ਜ਼ਿਲ੍ਹੇ ਵਿੱਚ ਪੈਂਦੀਆਂ ਰੇਤਾਂ ਦੀਆਂ ਖੱਡਾਂ ਦੀ ਰੋਜ਼ਾਨਾ ਚੈਕਿੰਗ ਸਬੰਧੀ ਮਾਇਨਿੰਗ ਅਫਸਰ ਨੂੰ ਦਿੱਤੇ ਨਿਰਦੇਸ
ਫਿਰੋਜ਼ਪੁਰ 18 ਨਵੰਬਰ 2021
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸਾਂ ਤਹਿਤ ਡਿਪਟੀ ਕਮਿਸਨਰ ਦਵਿੰਦਰ ਸਿੰਘ ਨੇ ਵੀਰਵਾਰ ਸਵੇਰੇ ਅਚਨਚੇਤ ਚੁੰਗੀ ਨੰ:7 ਦੇ ਨਜ਼ਦੀਕ ਰੇਤਾ ਤੇ ਬਜਰੀ ਵੇਚਣ ਵਾਲਿਆਂ ਦੀ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਰੇਤਾ ਤੇ ਬਜਰੀ ਵੇਚਣ ਵਾਲਿਆਂ ਸਬੰਧੀ ਮਾਇਨਿੰਗ ਅਫਸਰ ਨੂੰ ਸਖਤ ਨਿਰਦੇਸ ਦਿੰਦਿਆਂ ਕਿਹਾ ਕਿ ਇਨ੍ਹਾਂ ਵਿਕਰੇਤਾਵਾਂ ਦੇ ਰਿਕਾਰਡ ਸਬੰਧੀ ਪੂਰੀ ਚੈਕਿੰਗ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਚਰਨਜੀਤ ਸਿੰਘ ਚੰਨੀ ਦੇ ਦਿਸ਼ਾ-ਨਿਰਦੇਸਾਂ ਅਨੁਸਾਰ ਕੀਮਤ ਸਾਢੇ 5 ਰੁਪਏ ਪ੍ਰਤੀ ਫੁੱਟ ਤੋਂ ਵੱਧ ਜੇਕਰ ਕੋਈ ਰੇਤਾ ਵੇਚਦਾ ਪਾਇਆ ਗਿਆ ਤਾਂ ਉਸ ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ।
ਹੋਰ ਪੜ੍ਹੋ :-ਵੋਟ ਬਣਾਉਣ, ਕਟਵਾਉਣ ਜਾਂ ਸੋਧ ਕਰਵਾਉਣ ਲਈ 20 ਤੇ 21 ਨਵੰਬਰ ਨੂੰ ਲੱਗਣਗੇ ਵਿਸ਼ੇਸ਼ ਕੈਂਪ-ਡੀ. ਸੀ
ਉਨ੍ਹਾਂ ਨੇ ਮਾਇਨਿੰਗ ਅਫਸਰ ਨੂੰ ਨਿਦੇਸ਼ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਪੈਂਦੀਆਂ ਰੇਤਾਂ ਦੀਆਂ ਖੱਡਾਂ ਦੀ ਰੋਜ਼ਾਨਾ ਚੈਕਿੰਗ ਕੀਤੀ ਜਾਵੇ। ਇਸ ਤੋਂ ਇਲਾਵਾ ਰਾਤ ਦੇ ਸਮੇਂ ਵਿਸ਼ੇਸ਼ ਤੌਰ ਤੇ ਨਿਗਰਾਨ ਕਮੇਟੀਆਂ ਦਾ ਗਠਨ ਕਰਕੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਕਿਸੇ ਤਰ੍ਹਾ ਦੀ ਕੋਈ ਅਵੈਧ ਮਾਇਨਿੰਗ ਨਾ ਹੋਵੇ। ਇਸ ਮੌਕੇ ਤੇ ਸੁਪਰਡੈਂਟ-1 ਜੋਗਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਵੀ ਮੌਜੂਦ ਸਨ।