ਜ਼ਿਲੇ ਅੰਦਰ 30 ਜਨਵਰੀ ਨੂੰ 13 ਥਾਵਾਂ ਤੇ ਲਗਣਗੇ ਕੋਵਿਡ ਵੈਕਸੀਨੇਸ਼ਨ ਕੈਂਪ
ਐਸ ਏ ਐਸ ਨਗਰ 29 ਜਨਵਰੀ 2022
ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਹਰੇਕ ਨਾਗਰਿਕ ਨੂੰ ਪ੍ਰਸ਼ਾਸਨ ਵੱਲੋਂ ਚਲਾਈ ਜਾ ਰਹੀ ਵੈਕਸੀਨੇਸ਼ਨ ਮੁਹਿੰਮ ਵਿੱਚ ਆਪਣੀ ਜ਼ਿੰਮੇਵਾਰੀ ਸਮਝ ਕੇ ਵੈਕਸੀਨੇਸ਼ਨ ਦੀਆਂ ਦੋਵੇਂ ਡੋਜ ਲਗਵਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਵੇਖਿਆ ਗਿਆ ਹੈ ਕੋਵਿਡ-19 ਤੋਂ ਬਚਾਅ ਲਈ ਲਗਾਈ ਜਾ ਰਹੀ ਵੈਕਸੀਨੇਸ਼ਨ ਨਾਲ ਮੋਤ ਦੀ ਦਰ ਬਹੁਤ ਘੱਟ ਹੋ ਗਈ ਹੈ ਜੋ ਕਿ ਮਹਾਂਮਾਰੀ ਤੇ ਇੱਕ ਵੱਡੀ ਜਿੱਤ ਹੈ।
ਹੋਰ ਪੜ੍ਹੋ :-ਸਾਨੂੰ ਪੰਜਾਬ ਦੇ ਸ਼ਹਿਰਾਂ ਨੂੰ ਨੰਬਰ-1 ਬਣਾਉਣਾ ਹੈ – ਅਰਵਿੰਦ ਕੇਜਰੀਵਾਲ
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਜ਼ਿਲੇ ਅੰਦਰ ਪੈਂਦੀਆਂ ਵੱਖ ਵੱਖ 13 ਥਾਵਾਂ ਸਰਕਾਰੀ ਕਾਲਜ ਫੇਸ 6 (ਫਿਕਸਡ ਸੀ.ਵੀ.ਸੀ.), ਕੋਵਿਡ ਹਸਪਤਾਲ ਕੈਬਿਨ ਜਿਲ੍ਹਾ ਹਸਪਤਾਲ (ਮਾਡਲ ਸੀ.ਵੀ.ਸੀ.), ਸਪੋਰਟਸ ਕੰਪਲੈਕਸ ਮੋਹਾਲੀ, 3ਬੀ1 ਮੋਹਾਲੀ, ਗੁਰੂਦੁਆਰਾ ਸਾਹਿਬ ਸੈਕਟਰ 57, ਗੁਰੂਦੁਆਰਾ ਸਾਹਿਬ ਸੈਕਟਰ 71, ਗੁਰੂਦੁਆਰਾ ਸਾਹਿਬ ਫੇਸ 1, ਸ਼ਿਵ ਮੰਦਿਰ ਸ਼ਾਹੀ ਮਾਜਰਾ, ਕਮਿਊਨਟੀ ਸੈਂਟਰ ਫੇਸ 7,ਗੁਰੂਦੁਆਰਾ ਅੰਬ ਸਾਹਿਬ ਫੇਸ 8, ਮਾਰਕੀਟ ਐਸੋਸੀਏਸ਼ਨ ਫੇਸ 5, ਮਾਰਕੀਟ ਕੀਓਸਕ ਫੇਸ 3b2, ਪੋਲਿੰਗ ਬੂਥ ਸਿਟ ਪਿੰਡ ਬਲੌਂਗੀ ਤੇ ਕਲ ਮਿਤੀ 30 ਜਨਵਰੀ ਨੂੰ ਕੋਵਿਡ ਵੈਕਸੀਨੇਸ਼ਨ ਕੈਂਪ ਲੱਗਣਗੇ।