ਫਾਈਨਲ ਫੋਟੋ ਵੋਟਰ ਸੂਚੀ ਅਤੇ ਸਰਵਿਸ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾਂ ਹੋਈ
ਗੁਰਦਾਸਪੁਰ, 5 ਜਨਵਰੀ 2022
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੀ ਪ੍ਰਧਾਨਗੀ ਹੇਠ ਯੋਗਤਾ ਮਿਤੀ 1.1.2022 ਦੇ ਅਧਾਰ ਤੇ ਫੋਟੋ ਵੋਟਰ ਸੂਚੀਆਂ ਅਤੇ ਸਰਵਿਸ ਵੋਟਰ ਸੂਚੀ ਦੇ ਆਖਰੀ ਭਾਗ ਦੀ ਅੰਤਿਮ ਪ੍ਰਕਾਸ਼ਨਾਂ ਅੱਜ ਕੀਤੀ ਗਈ, ਜਿਸ ਵਿਚ ਸਮੂਹ ਚੋਣਕਾਰ ਰਜਿਸ਼ਟਰੇਸ਼ਨ ਅਫਸਰ, ਸਮੂਹ ਸਹਾਇਕ ਚੋਣਕਾਰ ਰਜਿਸ਼ਟਰੇਸ਼ਨ ਅਫਸਰ, ਜ਼ਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਦੇ ਸਕੱਤਰ ਅਤੇ ਪ੍ਰਤੀਨਿਧ ਆਦਿ ਹਾਜ਼ਰ ਹੋਏ।
ਹੋਰ ਪੜ੍ਹੋ :-ਰੈਡ ਕਰਾਸ ਵੱਲੋਂ ਗਰੀਬਾਂ ਨੂੰ ਵੰਡੇ ਗਏ ਗਰਮ ਕੰਬਲ
ਇਸ ਮੌਕੇ ਰਾਜਸੀ ਪਾਰਟੀਆਂ ਦੇ ਪ੍ਰਤੀਨਿਧਾਂ ਨੂੰ ਸਮੂਹ ਚੋਣ ਹਲਕਿਆਂ ਦੀ ਫਾਈਨਲ ਵੋਟਰ ਸੂਚੀ (ਸਮੇਤ ਸੀ.ਡੀ ਬਿਨਾਂ ਫੋਟੋ) ਪ੍ਰਦਾਨ ਕੀਤੀ ਗਈ। ਇਸ ਮੌਕੇ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਰਾਮ ਸਿੰਘ ਐਸ.ਡੀ.ਐਮ ਬਟਾਲਾ, ਸ੍ਰੀਮਤੀ ਇਨਾਇਤ ਐਸ.ਡੀ.ਐਮ ਦੀਨਾਨਗਰ, ਕਾਂਗਰਸ ਪਰਾਟੀ ਤੋਂ ਗੁਰਵਿੰਦਰਲਾਲ, ਸ਼ਰੋਮਣੀ ਅਕਾਲੀ ਦਲ ਤੋਂ ਹਰਵਿੰਦਰ ਸਿੰਘ, ਸੀ.ਪੀ.ਆਈ (ਐਮ) ਤੋਂ ਅਮਰਜੀਤ ਸਿੰਘ ਸੈਣੀ, ਆਮ ਆਦਮੀ ਪਾਰਟੀ ਤੋਂ ਬਲਵਿੰਦਰ ਕੁਮਾਰ, ਸੀ.ਪੀ.ਆਈ ਤੋਂ ਬਲਬੀਰ ਸਿੰਘ ਅਤੇ ਮਨਜਿੰਦਰ ਸਿੰਘ ਚੋਣ ਕਾਨੂੰਗੋ ਆਦਿ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਵਲੋਂ ਸਮੂਹ ਰਾਜਸੀ ਪ੍ਰਤੀਨਿਧਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੋਟਰ ਸੂਚੀ ਨੂੰ ਚੈੱਕ ਕੀਤਾ ਜਾਵੇ। ਜੇਕਰ ਕੋਈ ਤਰੁੱਟੀ/ ਖਾਮੀ ਪਾਈ ਜਾਂਦੀ ਹੈ ਜਾਂ ਕਿਸੇ ਦੀ ਵੋਟ ਨਹੀ ਬਣੀ ਤਾਂ ਤੁਰੰਤ ਚੋਣਕਾਰ ਰਜ਼ਿਸ਼ਟਰੇਸ਼ਨ ਅਫਸਰਾਂ ਦੇ ਧਿਆਨ ਵਿਚ ਲਿਆ ਕੇ ਕਾਰਵਾਈ ਕਰ ਲਈ ਜਾਵੇ। ਉਨਾਂ ਅੱਗੇ ਕਿਹਾ ਕਿ ਚੋਣ ਕਮਿਸ਼ਨਰ ਵਲੋਂ ਵੋਟਰ ਸੂਚੀ ਦੀ ਸੁਧਾਈ/ਚੋਣਾਂ ਦੀ ਪ੍ਰਕਿਰਿਆ ਪਾਰਦਰਸ਼ਤਾਂ/ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਣ ਲਈ ਸਮੂਹ ਰਾਜਸੀ ਪਾਰਟੀਆਂ ਬੂਥ ਲੈਵਲ ਏਜੰਟਾਂ ਦੀ ਨਿਯੁਕਤੀ ਕਰਨ। ਉਨਾਂ ਸਮੂਹ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਪੋਲਿਗ ਬੂਥਵਾਈਜ਼ ਬੂਥ ਲੈਵਲ ਏਜੰਟ ਦੀ ਨਿਯੁਕਤੀ ਕਰਕੇ ਸੂਚੀਆਂ ਤੁਰੰਤ ਜਿਲਾ ਚੋਣਕਾਰ ਦਫਤਰ ਗੁਰਦਾਸਪੁਰ ਨੂੰ ਭੇਜੀਆਂ ਜਾਣ, ਤਾਂ ਜੋ ਆਗਮੀ ਵਿਧਾਨ ਸਭਾ ਚੋਣਾਂ 2022 ਵਿਚ ਉਨ੍ਹਾਂ ਦਾ ਸਹਿਯੋਗ ਲਿਆ ਜਾ ਸਕੇ।
ਉਨਾਂ ਨੇ ਅੱਗੇ ਦੱਸਿਆ ਕਿ ਜਿਲੇ ਅੰਦਰ ਕੁਲ 1572 ਪੋਲਿੰਗ ਸਟੇਸ਼ਨ ਹਨ।ਜਿਲੇ ਅੰਦਰ ਕੁਲ 12 ਲੱਖ 72 ਹਜ਼ਾਰ 064 ਵੋਟਰ ਹਨ, ਜਿਸ ਵਿਚ 6 ਲੱਖ 71 ਹਜ਼ਾਰ 079 ਪੁਰਸ਼ ਅਤੇ 6 ਲੱਖ 958 ਔਰਤਾਂ ਵੋਟਰ ਸ਼ਾਮਿਲ ਹਨ। ਥਰਡ ਜੈਂਡਰ 27 ਵੋਟਰ ਬਨ।
ਡਿਪਟੀ ਕਮਿਸ਼ਨਰ ਗੁਰਦਾਸਪੁਰ ਰਾਜਸੀ ਪਾਰਟੀਆਂ ਦੇ ਪ੍ਰਤੀਨਿਧਾਂ ਨੂੰ ਫਾਈਨਲ ਵੋਟਰ ਸੂਚੀ ਸਮੇਤ ਸੀ.ਡੀ ਪ੍ਰਦਾਨ ਕਰਦੇ ਹੋਏ।