ਕਿਸਾਨਾਂ ਨੂੰ ਖਰੀਦ ਕੀਤੀ ਕਣਕ ਦੀ 92ਕਰੋੜ 26 ਲੱਖ ਰੁਪਏ ਦੀ ਹੋਈ ਆਨਲਾਈਨ ਅਦਾਇਗੀ ਐਸਏਐਸ ਨਗਰ
ਐਸ ਏ ਐਸ ਨਗਰ, 17 ਅਪ੍ਰੈਲ 2022
ਜ਼ਿਲੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਨਿਰਵਿਘਨ ਚੱਲ ਰਹੀ ਹੈ ਅਤੇ 17ਅਪ੍ਰੈਲ ਤੱਕ ਵੱਖ ਵੱਖ ਮੰਡੀਆਂ ਵਿੱਚ 63ਹਜ਼ਾਰ 520 ਮੀਟਰਕ ਟਨ ਕਣਕ ਆਈ ਹੈ ਜਿਸ ਵਿੱਚੋਂ ਵੱਖ ਵੱਖ ਖਰੀਦ ਏਜੰਸੀਆਂ ਵੱਲੋਂ 63 ਹਜ਼ਾਰ 410 ਮੀਟਰਿਕ ਟਨ ਕਣਕ ਖਰੀਦੀ ਜਾ ਚੁੱਕੀ ਹੈ।
ਹੋਰ ਪੜ੍ਹੋ :-ਹਲਕਾ ਪੂਰਬੀ ਵਿਧਾਇਕ ਭੋਲਾ ਵੱਲੋਂ ਫੁੱਟਬਾਲ ਟੂਰਨਾਮੈਂਟ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ
ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਨਗਰੇਨ ਵੱਲੋਂ 15818ਮੀਟਰਕ ਟਨ, ਮਾਰਕਫੈੱਡ ਵੱਲੋਂ 13162 ਮੀਟਰਕ ਟਨ, ਪਨਸਪ ਵੱਲੋਂ 8867 ਮੀਟਰਕ ਟਨ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 10865 ਮੀਟਰਕ ਟਨ ਅਤੇ ਐਫ.ਸੀ.ਆਈ ਵੱਲੋਂ 2027ਮੀਟਰਕ ਟਨ ਕਣਕ ਦੀ ਖਰੀਦ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ 41ਹਜਾਰ 083 ਮੀਟਰਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ ਅਤੇ ਇਨ੍ਹਾਂ ਵਿੱਚ92 ਕਰੋੜ 26ਲੱਖ ਦੀ ਅਦਾਇਗੀ ਕਿਸਾਨਾ ਨੂੰ ਹੋ ਚੁੱਕੀ ਹੈ।
ਸ੍ਰੀ ਅਮਿਤ ਤਲਵਾੜ ਨੇ ਕਿਹਾ ਕਿ ਮੰਡੀਆਂ ’ਚ ਕਣਕ ਦੀ ਖਰੀਦ ਨੂੰ ਪਾਰਦਰਦਸ਼ੀ ਢੰਗ ਨਾਲ ਨੇਪਰੇ ਚੜਾਉਣ ਲਈ ਪ੍ਰਸ਼ਾਸਨਿਕ ਅਧਿਕਾਰੀ ਕਿਸਾਨਾਂ ਸੁਵਿਧਾ ਲਈ ਹਰ ਵੇਲੇ ਤਾਇਨਾਤ ਹਨ, ਤਾਂ ਜੋ ਕਿਸਾਨਾਂ ਦੀ ਮੰਡੀ ਅੰਦਰ ਲਿਆਂਦੀ ਕਣਕ ਦੀ ਫ਼ਸਲ ਨੂੰ ਰਾਜ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸਮੇਂ ਨਾਲ ਖਰੀਦ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੰਡੀਆਂ ਅੰਦਰ ਕਿਸਾਨਾਂ ਦੀ ਸੁਵਿਧਾ ਲਈ ਪਹਿਲਾ ਤੋਂ ਹੀ ਸਮੁੱਚੇ ਪ੍ਰਬੰਧਾਂ ਨੂੰ ਨੇਪਰੇ ਚੜਾ ਲਿਆ ਗਿਆ ਸੀ, ਤਾਂ ਜੋ ਸੀਜ਼ਨ ਦੌਰਾਨ ਕੋਈ ਦਪਪੇਸ਼ ਮੁਸ਼ਕਿਲ ਪੇਸ਼ ਨਾ ਆਵੇ।