ਵਧੀਆ ਸੇਵਾਵਾਂ ਬਦਲੇ ਦੋ ਡਾਕਟਰਾਂ ਦਾ ਸਨਮਾਨ
ਬਰਨਾਲਾ, 28 ਜਨਵਰੀ 2022
ਸਿਹਤ ਵਿਭਾਗ ਬਰਨਾਲਾ ਵੱਲੋਂ ਆਈਓਐਲ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਬਰਨਾਲਾ ਵਿਖੇ ਮੈਡੀਕਲ ਸਟੋਰੇਜ ਰੂਮ ਬਣਾਇਆ ਗਿਆ ਹੈ, ਜਿਸ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਵੱਲੋਂ ਕੀਤੀ ਗਈ। ਇਸ ਮੌਕੇ ਐਸਡੀਐਮ ਸ੍ਰੀ ਵਰਜੀਤ ਵਾਲੀਆ ਵੀ ਮੌਜੂਦ ਰਹੇ।
ਹੋਰ ਪੜ੍ਹੋ :-ਉਮੀਦਵਾਰਾਂ ਦੇ ਅਪਰਾਧਿਕ ਪਿਛਕੋੜ ਬਾਰੇ ਵੋਟਰਾਂ ਦੀ ਜਾਣਕਾਰੀ ਲਈ ‘ਨੋਅ ਯੂਅਰ ਕੈਂਡੀਡੇਟ’ ਐਪ ਜਾਰੀ: ਜ਼ਿਲ੍ਹਾ ਚੋਣ ਅਫ਼ਸਰ
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸਟੋਰੇਜ ਰੂਮ ਸਿਵਲ ਹਸਪਤਾਲ ’ਚ ਦਵਾਈਆਂ ਸਟੋਰ ਕਰਨ ਦੀ ਵੱਡੀ ਸਹੂਲਤ ਮੁਹੱਈਆ ਕਰੇਗਾ। ਇਸ ਮੌਕੇ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਆਈਓਐਲ ਵੱਲੋਂ ਸਿਵਲ ਹਸਪਤਾਲ ’ਚ ਦਵਾਈਆਂ ਲਈ ਸਟੋਰੇਜ ਰੂਮ ਤਿਆਰ ਕਰਵਾਇਆ ਗਿਆ ਹੈ, ਜੋ ਬੇਹੱਦ ਸਹਾਈ ਹੋਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਸਿਵਲ ਹਸਪਤਾਲ ਦਾ ਦੌਰਾ ਕਰ ਕੇ ਵਿਭਾਗ ਦੀਆਂ ਸੇਵਾਵਾਂ ਦਾ ਵੀ ਜਾਇਜ਼ਾ ਲਿਆ ਗਿਆ।
ਇਸ ਤੋਂ ਇਲਾਵਾ ਵਧੀਆ ਸੇਵਾਵਾਂ ਨਿਭਾਉਣ ਬਦਲੇ ਸਿਵਲ ਹਸਪਤਾਲ ਦੇ ਡਾ. ਕਰਨ ਚੋਪੜਾ (ਹੱਡੀਆਂ ਦੇ ਮਾਹਿਰ) ਅਤੇ ਸਬ ਡਿਵੀਜ਼ਨਲ ਹਸਪਤਾਲ ਤਪਾ ਦੇ ਡਾ. ਗੁਰਪ੍ਰੀਤ ਸਿੰਘ ਮਾਹਲ ਦਾ ਸਨਮਾਨ ਕੀਤਾ ਗਿਆ।