ਡਿਪਟੀ ਕਮਿਸ਼ਨਰ ਨੇ ਖ਼ਬਰ ਤੇ ਲਿਆ ਤੁਰੰਤ ਐਕਸ਼ਨ, ਮੌਕੇ ਤੇ ਭੇਜ਼ੇ ਅਧਿਕਾਰੀ

_ਡਿਪਟੀ ਕਮਿਸ਼ਨਰ
 ਡਿਪਟੀ ਕਮਿਸ਼ਨਰ ਨੇ ਖ਼ਬਰ ਤੇ ਲਿਆ ਤੁਰੰਤ ਐਕਸ਼ਨ, ਮੌਕੇ ਤੇ ਭੇਜ਼ੇ ਅਧਿਕਾਰੀ
ਦਲਮੀਰ ਖੇੜਾ ਸਕੂਲ ਅੱਗੇ ਗਲੀ ਵਿਚ ਪੁਆਈ ਮਿੱਟੀ

ਫਾਜਿ਼ਲਕਾ, 7 ਦਸੰਬਰ 2022

ਜਿ਼ਲ੍ਹੇ ਦੇ ਪਿੰਡ ਦਲਮੀਰ ਖੇੜਾ ਵਿਚ ਸਰਕਾਰੀ ਸਕੂਲ ਅੱਗੇ ਪਾਣੀ ਖੜਾ ਹੋਣ ਸੰਬੰਧੀ ਮੀਡੀਆ ਦੇ ਇਕ ਹਿੱਸੇ ਵਿਚ ਆਈ ਖ਼ਬਰ ਤੇ ਤੁਰੰਤ ਕਾਰਵਾਈ ਕਰਦਿਆਂ ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਮੌਕੇ ਤੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਨੂੰ ਭੇਜਿਆ।

ਹੋਰ ਪੜ੍ਹੋ – ਸਰਕਾਰੀ ਹਾਈ ਸਕੂਲ ਬਾਂਡੀ ਵਾਲਾ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ

ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਖੂਈਆਂ ਸਰਵਰ ਸ੍ਰੀ ਅੰਤਰਪ੍ਰੀਤ ਸਿੰਘ ਨੇ ਦੱਸਿਆ ਕਿ ਮੌਕੇ ਪਰ ਪਿੰਡ ਦੇ ਪੰਚਾਇਤ ਦੀ ਮਦਦ ਨਾਲ ਗਲੀ ਵਿਚ ਮਿੱਟੀ ਪੁਆ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਦੇ ਕੰਮ ਦੀ ਵੀ ਸਮੀਖਿਆ ਕੀਤੀ ਗਈ ਹੈ ਅਤੇ ਇਸ ਨਾਲ ਯਕੀਨੀ ਬਣਾਇਆ ਜਾਵੇਗਾ ਕਿ ਪਿੰਡ ਵਿਚੋਂ ਗੰਦੇ ਪਾਣੀ ਦੀ ਨਿਕਾਸੀ ਸਹੀ ਤਰੀਕੇ ਨਾਂਲ ਹੋਵੇ ਅਤੇ ਵਿਦਿਆਰਥੀਆਂ ਜਾਂ ਪਿੰਡ ਵਾਸੀਆਂ ਨੂੰ ਕੋਈ ਦਿੱਕਤ ਨਾ ਆਵੇ।
ਜਿਕਰਯੋਗ ਹੈ ਕਿ ਇਸ ਸਬੰਧੀ ਮੀਡੀਆ ਦੇ ਇਕ ਹਿੱਸੇ ਵਿਚ ਖ਼ਬਰ ਆਉਣ ਤੋਂ ਬਾਅਦ ਤੁਰੰਤ ਡਿਪਟੀ ਕਮਿਸ਼ਨਰ ਨੇ ਐਕਸ਼ਨ ਲਿਆ ਅਤੇ ਅਧਿਕਾਰੀਆਂ ਨੂੰ ਮੌਕੇ ਤੇ ਜਾ ਕੇ ਲੋਕਾਂ ਦੀਆਂ ਮੁਸਕਿਲਾਂ ਹਲ ਕਰਨ ਦੀਆਂ ਹਦਾਇਤਾਂ ਕੀਤੀਆਂ।

ਡਿਪਟੀ ਕਮਿਸ਼ਨਰ ਵੱਲੋਂ ਸਾਰੇ ਵਿਭਾਗਾਂ ਦੇ ਮੁੱਖੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਪਿੰਡਾਂ ਅਤੇ ਵਾਰਡਾਂ ਵਿਚ ਪਹੁੰਚ ਕੇ ਮੌਕੇ ਤੇ ਜਾ ਕੇ ਲੋਕਾਂ ਦੀਆਂ ਮੁਸਕਿਲਾਂ ਨੂੰ ਸੁਣਨ ਅਤੇ ਉਨ੍ਹਾਂ ਦੇ ਹੱਲ ਲਈ ਉਪਰਾਲੇ ਕੀਤੇ ਜਾਣ ਤਾਂ ਜ਼ੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸਕਿਲ ਨਾ ਆਵੇ।ਉਨ੍ਹਾਂ ਨੇ ਕਿਹਾ ਕਿ ਵਿਕਾਸ ਪ੍ਰੋਜ਼ੈਕਟ ਨੂੰ ਉਚ ਗੁਣਵਤਾ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਪੂਰਾ ਕੀਤਾ ਜਾਵੇ।

Spread the love