45 ਸ਼ਿਕਾਇਤਾਂ ਦਾ 100 ਮਿੰਟ ਦੇ ਅੰਦਰ-ਅੰਦਰ ਕੀਤਾ ਗਿਆ ਨਿਪਟਾਰਾ

ISHFAQ
45 ਸ਼ਿਕਾਇਤਾਂ ਦਾ 100 ਮਿੰਟ ਦੇ ਅੰਦਰ-ਅੰਦਰ ਕੀਤਾ ਗਿਆ ਨਿਪਟਾਰਾ
ਸੀ-ਵਿਜ਼ਲ ਨਾਗਰਿਕ ਐਪ

ਗੁਰਦਾਸਪੁਰ, 25 ਜਨਵਰੀ 2022

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ-ਵਿਜ਼ਲ ਐਪ ’ਤੇ 45 ਸ਼ਿਕਾਇਤਾਂ (24 ਜਨਵਰੀ ਤਕ) ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਚੋਣਾਂ-2022 ਸਬੰਧੀ ਸੀ-ਵਿਜ਼ਲ ਨਾਗਰਿਕ ਐਪ ਤਿਆਰ ਕੀਤੀ ਗਈ ਹੈ, ਜਿਸ ਰਾਹੀ 100 ਮਿੰਟ ਦੇ ਅੰਦਰ-ਅੰਦਰ ਹੀ ਕਾਰਵਾਈ ਕੀਤੀ ਜਾਂਦੀ ਹੈ।

ਹੋਰ ਪੜ੍ਹੋ :-ਵੋਟਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਮਨਾਇਆ ਗਿਆ ਨੈਸ਼ਨਲ ਵੋਟਰ ਦਿਵਸ

ਉਨਾਂ ਦੱਸਿਆ ਕਿ ਸੀ-ਵਿਜਲ ਰਾਹੀਂ 21 ਜਨਵਰੀ ਨੂੰ ਤਿੰਨ ਸ਼ਿਕਾਇਤਾਂ ਮਿਲੀਆਂ।ਪਹਿਲੀ ਸ਼ਿਕਾਇਤ ਹਲਕਾ ਕਾਦੀਆਂ ਤੋਂ ਸਵੇਰੇ 11 ਵੱਜ ਕੇ 09 ਮਿੰਟ ’ਤੇ ਆਈ ਕਿ ਮਾਡਲ ਟਾਊਨ ਧਾਰੀਵਾਲ ਵਿਖੇ ਰਾਜਨੀਤਿਕ ਪਾਰਟੀ ਪੋਸਟਰ ਲੱਗਿਆ ਹੋਇਆ ਸੀ, ਜਿਸਨੂੰ 86 ਮਿੰਟ ਵਿਚ ਉਤਾਰ ਦਿੱਤਾ ਗਿਆ। ਦੂਜੀ ਸ਼ਿਕਾਇਤ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿਚ ਮਾਨਕੋਰ ਸਿੰਘ ਤੋਂ ਆਈ ਕਿ ਫਲਾਈਓਵਰ ਦੇ ਕਿਨਾਰੇ ’ਤੇ ਪਾਰਟੀ ਵਲੋਂ ਪੇਟਿੰਗ ਕਰਵਾਈ ਗਈ, ਸ਼ਿਕਾਇਤ ਦੁਪਹਿਰ 12 ਵੱਜ ਕੇ 27 ਮਿੰਟ ਵਿਚ ਆਈ ਤੇ 75 ਮਿੰਟ ਵਿਚ ਨਿਪਟਾ ਦਿੱਤੀ ਗਈ ਤੇ ਤੀਜੀ ਸ਼ਿਕਾਇਤ ਗੁਰਦਾਸਪੁਰ ਸ਼ਹਿਰ ਤੋਂ ਰਾਤ 8 ਵੱਜ ਕੇ 52 ਮਿੰਟ ’ਤੇ ਆਈ ਕਿ ਇਕ ਵੈਨ ਉੱਪਰ ਪੋਸਟਰ (ਬਿਨਾਂ ਮਨਜੂਰੀ ਤੋਂ) ਲਗਾਇਆ ਹੋਇਆ ਹੈ, ਜਿਸ ਨੂੰ  31 ਮਿੰਟ ਵਿਚ ਹੀ ਉਤਾਰ ਦਿੱਤਾ ਗਿਆ।

22 ਜਨਵਰੀ ਨੂੰ ਇੱਕ ਸ਼ਿਾਇਤ ਹਲਕਾ ਗੁਰਦਾਸਪੁਰ ਜੇਲ੍ਹ ਰੋਡ ਤੋਂ ਸ਼ਾਮ 6 ਵੱਜ ਕੇ 45 ਮਿੰਟ ਵਿਚ ਆਈ ਕਿ ਰਾਜਨੀਤਿਕ ਪਾਰਟੀ ਦਾ ਪੋਸਟਰ ਲੱਗਿਆ ਹੋਇਆ ਹੈ, ਜਿਸਨੂੰ 45 ਮਿੰਟ ਵਿਚ ਉਤਾਰ ਦਿੱਤਾ ਗਿਆ। 23 ਜਨਵਰੀ 03 ਸ਼ਿਕਾਇਤਾਂ ਆਈਆਂ।ਪਹਿਲੀ ਸ਼ਿਕਾਇਤ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਦੁਪਹਿਰ 1 ਵੱਜ ਕੇ 4 ਮਿੰਟ ’ਤੇ ਆਈ ਕਿ ਕੰਟਰੱਕਸ਼ਨ ਕੰਮ ਚੱਲ ਰਿਹਾ ਹੈ  ਪਰ ਟੀਮ ਵਲੋਂ ਚੈੱਕ ਕੀਤਾ ਗਿਆ ਕਿ ਕੰਮ ਪਹਿਲਾਂ ਤੋਂ ਚੱਲ ਰਿਹਾ, ਸ਼ਿਕਾਇਤ ਦਾ 63 ਮਿੰਟ ਵਿਚ ਨਿਪਟਾਰਾ ਕੀਤਾ ਗਿਆ। ਦੂਜੀ ਤੇ ਤੀਜੀ ਸ਼ਿਕਾਇਤ ਬਟਾਲਾ ਤੋਂ ਆਈ ਕਿ ਐਸ.ਬੀ.ਆਈ ਬੈਂਕ ਤੇ ਪੁਰਾਣੀ ਦਾਣਾ ਮੰਡੀ ਵਿਖੇ ਪੋਸਟਰ ਲੱਗਿਆ ਹੋਇਆ (ਜਿਸ ਦੀ ਮੰਨਜੂਰੀ ਲਈ ਹੋਈ ਸੀ), ਪਰ ਕਿਸੇ ਵਲੋਂ ਪੋਸਟਰ ਪਾੜ ਦਿੱਤਾ ਗਿਆ। ਇਹ ਸ਼ਿਕਾਇਤਾਂ ਕ੍ਰਮਵਾਰ ਸ਼ਾਮ 5 ਵੱਜ ਕੇ 15 ਮਿੰਟ ਤੇ ਸ਼ਾਮ 5 ਵੱਜ ਕੇ 26 ਮਿੰਟ ਵਿਚ ਆਈਆਂ। ਫਲਾਇੰਗ ਸਕੈਅਡ ਦੀ ਟੀਮ ਵਲੋਂ ਪੜਤਾਲ ਕਰਨ ਉੱਪਰੰਤ ਕ੍ਰਮਵਾਰ 41 ਮਿੰਟ ਤੇ 31 ਮਿੰਟ ਵਿਚ ਨਿਪਟਾ ਦਿੱਤੀਆਂ ਗਈਆਂ। 24 ਜਨਵਰੀ ਨੂੰ ਬਟਾਲਾ ਤੋਂ ਸ਼ਾਮ 6 ਵੱਜ ਕੇ 33 ਮਿੰਟ ਉੱਤੇ ਸ਼ਿਕਾਇਤ ਆਈ ਕਿ ਵਿਅਕਤੀ ਵਲੋਂ ਧਾਰਮਿਕ ਭਾਵਨਾਂਵਾ ਭੜਕਾਊ ਭਾਸ਼ਣ ਦਿੱਤਾ ਗਿਆ ਹੈ, ਪਰ ਸ਼ਿਕਾਇਤ ਜ਼ਿਲਾ ਮਲੇਰਕੋਟਲਾ ਨਾਲ ਸਬੰਧਤ ਸੀ, ਜਿਸ ਦਾ 78 ਮਿੰਟ ਵਿਚ ਨਿਪਟਾਰਾ ਕੀਤਾ ਗਿਆ।

ਦੱਸਣੋਗ ਹੈ ਇਸ ਤੋਂ ਪਹਿਲਾਂ ਸੀ-ਵਿਜ਼ਲ ਉੱਤੇ 37 ਸ਼ਿਕਾਇਤਾਂ ਮਿਲੀਆਂ ਸਨ, ਜਿਨਾਂ ਦਾ 100 ਮਿੰਟ ਦੇ ਅੰਦਰ-ਅੰਦਰ ਨਿਪਟਾਰਾ ਕੀਤਾ ਜਾ ਚੁੱਕਾ ਹੈ। ਇਸ ਤਰਾਂ ਜ਼ਿਲੇ ਅੰਦਰ ਸੀ-ਵਿਜ਼ਲ ਉੱਤੇ ਕੁਲ 45 ਸ਼ਿਕਾਇਤਾਂ ਮਿਲੀਆਂ ਸਨ, ਜਿਸ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।

Spread the love