64 ਸ਼ਿਕਾਇਤਾਂ ਦਾ 100 ਮਿੰਟ ਦੇ ਅੰਦਰ-ਅੰਦਰ ਕੀਤਾ ਗਿਆ ਨਿਪਟਾਰਾ

ISHFAQ
ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਗੁਰਦਾਸਪੁਰ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਕਰ ਰਿਹਾ ਹੈ ਜਾਗਰੂਕ
ਸੀ-ਵਿਜ਼ਲ ਨਾਗਰਿਕ ਐਪ

ਗੁਰਦਾਸਪੁਰ, 1 ਫਰਵਰੀ 2022

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ-ਵਿਜ਼ਲ ਐਪ ’ਤੇ 64 ਸ਼ਿਕਾਇਤਾਂ (31 ਜਨਵਰੀ ਤਕ) ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਚੋਣਾਂ-2022 ਸਬੰਧੀ ਸੀ-ਵਿਜ਼ਲ ਨਾਗਰਿਕ ਐਪ ਤਿਆਰ ਕੀਤੀ ਗਈ ਹੈ, ਜਿਸ ਰਾਹੀ 100 ਮਿੰਟ ਦੇ ਅੰਦਰ-ਅੰਦਰ ਹੀ ਕਾਰਵਾਈ ਕੀਤੀ ਜਾਂਦੀ ਹੈ।

ਹੋਰ ਪੜ੍ਹੋ :-ਕੈਪਟਨ ਅਮਰਿੰਦਰ ਨੇ ਪਟਿਆਲਾ ਸ਼ਹਿਰੀ ਸੀਟ ਤੋਂ ਦਾਖ਼ਲ ਕੀਤਾ ਨਾਮਜ਼ਦਗੀ ਪੱਤਰ, ਪਾਰਟੀ ਦਫਤਰ ਦਾ ਕੀਤਾ ਉਦਘਾਟਨ

ਉਨਾਂ ਦੱਸਿਆ ਕਿ ਸੀ-ਵਿਜਲ ਰਾਹੀ 27 ਜਨਵਰੀ ਨੂੰ ਇੱਕ ਸ਼ਿਕਾਇਤ ਡੇਰਾ ਬਾਬਾ ਨਾਨਕ ਤੋਂ ਮਿਲੀ ਕਿ ਗਲੀ ਬਣਾਉਣ ਦਾ ਕੰਮ ਚੱਲ ਰਿਹਾ ਹੈ। ਪਰ ਫਲਾਇੰਗ ਸਕੈਅਡ ਟੀਮ ਨੇ ਮੋਕੇ ’ਤੇ ਜਾ ਕੇ ਦੇਖਿਆ ਤਾਂ ਪਾਇਆ ਗਿਆ ਕਿ ਇਹ ਕੰਮ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਦਾ ਚੱਲ ਰਿਹਾ ਹੈ। ਇਹ ਸ਼ਿਕਾਇਤ ਸਵੇਰੇ 11 ਵੱਜ ਕੇ 17 ਮਿੰਟ ਵਿਚ ਆਈ ਤੇ 60 ਮਿੰਟ ਵਿਚ ਨਿਪਟਾ ਦਿੱਤੀ ਗਈ। 28 ਜਨਵਰੀ ਨੂੰ 7 ਸ਼ਿਕਾਇਤਾਂ ਆਈਆਂ। ਪਹਿਲੀ ਸ਼ਿਕਾਇਤ ਗੁਰਦਾਸਪੁਰ ਹਲਕੇ ਦੇ ਪਿੰਡ ਪਾਹੜਾ ਤੋਂ 11 ਵੱਜ ਕੇ 27 ਮਿੰਟ ਵਿਚ ਆਈ ਕਿ ਪੋਸਟਰ ਲੱਗਿਆ ਹੋਇਆ, ਜਿਸ ਨੂੰ 41 ਮਿੰਟ ਵਿਚ ਉਤਾਰ ਦਿੱਤਾ ਗਿਆ। ਦੂਜੀ ਸ਼ਿਕਾਇਤ ਪਿੰਡ ਭੁੰਬਲੀ ਤੋਂ 11.57 ਮਿੰਟ ਵਿਚ ਆਈ ਕਿ ਪਿੰਡ ਅੰਦਰ ਵਿਕਾਸ ਕੰਮ ਚੱਲ ਰਿਹਾ ਰਿਹਾ ਹੈ, ਪਰ ਇਹ ਕੰਮ ਪਹਿਲਾਂ ਤੋਂ ਚੱਲ ਰਿਹਾ ਸੀ। ਸ਼ਿਕਾਇਤ 89 ਮਿੰਟ ਵਿਚ ਨਿਪਟਾ ਦਿੱਤੀ ਗਈ। ਤੀਸਰੀ ਸ਼ਿਕਾਇਤ ਵੀ ਇਸੇ ਪਿੰਡ ਚੋਂ 12 ਵੱਜ ਕੇ 4 ਮਿੰਟ ਵਿਚ ਆਈ ਕਿ ਪੋਸਟਰ ਲੱਗਿਆ ਹੈ, ਜਿਸਨੂੰ 72 ਮਿੰਟ ਵਿਚ ਉਤਾਰ ਦਿੱਤਾ ਗਿਆ। ਚੋਥੀ ਸ਼ਿਕਾਇਤ ਪਿੰਡ ਪਾਹੜਾ ਤੋਂ ਆਈ ਕਿ ਸਰਕਾਰੀ ਖੰਭੇ ’ਤੇ ਪੋਸਟਰ ਲੱਗਿਆ ਹੈ, ਜਿਸ ਨੂੰ 60 ਮਿੰਟ ਵਿਚ ਉਤਾਰ ਦਿੱਤਾ ਗਿਆ। ਪੰਜਵੀਂ ਸ਼ਿਕਾਇਤ ਵੀ ਇਸੇ ਪਿੰਡ ਤੋਂ ਇਸੇ ਪੋਸਟਰ ਦੇ ਸਬੰਧ ਵਿਚ ਆਈ ਜੋ 60 ਮਿੰਟ ਵਿਚ ਨਿਪਟਾਈ ਗਈ। ਸੱਤਵੀਂ ਸ਼ਿਕਾਇਤ ਕਾਦੀਆਂ ਤੋਂ ਸ਼ਾਮ 5 ਵੱਜ ਕੇ 57 ਮਿੰਟ ਵਿਚ ਆਈ ਕਿ ਮੁਹੱਲਾ ਧਰਮਪੁਰਾ ਵਿਖੇ ਪੋਸਟਰ ਲੱਗਿਆ ਹੋਇਆ ਹੈ, ਜਿਸ ਨੂੰ 43 ਮਿੰਟ ਵਿਚ ਉਤਾਰ ਦਿੱਤਾ ਗਿਆ।

ਇਸੇ ਤਰਾਂ 29 ਜਨਵਰੀ ਨੂੰ 02 ਸ਼ਿਕਾਇਤਾਂ ਆਈਆਂ। ਪਹਿਲੀ ਸ਼ਿਕਾਇਤ ਦੀਨਾਨਗਰ ਦੇ ਪਿੰਡ ਸਾਹੋਵਾਲ ਤੋਂ ਦੁਪਹਰਿ 12 ਵੱਜ ਕੇ 49 ਮਿੰਟ ਵਿਚ ਆਈ ਕਿ ਰਾਜਨੀਤਿਕ ਪਾਰਟੀ ਵਲੋਂ ਰੈਲੀ ਕੀਤੀ ਜਾ ਰਹੀ ਹੈ, ਪਰ ਮੌਕੇ ’ਤੇ ਜਾ ਕੇ ਵੇਖਿਆ ਤਾਂ ਅਜਿਹਾ ਨਹੀਂ ਸੀ। ਇਹ ਸ਼ਿਕਾਇਤ 96 ਮਿੰਟ ਵਿਚ ਨਿਪਟਾ ਦਿੱਤੀ ਗਈ। ਦੂਜੀ ਸ਼ਿਕਾਇਤ ਫਤਹਿਗੜ੍ਹ ਚੂੜੀਆਂ ਨੇੜਲੇ ਪਿੰਡ ਸਮਸ਼ੇਰਪੁਰ ਤੋਂ ਆਈ ਕਿ ਵਿਕਾਸ ਕੰਮ ਚੱਲ ਰਿਹਾ ਹੈ, ਪਰ ਟੀਮ ਨੇ ਮੌਕੇ ’ਤੇ ਜਾ ਕੇ ਵੇਖਿਆ , ਇਹ ਕੰਮ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਦਾ ਚੱਲ ਰਿਹਾ ਸੀ। ਇਹ ਸ਼ਿਕਾਇਤ ਦੁਪਹਿਰ 3 ਵੱਜ ਕੇ 52 ਮਿੰਟ ਤੇ ਆਈ ਤੇ 92 ਮਿੰਟ ਵਿਚ ਨਿਪਟਾ ਦਿੱਤੀ ਗਈ। 30 ਜਨਵਰੀ ਨੂੰ 04 ਸ਼ਿਕਾਇਤ ਮਿਲੀਆਂ। ਪਹਿਲੀ ਸ਼ਿਕਾਇਤ ਪਿੰਡ ਡੀਡਾ, ਹਲਕਾ ਦੀਨਾਨਗਰ ਤੋਂ ਸਵੇਰੇ 11 ਵੱਜ ਕੇ 26 ਮਿੰਟ ਵਿਚ ਆਈ  ਕਿ ਪੋਸਟਰ ਲੱਗਿਆ ਹੈ, ਜਿਸ ਨੂੰ 75 ਅੰਦਰ ਉਤਾਰ ਦਿੱਤਾ ਗਿਆ। ਦੂਜੀ ਸ਼ਿਕਾਇਤ ਇਸੇ ਹਲਕੇ ਦੇ ਪਿੰਡ ਛੰਬੂਚੱਕ ਤੋਂ ਦੁਪਹਿਰ 1 ਵੱਜ ਕੇ 2 ਮਿੰਟ ’ਤੇ ਆਈ ਕਿ ਪੋਸਟਰ ਲੱਗਿਆ ਹੋਇਆ ਹੈ, ਜਿਸ ਨੂੰ 55 ਮਿੰਟ ਵਿਚ ਉਤਾਰ ਦਿੱਤਾ ਗਿਆ। ਤੀਜੀ ਸ਼ਿਕਾਇਤ ਗੁਰਦਾਸਪੁਰ ਹਲਕੇ ਪਿੰਡ ਥਾਣੇਵਾਲ ਤੋਂ ਦੁਪਹਿਰ 2 ਵੱਜ ਕੇ 17 ਮਿੰਟ ਵਿਚ ਆਈ ਕਿ ਸਰਕਾਰੀ ਸਕੂਲ ਦੀ ਕੰਧ ’ਤੇ ਪਰੋਸਟਰ ਲੱਗਿਆ ਹੋਇਆ ਹੈ, ਜਿਸ ਨੂੰ 96 ਮਿੰਚ ਵਿਚ ਉਤਾਰ ਦਿੱਤਾ ਗਿਆ। ਚੋਥੀ ਸ਼ਿਕਾਇਤ ਬਟਾਲਾ ਸ਼ਹਿਰ ਤੋਂ ਆਈ ਕਿ ਸਰਕਾਰੀ ਖੰਭੇ ’ਤੇ ਪੋਸਟਰ ਲੱਗਿਆ ਹੋਇਆ ਹੈ। ਇਹ ਸ਼ਿਕਾਇਤ ਦੁਪਹਿਰ 3 ਵੱਜ ਕੇ 40 ਮਿੰਟ ’ਤੇ ਆਈ, ਜੋ 30 ਮਿੰਟ ਵਿਚ ਨਿਪਟਾ ਦਿੱਤੀ ਗਈ। ਇਸੇ ਤਰਾਂ 31 ਜਨਵਰੀ ਨੂੰ ਸਵੇਰ ਸਾਰ 2 ਵੱਜ ਕੇ 30 ਮਿੰਟ ’ਤੇ ਸ਼ਿਕਾਇਤ ਆਈ ਕਿ ਜਲੰਧਰ-ਬਟਾਲਾ ਰੋਡ ’ਤੇ ਪੋਸਟਰ ਲੱਗਿਆ ਹੋਇਆ ਹੈ, ਜਿਸਨੂੰ 90 ਮਿੰਟ ਵਿਚ ਉਤਾਰ ਦਿੱਤਾ ਗਿਆ।

ਦੱਸਣੋਗ ਹੈ ਇਸ ਤੋਂ ਪਹਿਲਾਂ ਸੀ-ਵਿਜ਼ਲ ਉੱਤੇ 49 ਸ਼ਿਕਾਇਤਾਂ ਮਿਲੀਆਂ ਸਨ, ਜਿਨਾਂ ਦਾ 100 ਮਿੰਟ ਦੇ ਅੰਦਰ-ਅੰਦਰ ਨਿਪਟਾਰਾ ਕੀਤਾ ਜਾ ਚੁੱਕਾ ਹੈ। ਇਸ ਤਰਾਂ ਜ਼ਿਲੇ ਅੰਦਰ ਸੀ-ਵਿਜ਼ਲ ਉੱਤੇ 64 ਸ਼ਿਕਾਇਤਾਂ ਮਿਲੀਆਂ ਸਨ, ਜਿਸ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।

Spread the love