ਡਿਪਟੀ ਕਮਿਸ਼ਨਰ ਵੱਲੋਂ ਪੀਣ ਦੇ ਪਾਣੀ, ਨਹਿਰੀ ਪਾਣੀ ਤੇ ਗੰਦੇ ਪਾਣੀ ਦੇ ਨਿਕਾਸੀ ਦੇ ਪ੍ਰੋਜ਼ੈਕਟਾਂ ਦੀ ਸਮੀਖਿਆ

Review of drainage projects
ਡਿਪਟੀ ਕਮਿਸ਼ਨਰ ਵੱਲੋਂ ਪੀਣ ਦੇ ਪਾਣੀ, ਨਹਿਰੀ ਪਾਣੀ ਤੇ ਗੰਦੇ ਪਾਣੀ ਦੇ ਨਿਕਾਸੀ ਦੇ ਪ੍ਰੋਜ਼ੈਕਟਾਂ ਦੀ ਸਮੀਖਿਆ
ਲੋਕਾਂ ਨੂੰ ਬੁਨਿਆਦੀ ਸਹੁਲਤਾਂ ਦੀ ਪਹੁੰਚ ਯਕੀਨੀ ਬਣਾਉਣ ਦੇ ਹੁਕਮ
ਨਹਿਰੀ ਪਾਣੀ ਅਧਾਰਤ ਦੋ ਮੈਗਾ ਵਾਟਰਵਰਕਸ ਬਣਨ ਦੀ ਪ੍ਰਕ੍ਰਿਆ ਸ਼ੁਰੂ
ਨਹਿਰੀ ਪਾਣੀ ਦੀ ਚੋਰੀ ਕਰਨ ਜਾਂ ਪਾਣੀ ਦੇ ਸੋਮਿਆਂ ਨੂੰ ਗੰਦਾ ਕਰਨ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ
ਫਾਜਿ਼ਲਕਾ, 12 ਅਪ੍ਰੈਲ 2022
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਆਈਏਐਸ ਨੇ ਅੱਜ਼ ਇੱਥੇ ਪੀਣ ਦੇ ਪਾਣੀ, ਨਹਿਰੀ ਪਾਣੀ ਅਤੇ ਗੰਦੇ ਪਾਣੀ ਦੀ ਨਿਕਾਸੀ ਨਾਲ ਸਬੰਧਤ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕੀਤੀ। ਉਨ੍ਹਾਂ ਨੇ ਇਸ ਮੌਕੇ ਅਧਿਕਾਰੀਆਂ ਨੂੰ ਸਪ਼ੱ਼ਸ਼ਟ ਹਦਾਇਤਾਂ ਜਾਰੀ ਕੀਤੀਆਂ ਕਿ ਲੋਕਾਂ ਨੂੰ ਬੁਨਿਆਦੀ ਸਹੁਲਤਾਂ ਦੀ ਪਹੁੰਚ ਵਿਚ ਕੋਈ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ।

ਹੋਰ ਪੜ੍ਹੋ :-ਸਹਿਣਾ ਵਿਖੇ ਸੁਵਿਧਾ ਕੈਂਪ ਅੱਜ : ਡਿਪਟੀ ਕਮਿਸ਼ਨਰ

ਬੈਠਕ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਜਿ਼ਲ੍ਹੇ ਦੇ ਪਿੰਡ ਪੱਤਰੇਵਾਲਾ ਅਤੇ ਘੱਟਿਆਂ ਵਾਲੀ ਬੋਦਲਾ ਵਿਚ ਨਹਿਰੀ ਪਾਣੀ ਤੇ ਅਧਾਰਤ ਦੋ ਮੈਗਾ ਵਾਟਰ ਵਰਕਸ ਬਣਾਉਣ ਦੀ ਪ੍ਰਕ੍ਰਿਆ ਸ਼ੁਰੂ ਹੋ ਚੁੱਕੀ ਹੈ। ਇਸ ਨਾਲ ਧਰਤੀ ਹੇਠਲੇ ਪਾਣੀ ਦੀ ਪੀਣ ਵਜੋਂ ਵਰਤੋਂ ਬੰਦ ਹੋ ਸਕੇਗੀ ਅਤੇ ਲੋਕਾਂ ਨੂੰ ਸੁੱਧ ਪਾਣੀ ਮਿਲੇਗਾ। ਇਹ ਪ੍ਰੋਜ਼ੈਕਟ 2024 ਤੱਕ ਮੁਕੰਮਲ ਹੋ ਜਾਵੇਗਾ।
ਇਸ ਮੌਕੇ ਵਾਟਰ ਸਪਲਾਈ ਵਿਭਾਗ ਨੇ ਦੱਸਿਆ ਕਿ ਜਿ਼ਲ੍ਹੇ ਦੇ ਪਿੰਡ ਸ਼ਮਸਾਬਾਦ ਵਿਚ ਇਕ ਪਾਇਲਟ ਪ੍ਰੋਜ਼ੈਕਟ ਤਹਿਤ ਪਾਣੀ ਨੂੰ ਸੁੱਧ ਕਰਨ ਲਈ ਘਰੇਲੂ ਫਿਲਟਰ ਦਿੱਤੇ ਗਏ ਹਨ ਜਿਸ ਦੇ ਟੈਸਟ ਕੀਤੇ ਜਾ ਰਹੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਨਹਿਰੀ ਪਾਣੀ ਦੀ ਚੋਰੀ ਦੀਆਂ ਘਟਨਾਵਾਂ ਨੂੰ ਸ਼ਖਤੀ ਨਾਲ ਰੋਕਿਆ ਜਾਵੇ ਅਤੇ ਜ਼ੇਕਰ ਕੋਈ ਨਹਿਰੀ ਪਾਣੀ ਚੋਰੀ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਪੁਲਿਸ ਐਫਆਈਆਰ ਦਰਜ ਕੀਤੀ ਜਾਵੇਗੀ।
ਸੀਵਰੇਜ਼ ਬੋਰਡ ਦੇ ਕਾਰਜਕਾਰੀ ਇੰਜਨੀਅਰ ਨੇ ਦੱਸਿਆ ਕਿ ਅਬੋਹਰ ਵਿਖੇ ਨਵੇਂ ਬਣ ਰਹੇ ਵਾਟਰ ਵਰਕਸ ਦਾ ਕੰਮ 31 ਜ਼ੁਲਾਈ ਤੱਕ ਪੂਰਾ ਹੋ ਜਾਵੇਗਾ। ਕਾਰਜਕਾਰੀ ਇੰਜਨੀਅਰ ਪੰਚਾਇਤੀ ਰਾਜ ਨੇ ਦੱਸਿਆ ਕਿ ਜਿ਼ਲ੍ਹੇ ਦੇ 27 ਪਿੰਡਾਂ ਵਿਚ ਗੰਦੇ ਪਾਣੀ ਦੀ ਨਿਕਾਸੀ ਦੇ ਪ੍ਰੋਜ਼ੈਕਟ ਆਰੰਭੇ ਗਏ ਸਨ ਜਿੰਨ੍ਹਾਂ ਵਿਚ 15 ਦੇ ਪ੍ਰੋਜ਼ੈਕਟ ਮੁਕੰਮਲ ਹੋ ਗਏ ਹਨ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਦੇ ਸੋਮਿਆਂ ਜਿਵੇਂ ਨਹਿਰਾਂ ਅਤੇ ਡੇ੍ਰਨਾਂ ਵਿਚ ਗੰਦਾ ਪਾਣੀ ਜਾਂ ਹੋਰ ਕੂੜਾ ਨਾ ਪਾਉਣ ਕਿਉਂਕਿ ਅਜਿਹਾ ਕਰਨ ਵਾਲਿਆਂ ਖਿਲਾਫ ਹੁਣ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਬੈਠਕ ਵਿਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ, ਡੀਡੀਪੀਓ ਹਰਮੇਲ ਸਿੰਘ, ਡਿਪਟੀ ਸੀਈਓ ਜਿ਼ਲ੍ਹਾ ਪ੍ਰੀਸ਼ਦ ਜੀ ਐਸ ਵਿਰਕ, ਕਾਰਜਕਾਰੀ ਇੰਜਨੀਅਰ ਚਮਕ ਸਿੰਗਲਾ, ਸਿਵਲ ਸਰਜਨ ਡਾ: ਤੇਜਵੰਤ ਸਿੰਘ ਢਿੱਲੋਂ ਆਦਿ ਵੀ ਹਾਜਰ ਸਨ।
Spread the love