ਉਪ ਮੁੱਖ ਮੰਤਰੀ ਓ. ਪੀ.ਸੋਨੀ, ਕੈਬਨਿਟ ਮੰਤਰੀਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਸੁਖਬਿੰਦਰ ਸਿੰਘ ਸਰਕਾਰੀਆਂ ਅਤੇ ਕੁਸ਼ਲਦੀਪ ਸਿੰਘ ਢਿੱਲੋਂ ਚੇਅਰਮੈਨ ਮਾਰਕਫੈਡ ਨੇ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਦੁੱਖ ਸਾਂਝਾ ਕੀਤਾ
ਰੂਪਨਗਰ, 02 ਦਸੰਬਰ 2021
ਉਪ ਮੁੱਖ ਮੰਤਰੀ ਓ. ਪੀ.ਸੋਨੀ, ਕੈਬਨਿਟ ਮੰਤਰੀਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਸੁਖਬਿੰਦਰ ਸਿੰਘ ਸਰਕਾਰੀਆਂ ਅਤੇ ਕੁਸ਼ਲਦੀਪ ਸਿੰਘ ਢਿੱਲੋਂ ਚੇਅਰਮੈਨ ਮਾਰਕਫੈਡ ਸਮੇਤ ਵੱਖ-ਵੱਖ ਸ਼ਖਸੀਅਤਾਂ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਦੀ ਰਿਹਾਇਸ਼ ‘ਤੇ ਪਹੁੰਚ ਕੇ ਉਨ੍ਹਾਂ ਦੀ ਮਾਤਾ ਰਾਜ ਰਾਣੀ ਦੇ ਦੇਹਾਂਤ ‘ਤੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ।
ਹੋਰ ਪੜ੍ਹੋ :-ਫ਼ੌਜ ਤੇ ਪੁਲੀਸ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਦੇਵਾਂਗੇ 1 ਕਰੋੜ ਰੁਪਏ ਸਨਮਾਨ ਰਾਸ਼ੀ: ਅਰਵਿੰਦ ਕੇਜਰੀਵਾਲ
ਅੱਜ ਉਨ੍ਹਾਂ ਤੋਂ ਇਲਾਵਾ ਦੀਪਇੰਦਰ ਸਿੰਘ ਢਿੱਲੋਂ,ਯਾਦਵਿੰਦਰ ਸਿੰਘ ਕੰਗ,ਏ.ਕੇ. ਮਿੱਤਲ ਆਈ.ਜੀ. ਰੂਪਨਗਰ ਰੇਂਜ,ਨਵਜੋਤ ਸਿੰਘ ਮਾਹਲ ਐਸ.ਐਸ.ਪੀ. ਮੋਹਾਲੀ,ਗੁਰਵਿੰਦਰ ਸਿੰਘ ਜੌਹਲ ਐੱਸ.ਡੀ.ਐੱਮ ਰੂਪਨਗਰ, ਪ੍ਰਿੰਸੀਪਲ ਸੁਰਿੰਦਰ ਸਿੰਘ ਜੂਨੀਅਰ ਮੀਤ ਪ੍ਰਧਾਨ ਐਸਜੀਪੀਸੀ ਸਮੇਤ ਹੋਰ ਪਤਵੰਤਿਆਂ ਨੇ ਵੀ ਰਾਣਾ ਕੇ.ਪੀ ਸਿੰਘ ਨਾਲ ਨੇ ਵੀ ਦੁੱਖ ਸਾਂਝਾ ਕੀਤਾ।ਦੁੱਖ ਦੀ ਇਸ ਘੜੀ ਵਿੱਚ ਵਿੱਚ ਅੱਜ ਇਸ ਮੌਕੇ ‘ਤੇ ਸੁੱਖਵਿੰਦਰ ਸਿੰਘ ਵਿਸਕੀ ਚੇਅਰਮੈਨ ਇੰਪਰੂਵਮੈਂਟ ਟਰੱਸਟ ਰੂਪਨਗਰ, ਅਸ਼ਵਂਨੀ ਸ਼ਰਮਾ ਨੂਰਪੁਰਬੇਦੀ, ਡਾ. ਗੁਰਿੰਦਰਪਾਲ ਸਿੰਘ ਬਿੱਲਾ ਵਾਈਸ ਚੇਅਰਮੈਨ ਪਛੜੀਆਂ ਸ਼੍ਰੇਣੀਆਂ ਕਮਿਸ਼ਨ, ਕੌਸਲਰ ਪੋਮੀ ਸੋਨੀ, ਆਦਿ ਵੀ ਹਾਜ਼ਰ ਸਨ।ਸਵਰਗੀ ਮਾਤਾ ਰਾਜ ਰਾਣੀ ਜੀ ਨਮਿੱਤ ਅੰਤਿਮ ਅਰਦਾਸ ਮਿਤੀ 5 ਦਸੰਬਰ ਨੂੰ ਗੁਰੂਦੁਆਰਾ ਹੈਡ ਦਰਬਾਰ ਕੋਟ ਪੁਰਾਣ (ਟਿੱਬੀ ਸਾਹਿਬ) ਰੂਪਨਗਰ ਵਿਖੇ ਬਾਅਦ ਦੁਪਹਿਰ 1.00 ਵਜੇ ਤੋਂ 2.00 ਤੱਕ ਹੋਵੇਗੀ।