ਡਿਪਟੀ ਕਮਿਸ਼ਨਰ ਵੱਲੋਂ ਸਵੀਪ ਪ੍ਰੋਜ਼ੈਕਟ ਤਹਿਤ ਵੋਟਰ ਜਾਗਰੂਕਤਾ ਲਈ ਗੀਤ ਕੀਤਾ ਰਲੀਜ

BABITA
ਡਿਪਟੀ ਕਮਿਸ਼ਨਰ ਵੱਲੋਂ ਸਵੀਪ ਪ੍ਰੋਜ਼ੈਕਟ ਤਹਿਤ ਵੋਟਰ ਜਾਗਰੂਕਤਾ ਲਈ ਗੀਤ ਕੀਤਾ ਰਲੀਜ
ਪੰਜਾਬੀ ਗਾਇਕ ਗੁਰਨਾਮ ਭੁੱਲਰ ਦੀ ਵੋਟਰਾਂ ਨੂੰ ਅਪੀਲ ਵੀ ਕੀਤੀ ਜਾਰੀ

ਫਾਜਿ਼ਲਕਾ, 18 ਨਵੰਬਰ 2021

ਫਾਜਿ਼ਲਕਾ ਦੇ ਜਿ਼ਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਆਈਏਐਸ ਨੇ ਇੱਥੇ ਸਵੀਪ ਪ੍ਰੋਜ਼ੈਕਟ ਤਹਿਤ ਵੋਟਰ ਜਾਗਰੂਕਤਾ ਸਬੰਧੀ ਇਕ ਗੀਤ ਰਲੀਜ ਕੀਤਾ ਹੈ। ਇਹ ਗੀਤ ਜ਼ਸਵਿੰਦਰ ਜੱਸੀ ਨੇ ਗਾਇਆ ਹੈ ਅਤੇ ਇਸਦਾ ਮਿਊਜਿਕ ਸੁਕਸੈਸ ਬੁਆਏ (ਬਬਨਪ੍ਰੀਤ) ਨੇ ਦਿੱਤਾ ਹੈ।ਇਸ ਨੂੰ ਦੀਪ ਮਨਦੀਪ ਅਤੇ ਜ਼ਸਵਿੰਦਰ ਜੱਸੀ ਨੇ ਲਿਖਿਆ ਹੈ। ਇਸ ਨੂੰ ਸਟੇਟ ਅਤੇ ਨੈਸ਼ਨਲ ਅਵਾਰਡੀ ਪ੍ਰਿੰਸੀਪਲ ਸ੍ਰੀ ਰਾਜਿੰਦਰ ਕੁਮਾਰ ਨੇ ਨਿਰਦੇਸ਼ਤ ਕੀਤਾ ਹੈ ਜਦ ਕਿ ਸ੍ਰੀ ਵਿਜੈ ਪਾਲ ਇਸ ਦੇ ਸਹਿ ਨਿਰਦੇਸ਼ਕ ਹਨ।ਇਸ ਵੀਡੀਓ ਦਾ ਸੰਪਾਦਨ ਸਮਸ਼ੇਰ ਸਿੰਘ ਨੇ ਕੀਤਾ ਹੈ।

ਹੋਰ ਪੜ੍ਹੋ :-ਈ.ਐਸ.ਆਈ. ਯੋਗਦਾਨ ਨੂੰ ਭਰਨ ਤੇ ਜਮ੍ਹਾਂ ਕਰਨ ਲਈ ਸਮਾਂ ਸੀਮਾਂ ‘ਚ ਛੋਟ

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪੰਜਾਬ ਦੇ ਮਸ਼ਹੂਰ ਗਾਇਕ ਸ੍ਰੀ ਗੁਰਨਾਮ ਭੁੱਲਰ ਦੀ ਅਪੀਲ ਵੀ ਜਿ਼ਲ੍ਹਾ ਵਾਸੀਆਂ ਨੇ ਨਾਂਅ ਰਲੀਜ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ 20 ਅਤੇ 21 ਨਵੰਬਰ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਸਾਰੇ ਬੂਥਾਂ ਤੇ ਬੀਐਲਓ ਹਾਜਰ ਰਹਿਣਗੇ। ਇਸ ਸਮੇਂ ਦੌਰਾਨ ਜਿਸ ਕਿਸੇ ਦੀ ਵੀ ਵੋਟ ਨਹੀਂ ਬਣੀ ਹੈ ਉਹ ਆਪਣੀ ਵੋਟ ਬਣਵਾ ਸਕਦੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਖਾਸ ਤੌਰ ਤੇ ਅਪੀਲ ਕੀਤੀ ਕਿ ਉਹ ਵੋਟ ਜਰੂਰ ਬਣਵਾਉਣ।

ਇਸ ਮੌਕੇ ਸਵੀਪ ਪ੍ਰੋਜ਼ੈਕਟ ਦੇ ਜਿ਼ਲ੍ਹਾਂ ਆਇਕਨ ਸ੍ਰੀ ਰਜਿੰਦਰ ਕੁਮਾਰ ਨੇ ਦੱਸਿਆ ਕਿ ਇਸ ਪ੍ਰੋਜ਼ੈਕਟ ਨੂੰ ਪੂਰਾ ਕਰਨ ਵਿਚ ਸਵੀਪ ਨੋਡਲ ਅਫ਼ਸਰ ਕਮ ਐਸਡੀਐਮ ਜਲਾਲਾਬਾਦ ਸ੍ਰੀ ਦੇਵਦਰਸ਼ਦੀਪ ਸਿੰਘ ਅਤੇ ਜਿ਼ਲ੍ਹਾ ਸਿੱਖਿਆ ਅਫ਼ਸਰ ਸ: ਸੁਖਬੀਰ ਸਿੰਘ ਬੱਲ ਦਾ ਵਿਸੇਸ਼ ਸਹਿਯੋਗ ਰਿਹਾ। ਉਨ੍ਹਾਂ ਨੇ ਕਿਹਾ ਕਿ ਗਾਇਕ ਜ਼ਸਵਿੰਦਰ ਜੱਸੀ ਦੇ ਇਸ ਗੀਤ ਦੇ ਫਿਲਮਾਂਕਨ ਵਿਚ ਡੀਏਵੀ ਸਕੂਲ ਫਾਜਿ਼ਲਕਾ ਅਤੇ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਝੰਗੜਭੈਣੀ ਦੇ ਪ੍ਰਿੰਸੀਪਲ, ਵਿਦਿਆਰਥੀਆਂ ਤੇ ਸਟਾਫ, ਸ੍ਰੀ ਹਿਮਾਂਸੂ ਗਾਂਧੀ, ਰੇਖਾ ਰਾਣੀ ਜਿ਼ਲ੍ਹਾ ਸਵੀਪ ਆਇਕਨ ਪੀਡਬਲਯੂਡੀ ਦਾ ਵਿਸੇਸ਼ ਸਹਿਯੋਗ ਰਿਹਾ ਹੈ। ਵੀਡੀਓ ਰਲੀਜ ਕਰਨ ਸਮੇਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਨਵਲ ਰਾਮ ਵੀ ਵਿਸੇਸ਼ ਤੌਰ ਤੇ ਹਾਜਰ ਸਨ।ਇਸ ਗੀਤ ਦਾ ਵੀਡੀਓ ਡੀਪੀਆਰਓ ਦਫ਼ਤਰ ਦੇ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ਼ ਤੇ ਉਪਲਬੱਧ ਹੋਵੇਗਾ।