ਚੋਣਾਂ ਦੀ ਗਿਣਤੀ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ-ਡਿਪਟੀ ਕਮਿਸ਼ਨਰ

Fazilka Deputy Commissioner
ਚੋਣਾਂ ਦੀ ਗਿਣਤੀ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ-ਡਿਪਟੀ ਕਮਿਸ਼ਨਰ
ਗਿਣਤੀ ਦੌਰਾਨ ਸੁਰੱਖਿਆ ਦੇ ਹੋਣਗੇ ਪੁਖ਼ਤਾ ਪ੍ਰਬੰਧ-ਐਸਐਸਪੀ

ਫਾਜਿ਼ਲਕਾ, 8 ਮਾਰਚ 2022

ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਆਈਏਐਸ ਅਤੇ ਐਸਐਸਪੀ ਸ੍ਰੀ ਸਚਿਨ ਗੁਪਤਾ ਆਈਪੀਐਸ ਨੇ ਅੱਜ਼ ਇੱਥੇ ਪ੍ਰੈਸ ਕਾਨਫਰੰਸ ਕਰਕੇ ਵੋਟਾਂ ਦੀ ਗਿਣਤੀ ਸਬੰਧੀ ਚੋਣ ਕਮਿਸ਼ਨ ਵੱਲੋਂ ਕੀਤੇ ਪ੍ਰਬੰਧਾਂ ਦੀ ਜਾਣਕਾਰੀ ਹਾਸਲ ਕੀਤੀ।

ਹੋਰ ਪੜ੍ਹੇਂ :-ਰੂਰਲ ਹੱਟ ਰਵਾਸ ਬ੍ਰਾਹਮਣਾਂ ਵਿਖੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 10 ਮਾਰਚ ਨੂੰ ਵੋਟਾਂ ਦੀ ਗਿਣਤੀ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਕਾਊਂਟਿੰਗ ਦੀ ਨਿਗਰਾਨੀ ਲਈ ਚੋਣ ਕਮਿਸ਼ਨ ਵੱਲੋਂ ਹਰੇਕ ਹਲਕੇ ਲਈ ਆਬਜਰਵਰ ਤਾਇਨਾਤ ਕੀਤੇ ਗਏ ਹਨ।ਉਨ੍ਹਾਂ ਨੇ ਕਿਹਾ ਕਿ ਗਿਣਤੀ ਕੇਂਦਰ ਤੇ ਮੀਡੀਆ ਸੈਂਟਰ ਸਥਾਪਿਤ ਕੀਤੇ ਗਏ ਹਨ। ਕਾਊਂਟਿੰਗ ਹਾਲ ਦੇ ਅੰਦਰ ਮੋਬਾਇਲ ਦੀ ਆਗਿਆ ਨਹੀਂ ਹੈ।ਉਨ੍ਹਾਂ ਨੇ ਇਹ ਵੀ ਦੱਸਿਆ ਕਿ 10 ਮਾਰਚ ਨੂੰ ਜਿ਼ਲ੍ਹੇ ਵਿਚ ਡਰਾਈ ਡੇਅ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਪੋਸਟਲ ਬੈਲਟ ਪੇਪਰਾਂ ਅਤੇ ਬਿਜਲਈ ਮਸ਼ੀਨਾਂ ਦੀ ਗਿਣਤੀ ਬਰਾਬਰ ਹੀ ਸ਼ੁਰੂ ਹੋਵੇਗੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਾਜਿ਼ਲਕਾ ਅਤੇ ਜਲਾਲਾਬਾਦ ਦੀਆਂ ਵੋਟਾਂ ਦੀ ਗਿਣਤੀ ਫਾਜਿ਼ਲਕਾ ਦੇ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਲੜਕੇ ਫਾਜਿ਼ਲਕਾ ਵਿਖੇ ਹੋਵੇਗੀ ਜਦ ਕਿ ਅਬੋਹਰ ਹਲਕੇ ਦੀ ਗਿਣਤੀ ਡੀਏਵੀ ਬੀਐਡ ਕਾਲਜ ਅਬੋਹਰ ਅਤੇ ਬੱਲੂਆਣਾ ਹਲਕੇ ਦੀ ਗਿਣਤੀ ਡੀਏਵੀ ਕਾਲਜ ਵਿਚ ਹੋਵੇਗੀ।

ਫਾਜਿ਼ਲਕਾ ਹਲਕੇ ਦੀਆਂ ਬਿਜਲਈ ਮਸ਼ੀਨਾਂ ਦੀ ਗਿਣਤੀ ਲਈ ਇਕ ਰਾਉਂਡ ਲਈ 12 ਟੇਬਲ ਲਗਾਏ ਗਏ ਹਨ ਜਦ ਕਿ ਬਾਕੀ ਹਰੇਕ ਹਲਕੇ ਵਿਚ 14-14 ਟੇਬਲ ਲਗਾਏ ਜਾਣਗੇ। ਜਲਾਲਾਬਾਦ ਅਤੇ ਫਾਜਿ਼ਲਕਾ ਦੇ 18-18 ਰਾਊਂਡ ਹੋਣਗੇੇ। ਅਬੋਹਰ ਦੇ 13 ਅਤੇ ਬੱਲੂਆਣਾ ਦੇ 14 ਰਾਊਂਡ ਹੋਣਗੇ। ਵੋਟਾਂ ਦੀ ਗਿਣਤੀ ਲਈ 282 ਗਿਣਤੀਕਾਰ ਲਗਾਏ ਗਏ ਹਨ।

ਇਸ ਮੌਕੇ ਐਸਐਸਪੀ ਸ੍ਰੀ ਸਚਿਨ ਗੁਪਤਾ ਨੇ ਦੱਸਿਆ ਕਿ ਗਿਣਤੀ ਸਬੰਧੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਫਾਜਿ਼ਲਕਾ ਵਿਖੇ ਐਸਪੀ ਡੀ ਦੀ ਅਗਵਾਈ ਵਿਚ 4 ਡੀਐਸਪੀ ਅਤੇ ਅਬੋਹਰ ਵਿਖੇ ਐਸਪੀ ਐਚ ਅਤੇ ਚਾਰ ਡੀਐਸਪੀ ਸੁਰੱਖਿਆ ਇੰਤਜਾਮਾਂ ਦੀ ਨਿਗਰਾਨੀ ਕਰਨਗੇ।

Spread the love