ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਲੱਗਾ ਸਿਹਤ ਮੇਲਾ
ਗੁਰਦਾਸਪੁਰ, 22 ਅਪ੍ਰੈਲ 2022
ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਅੱਜ ਸਿਹਤ ਮੇਲਾ ਸਿਵਲ ਸਰਜਨ ਗੁਰਦਾਸਪੁਰ ਵਿਖੇ ਲਗਾਇਆ ਗਿਆ। ਜਿਸ ਵਿੱਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵੱਲੋ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ ਗਈ। ਸਿਹਤ ਮੇਲੇ ਵਿੱਚ ਐਂਨ ਸੀ ਡੀ ਸਕਰੀਨਿੰਗ ਮੈਫੀਕਲ ਕੈਂਪ, ਆਯੁਰਵੈਦਿਕ ਕੈਂਪ,ਹੋਮਿਓਪੈਥਿਕ ਕੈਂਪ, ਬਲੱਡ ਡੋਨੇਸ਼ਨ ਕੈਂਪ,ਆਯੁਸ਼ਮਾਨ ਸਰਬੱਤ ਬੀਮਾ ਯੋਜਨਾ ਕਾਰਡ ਅਤੇ ਆਈ ਈ ਸੀ ਬੀ ਸੀ ਸੀ ਪ੍ਰਦਰਸ਼ਨੀ ਲਗਾ ਕੇ ਲੋਕਾਂ ਨੂੰ ਸਿਹਤ ਸਹੂਲਤਾਂ ਬਾਰੇ ਜਾਗਰੂਕ ਕੀਤਾ ਗਿਆ।
ਹੋਰ ਪੜ੍ਹੋ :-ਐਨ ਸੀ ਸੀ ਦਾ ਅਡਵੈਨਚਰ ਕੋਰਸ ਜੋ ਕਿ ਜੰਮੂ ਕਸਮੀਰ ਦੇ ਪਹਿਲਗਾਮ ਵਿੱਚ 01 ਅਪ੍ਰੈਲ ਤੋ 15 ਅਪ੍ਰੈਲ 2022 ਤੱਕ ਚੱਲਿਆ
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋ ਬਲੱਡ ਗਰੁੱਪ ਬੀ ਨੈਗੇਟਿਵ ਦੇ ਅਵਤਾਰ ਸਿੰਘ ਘੁੰਮਣ ਜਿਹਨਾ ਨੇ 78 ਵਾਰੀ ਆਪਣਾ ਖੂਨ ਦੇ ਕੇ ਲੋਕਾਂ ਦੀ ਜਾਨ ਬਚਾਈ ਉਹਨਾ ਨੂੰ ਮੋਮੈਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਲੋਕਾਂ ਦੀਆ ਸਿਹਤ ਸਹੂਲ਼ਤਾ ਨੂੰ ਮੁੱਖ ਰੱਖਦਿਆਂ ਬਲਾਕ ਪੱਧਰੀ ਸਿਹਤ ਮੇਲੇ ਲਗਾਏ ਗਏ ਹਨ, ਜਿਹਨਾ ਵਿੱਚ ਵੱਡੀ ਗਿਣਤੀ ਲੋਕਾਂ ਨੇ ਸ਼ਿਰਕਤ ਕੀਤੀ ਤੇ ਸਿਹਤ ਸਹੂਲਤਾਂ ਦਾ ਲਾਭ ਲਿਆ। ਉਹਨਾ ਅੱਗੇ ਕਿਹਾ ਕਿ ਜਿਲ੍ਹੇ ਅੰਦਰ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ ਕੋਈ ਢਿੱਲਮੱਠ ਨਹੀ ਵਰਤੀ ਜਾਵੇਗੀ ।
ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾ ਹੇਠ ਸਿਹਤ ਵਿਭਾਗ ਵੱਲੋ ਲੋਕਾਂ ਵਿੱਚ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਕੋਈ ਢਿੱਲਮੱਠ ਨਹੀ ਵਰਤੀ ਜਾਵੇਗੀ ਤੇ ਲੋਕਾਂ ਨੂੰ ਪਹਿਲ ਦੇ ਅਧਾਰ ਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਲੋਕਾਂ ਨੇ ਕੋਵਿਡ-19 ਵੈਕਸੀਨੇਸ਼ਨ ਦੇ ਟੀਕੇ ਵੀ ਲਗਵਾਏ ਗਏ।
ਇਸ ਮੌਕੇ ਸਿਵਲ ਸਰਜਨ ਡਾ: ਵਿਜੇ ਕੁਮਾਰ,ਪਰਿਵਾਰ ਭਲਾਈ ਅਫਸਰ ਡਾ: ਭਾਰਤ ਭੂਸ਼ਣ,ਜਿਲ੍ਹਾ ਐਪੀਡਮੌਲੋਜਿਸਟ ਡਾ: ਪ੍ਰਭਜੋਤ ਕੌਰ ਕਲਸੀ ਅਤੇ ਸੀਨੀਅਰ ਮੈਡੀਕਲ ਅਫਸਰ ਵੱਲੋ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੋਮੈਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇ ਡਾ:ਪ੍ਰੇਰਨਾ ਗੁਪਤਾ ਡਾ: ਅਜੇ ਗਵਾਨ,ਡਾ:ਅਰਕੁਸ਼,ਡਾ: ਸੁਨੀਤਾ, ਸ਼ਮਿੰਤਰ ਕੌਰ ਘੁੰਮਣ ਮੈਟਰਨ ਮਾਸ ਮੀਡੀਆ ਅਫਸਰ ਗੁਰਿੰਦਰ ਕੌਰ ਅਤੇ ਸਿਵਲ ਹਸਪਤਾਲ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਹੋਏ ।
ਸਿਵਲ ਸਰਜਨ ਹਸਪਤਾਲ ਵਿੱਚ ਲੱਗੇ ਸਿਹਤ ਮੇਲੇ ਦਾ ਦ੍ਰਿਸ਼।