ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਪੀਕਰ ਕੇ.ਪੀ. ਰਾਣਾ ਨਾਲ ਦੁੱਖ ਸਾਂਝਾ ਕੀਤਾ

KP RANA
ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਪੀਕਰ ਕੇ.ਪੀ. ਰਾਣਾ ਨਾਲ ਦੁੱਖ ਸਾਂਝਾ ਕੀਤਾ
ਰੂਪਨਗਰ, ਨਵੰਬਰ 25 2021
ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੇ.ਪੀ.ਰਾਣਾ ਨਾਲ ਉਨ੍ਹਾਂ ਦੀ ਮਾਤਾ ਸ਼੍ਰੀਮਤੀ ਰਾਜ ਰਾਣੀ ਦੇ ਦੇਹਾਂਤ ਹੋਣ ਕਰਕੇ ਦੁੱਖ ਸਾਂਝਾ ਕੀਤਾ।

ਹੋਰ ਪੜ੍ਹੋ :-ਪੰਜਾਬ ਸਰਕਾਰ ਨੇ ਉਦਯੋਗਪਤੀਆਂ ਤੇ ਵਪਾਰੀਆਂ ਦੀਆਂ 90 ਪ੍ਰਤੀਸ਼ਤ ਮੁਸ਼ਕਿਲਾਂ ਨੂੰ ਹੱਲ ਕੀਤਾ: ਓ.ਪੀ. ਸੋਨੀ
ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਅੱਜ ਮਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ, ਚੌਧਰੀ ਸੰਤੋਖ ਸਿੰਘ ਮੈਂਬਰ ਪਾਰਲੀਮੈਂਟ, ਬਰਿੰਦਰਜੀਤ ਸਿੰਘ ਪਾਹੜਾ ਵਿਧਾਇਕ, ਰਾਜ ਕੁਮਾਰ ਚੱਬੇਵਾਲ ਵਿਧਾਇਕ, ਦਵਿੰਦਰ ਸਿੰਘ ਘੁਬਾਇਆ ਵਿਧਾਇਕ, ਦਰਜਨ ਲਾਲ ਮੰਗੂਪੁਰ ਵਿਧਾਇਕ, ਸਰਨਜੀਤ ਸਿੰਘ ਢਿੱਲੋਂ ਵਿਧਾਇਕ, ਅਮਰਜੀਤ ਸਿੰਘ ਸੰਦੋਆ ਵਿਧਾਇਕ, ਕਾਗਰਸੀ ਆਗੂ ਕਿਸ਼ੋਰੀ ਲਾਲ, ਅਸ਼ਵਨੀ ਸੇਖੜੀ,ਪਵਨ ਦੀਵਾਨ ਚੇਅਰਮੈਨ ਪੰਜਾਬ ਲਾਰਜ ਸਕੇਲ ਇੰਡਸਟਰੀ ਬੋਰਡ, ਕਾਂਗਰਸ ਆਗੂ ਐਚ ਐਸ ਹੰਸਪਾਲ, ਡਾ. ਦਲਜੀਤ ਸਿੰਘ ਚੀਮਾ, ਅਮਨ ਅਰੋੜਾ ਵਿਧਾਇਕ, ਇਰਵਨ ਖੰਨਾ ਅਤੇ ਹੋਰ ਕਈ ਸੀਨੀਅਰ ਆਗੂ ਸਪੀਕਰ ਕੇ.ਪੀ.ਰਾਣਾ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੀ ਰਿਹਾਇਸ਼ ਪਹੁੰਚੇ।
ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਦੀ ਮਾਤਾ ਸ਼੍ਰੀਮਤੀ ਰਾਜ ਰਾਣੀ (84) ਦਾ ਕੱਲ ਸੰਖੇਪ ਬੀਮਾਰੀ ਪਿਛੋਂ ਦੇਹਾਂਤ ਹੋ ਗਿਆ ਸੀ।
Spread the love