ਜਿਲੇ੍ ਵਿਚ 3122122 ਲੋਕਾਂ ਨੇ ਕਰੋਨਾ ਵੈਕਸੀਨ ਲਗਵਾਈ:-ਡਿਪਟੀ ਕਮਿਸ਼ਨਰ

GURPREET KHAIRA
ਚੋਣ ਡਿਊਟੀ ਦੌਰਾਨ ਵਧੀਆ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਨਮਾਨ
ਕੋਵਿਡ ਟੀਕਾਕਰਣ ਵਿੱਚ ਪਹਿਲੀ ਖੁਰਾਕ ਚ ਜ਼ਿਲ੍ਹੇ ਨੇ 95 ਫ਼ੀਸਦੀ ਤੋਂ ਵਧੇਰੇ ਦਾ ਟੀਚਾ ਹਾਸਲ ਕੀਤਾ
ਦੂਸਰੀ ਖੁਰਾਕ ਚ ਜ਼ਿਲ੍ਹੇ ਨੇ 69.17 ਫ਼ੀਸਦੀ ਯੋਗ ਵਸੋਂ ਦਾ ਟੀਕਾਕਰਣ ਕੀਤਾ

ਅੰਮ੍ਰਿਤਸਰ, 15 ਫਰਵਰੀ 2022

ਅੰਮ੍ਰਿਤਸਰ ਜ਼ਿਲ੍ਹੇ ਨੇ ਵਿਧਾਨ ਸਭਾ ਚੋਣਾਂ ਦੌਰਾਨ ਕੋਵਿਡ ਸੁਰੱਖਿਅਤ ਮਾਹੌਲ ਬਣਾਉਣ ਲਈ ਕੋਵਿਡ ਟੀਕਾਕਰਣ ਵਿੱਚ ਨਵੀਂਆਂ ਪੈੜਾਂ ਪਾਉਂਦਿਆਂ ਜ਼ਿਲ੍ਹੇ ਦੀ 95.99 ਫ਼ੀਸਦੀ ਯੋਗ ਵਸੋਂ ਨੂੰ ਪਹਿਲੀ ਖੁਰਾਕ ਯਕੀਨੀ ਬਣਾ ਦਿੱਤੀ ਹੈ।

ਹੋਰ ਪੜ੍ਹੋ :- ਲਗਾਤਾਰ ਦੂਸਰੇ ਦਿਨ ਐਕਸ਼ਾਈਜ਼ ਵਿਭਾਗ ਵਲੋਂ ਵੱਡੀ ਕਾਰਾਵਈ ਕਰਦਿਆਂ 22 ਪੇਟੀਆਂ ਨਾਜ਼ਾਇਜ਼ ਸ਼ਰਾਬ ਬਰਾਮਦ

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ: ਗੁਰਪੀ੍ਰਤ ਸਿੰਘ ਖਹਿਰਾ ਨੇ ਦੱਸਿਆ ਕਿ ਇਸ ਦੇ ਨਾਲ ਹੀ ਦੂਸਰੀ ਖੁਰਾਕ ਦਾ ਘੇਰਾ ਵੀ 69.17 ਫ਼ੀਸਦੀ ਵੱਸੋਂ ਤੱਕ ਪੁੱਜ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੇ ਆਦੇਸ਼ਾਂ ਮੁਤਾਬਕ ਵਿਧਾਨ ਸਭਾ ਚੋਣਾਂ ਨੂੰ ਕੋਵਿਡ ਮੁਕਤ ਅਤੇ ਸੁਰੱਖਿਅਤ ਰੱਖਣ ਲਈ ਵਿੱਢੀ ਗਈ ਮੁਹਿੰਮ ਤਹਿਤ ਇਹ ਟੀਚੇ ਹਾਸਲ ਕੀਤੇ ਗਏ ਹਨ। ਸ: ਖਹਿਰਾ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ੍ਹ ਵਿਚ 3122122 ਲੋਕਾਂ ਨੇ ਕਰੋਨਾ ਵੈਕਸੀਨ ਲਗਵਾ ਲਈ ਹੈ ਅਤੇ 15 ਤੋ 17 ਉਮਰ ਦੇ 51779 ਲੋਕਾਂ ਨੇ ਪਹਿਲੀ ਡੋਜ਼ ਅਤੇ 1310 ਲੋਕਾਂ ਨੇ ਦੂਜੀ ਡੋਜ਼ ਲਗਵਾ ਲਈ ਹੈ। ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰਿਆਂ ਦੇ ਖੁੱਲ੍ਹਣ ਬਾਅਦਇਨ੍ਹਾਂ ਦੇ ਪ੍ਰਬੰਧਕਾਂ ਨੂੰ ਇਸ ਵਰਗ ਦੇ ਮੁਕੰਮਲ ਟੀਕਾਕਰਣ ਲਈ ਪਹੁੰਚ ਕੀਤੀ ਜਾ ਰਹੀ ਹੈ।

ਉਨ੍ਹਾਂ ਸਿਹਤ ਵਿਭਾਗਪੇਂਡੂ ਵਿਕਾਸ ਵਿਭਾਗਆਂਗਨਵਾੜੀ ਵਰਕਰਾਂ ਅਤੇ ਹੋਰਨਾਂ ਵੱਲੋਂ ਟੀਕਾਕਰਣ ਮੁਹਿੰਮ ਨੂੰ ਇਨ੍ਹਾਂ ਅੰਕੜਿਆਂ ਤੱਕ ਪਹੁੰਚਾਉਣ ਲਈ ਦਿੱਤੇ ਗਏ ਯੋਗਦਾਨ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਅੰਕੜੇ ਨੂੰ ਅਗਲੇ ਦਿਨਾਂ ਵਿੱਚ ਹੋਰ ਵਧਾਇਆ ਜਾਵੇਗਾ ਤਾਂ ਹਰ ਇੱਕ ਯੋਗ ਵਿਅਕਤੀ ਤੱਕ ਟੀਕਾਕਰਣ ਦਾ ਲਾਭ ਪੁੱਜ ਸਕੇ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕੋਵਿਡ ਟੀਕਾਕਰਣ ਤੋਂ ਵਾਂਝੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਤੋਂ ਬਚਾਅ ਲਈ ਟੀਕਾਕਰਣ ਜ਼ਰੂਰ ਕਰਵਾਉਣ ਤਾਂ ਜੋ ਜ਼ਿਲ੍ਹਾ ਆਪਣੀ ਸਮੁੱਚੀ ਯੋਗ ਵੱਸੋਂ ਤੱਕ ਟੀਕਾਕਰਣ ਦਾ ਲਾਭ ਪਹੁੰਚਾ ਸਕੇ ਅਤੇ ਇਸ ਮਹਾਂਮਾਰੀ ਤੇ ਕਾਬੂ ਪਾਇਆ ਜਾ ਸਕੇ।

Spread the love