–ਰਿਟਰਨਿੰਗ ਅਤੇ ਪੁਲਿਸ ਅਧਿਕਾਰੀਆਂ ਨਾਲ ਚੋਣ ਤਿਆਰੀਆਂ ਦਾ ਜਾਇਜਾ
ਅੰਮਿ੍ਤਸਰ, 11 ਦਸੰਬਰ 2021
ਆ ਰਹੀਆਂ ਵਿਧਾਨ ਸਭਾ ਚੋਣਾਂ ਦੀਆਂ ਹੁਣ ਤੱਕ ਕੀਤੀਆਂ ਗਈਆਂ ਤਿਆਰੀਆਂ ਨੂੰ ਲੈ ਕੇ ਜਿਲਾ ਚੋਣ ਅਧਿਕਾਰੀ ਕਮਿਸ਼ਨਰ ਡਿਪਟੀ ਕਮਿਸ਼ਨਰ ਸੀ ਗੁਰਪ੍ਰੀਤ ਸਿੰਘ ਖਹਿਰਾ ਨੇ ਸਾਰੇ ਰਿਟਰਨਿੰਗ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਸਾਰੇ ਚੋਣ ਅਮਲੇ ਖਾਸ ਕਰ ਪੁਲਿਸ ਅਤੇ ਸਿਵਲ ਅਧਿਕਾਰੀਆਂ ਨੂੰ ਇਕ ਟੀਮ ਬਣਕੇ ਕੰਮ ਕਰਨ ਦੀ ਹਦਾਇਤ ਕਰਦੇ ਕਿਹਾ ਕਿ ਚੋਣ ਕਮਿਸ਼ਨ ਦੇ ਕੰਮ ਵਿੱਚ ਕੁਤਾਹੀ ਜਾਂ ਲਾਪਰਵਾਹੀ ਨਹੀਂ ਚੱਲੇਗੀ, ਸੋ ਹੁਣ ਤੋਂ ਸਾਰੇ ਚੋਣ ਪ੍ਰਕਿਰਿਆ ਨੂੰ ਆਪਣੇ ਹੱਥਾਂ ਵਿੱਚ ਰੱਖੋ। ਉਨ੍ਹਾਂ ਚੋਣਾਂ ਨੂੰ ਅਮਨ ਅਤੇ ਸਾਂਤੀ ਨਾਲ ਕਰਵਾਉਣ ਲਈ ਸਾਰੇ ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਉਣ ਦੀ ਹਦਾਇਤ ਕੀਤੀ ਅਤੇ ਪੁਲਿਸ ਨੂੰ ਮਾੜੇ ਤੇ ਬਦਨਾਮ ਅਨਸਰਾਂ ਉਤੇ ਨਿਗਾਹ ਰੱਖਣ ਲਈ ਕਿਹਾ।
ਹੋਰ ਪੜ੍ਹੋ :-ਨੈਸ਼ਨਲ ਲੋਕ ਅਦਾਲਤ ਵਿਚ 985 ਕੇਸਾਂ ਦਾ ਨਿਪਟਾਰਾ ਕੀਤਾ ਗਿਆ
ਸ ਖਹਿਰਾ ਨੇ ਕਿਹਾ ਕਿ ਅਜਿਹੇ ਚੋਣ ਬੂਥ ਜਿੱਥੇ ਪਿਛਲੀਆਂ ਵੋਟਾਂ ਵਿੱਚ ਲੜਾਈ ਹੋਈ, ਨਾਜਾਇਜ ਸ਼ਰਾਬ ਜਾਂ ਨਗਦੀ ਆਦਿ ਮਿਲੀ ਹੋਵੇ ਉਪਰ ਵਿਸੇਸ ਅੱਖ ਰੱਖੀ ਜਾਵੇ। ਉਨ੍ਹਾਂ ਇਸ ਲਈ ਦਸ ਨੰਬਰੀਆ, ਭਗੌੜੇ, ਜਮਾਨਤ ਉਪਰ ਬਾਹਰ ਆਏ ਜਾਂ ਜਮਨਤ ਉਪਰੰਤ ਵਾਪਸ ਨਾ ਆਏ ਲੋਕਾਂ ਦੀਆਂ ਸੂਚੀਆਂ ਤਿਆਰ ਕਰਨ ਲਈ ਵੀ ਕਿਹਾ। ਸ ਖਹਿਰਾ ਨੇ ਕਿਹਾ ਕਿ ਪਿਛਲੀਆਂ ਵੋਟਾਂ ਵਿੱਚ ਜਿੰਨਾ ਬੂਥਾਂ ਉਪਰ ਇਕ ਹੀ ਉਮੀਦਵਾਰ ਨੂੰ 90 ਫੀਸਦੀ ਵੋਟਾਂ ਪਈਆਂ ਹਨ, ਉਨ੍ਹਾਂ ਉਪਰ ਵੀ ਵਿਸ਼ੇਸ਼ ਅੱਖ ਚੋਣ ਅਮਲੇ ਦੀ ਰਹਿਣੀ ਚਾਹੀਦੀ ਹੈ। ਜਿਲ੍ਹਾ ਚੋਣ ਅਧਿਕਾਰੀ ਨੇ ਸਾਰੇ ਚੋਣ ਅਮਲ ਨੂੰ ਵਧੀਆ ਢੰਗ ਨਾਲ ਪੂਰਾ ਕਰਨ ਲਈ ਟੀਮਾਂ ਦਾ ਅਭਿਆਸ ਕਰਵਾਉਣ ਦੀ ਹਦਾਇਤ ਵੀ ਕੀਤੀ।ਡਿਪਟੀ ਕਮਿਸ਼ਨਰ ਨੇ ਸਮੂਹ ਰਿਟਰਨਿੰਗ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪੋ ਆਪਣੇ ਦਫਤਰਾਂ ਵਿਚ ਇਲੈਕਸ਼ਨ ਸੈਲ ਜ਼ਰੂਰ ਬਣਾਉਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ: ਰੂਹੀ ਦੁੱਗ, ਐਸ:ਐਸ:ਪੀ ਦਿਹਾਤੀ ਸ੍ਰੀ ਰਾਕੇਸ਼ ਕੋਸ਼ਿਕ, ਐਸ:ਡੀ:ਐਮ ਅੰਮ੍ਰਿਤਸਰ-1 ਤੇ ਅੰਮ੍ਰਿਤਸਰ-2 ਸ੍ਰੀ ਟੀ ਬੈਨਿਥ, ਸ੍ਰੀ ਰਾਜੇਸ਼ ਸ਼ਰਮਾ, ਐਸ:ਡੀ:ਐਮ ਬਾਬਾ ਬਕਾਲਾ ਸ੍ਰੀ ਕੰਵਲਜੀਤ ਸਿੰਘ, ਐਸ:ਡੀ:ਐਮ ਅਜਨਾਲਾ ਸ੍ਰੀਮਤੀ ਅਮਨਦੀਪ ਕੌਰ, ਏ:ਸੀ:ਪੀ ਸ੍ਰੀ ਗੌਰਵ ਤੁਰਾ, ਸ੍ਰ ਸਰਬਜੀਤ ਸਿੰਘ ਬਾਜਵਾ, ਸ੍ਰੀ ਵਿਜੈ ਦੱਤ, ਚੋਣ ਤਹਿਸੀਲਦਾਰ ਸ੍ਰ ਰਜਿੰਦਰ ਸਿੰਘ ਤੋਂ ਇਲਾਵਾ ਸਾਰੇ ਰਿਟਰਨਿੰਗ ਅਫਸਰ ਅਤੇ ਸਹਾਇਕ ਰਿਟਰਨਿੰਗ ਅਫਸਰ ਅਤੇ ਪੁਲਿਸ ਅਧਿਕਾਰੀ ਹਾਜਰ ਸਨ।