-ਰਜਿਸਟਰਡ ਕਿਰਤੀਆਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਹਨ ਅਨੇਕ ਸਹੁਲਤਾਂ
ਫਾਜ਼ਿਲਕਾ 25 ਜੂਨ :-
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਆਈਏਐਯ ਨੇ ਉਸਾਰੀ ਦੇ ਕੰਮਾਂ ਵਿਚ ਲੱਗੇ ਕਿਰਤੀਆਂ ਨੂੰ ਲੇਬਰ ਵਿਭਾਗ ਕੋਲ ਰਜਿਸਟਰਡ ਹੋਣ ਦੀ ਅਪੀਲ ਕੀਤੀ ਹੈ ਕਿਉਂਕਿ ਸਰਕਾਰ ਵੱਲੋਂ ਅਜਿਹੇ ਰਜਿਸਟਰਡ ਕਾਮਿਆਂ ਨੂੰ ਅਨੇਕਾਂ ਸਹੁਲਤਾਂ ਦਿੱਤੀਆਂ ਜਾਂਦੀਆਂ ਹਨ। ਕਿਰਤ ਵਿਭਾਗ ਪੰਜਾਬ ਦੇ ਸਕੱਤਰ ਸ਼੍ਰੀ ਸੁਮੇਰ ਸਿੰਘ ਗੁਰਜਰ ਆਈ.ਏ.ਐਸ ਤੋਂ ਇਸ ਸਬੰਧੀ ਪ੍ਰਾਪਤ ਪੱਤਰ ਦੇ ਮੱਦੇਨਜਰ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸੂ ਅਗਰਵਾਲ ਨੇ ਉਸਾਰੀ ਕਿਰਤੀਆਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਸਾਰੀ ਕਿਰਤੀਆ ਦੀ ਭਲਾਈ ਲਈ ਕਿਰਤ ਵਿਭਾਗ ਵਿਭਾਗ ਅਧੀਨ ਬਣਾਏ ਗਏ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਕੇਵਲ ਉਨ੍ਹਾ ਉਸਾਰੀ ਕਿਰਤੀਆ ਨੂੰ ਮਿਲ ਸਕਦਾ ਹੈ ਜਿਹੜੇ ਕਿ ਬੋਰਡ ਪਾਸ ਲਾਭਪਾਤਰੀ ਦੇ ਤੌਰ ਤੇ ਰਜਿਸਟਰਡ ਹੋਣ।
ਬਾਕਸ ਲਈ ਪ੍ਰਸਤਾਵਿਤ
ਕੌਣ ਕੌਣ ਕਰਵਾ ਸਕਦਾ ਹੈ ਰਜਿਸਟੇ੍ਰਸ਼ਨ
ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸੂ ਅਗਰਵਾਲ ਨੇ ਦੱਸਿਆ ਕਿ ਅਸੰਗਠਿਤ ਖੇਤਰਾਂ ਵਿਚ ਕੰਮ ਕਰਦੇ ਉਸਾਰੀ ਕਿਰਤੀਆਂ ਜਿਵੇ ਰਾਜ ਮਿਸਤਰੀ/ਇੱਟਾ/ਸੀਮਿੰਟ ਪਕੜਾਉਣ ਵਾਲੇ ਮਜਦੂਰ, ਪਲੰਬਰ, ਤਰਖਾਣ, ਵੈਲਡਰ, ਇਲੈਕਟ੍ਰੀਸ਼ੀਅਨ, ਸੀਵਰਮੇਨ, ਮਾਰਬਲ/ਟਾਈਲਾ ਲਗਾਉਣ ਵਾਲੇ , ਫਰਸ਼ ਰਗੜਾਈ ਵਾਲੇ ਪੇਂਟਰ.ਪੀ.ਓ.ਪੀ ਕਰਨ ਵਾਲੇ, ਸੜਕਾ, ਬਿਜਲੀ ਦੇ ਉਤਪਾਦਨ, ਜਾ ਟੈਲੀਫੋਨ ਤਾਰ, ਰੇਡੀਓ, ਰਵਾਈ ਅੱਡੇ ਆਦਿ ਵਿਖੇ ਉਸਾਰੀ ਮੁਰੰਮਤ ਰੱਖ-ਰਖਾਵ ਜਾ ਤੋੜ-ਫੋੜ ਦੇ ਕੰਮ ਲਈ ਕੁਸ਼ਲ ਅਰਧ-ਕੁਸ਼ਲ ਕਾਰੀਗਰ ਬੋਰਡ ਵਿੱਚ ਬਤੌਰ ਲਾਭਪਾਤਰੀ ਰਜਿਸਟਰਡ ਹੋ ਸਕਦੇ ਹਨ। ਇਸ ਤੋਂ ਇਲਾਵਾ ਭੱਠਿਆ ਤੇ ਪਥੇਰ ਕਰਨ ਵਾਲੇ, ਕੱਚੀ ਇੱਟ ਦੀ ਭਰਾਈ ਵਾਲੇੇ, ਟੈਂਟ ਲਗਾਉਣ ਵਾਲੇ, ਹੋਰਡਿੰਗ, ਬੈਨਰ ਬਣਾਉਣ ਦਾ ਕੰਮ ਕਰਨ ਵਾਲੇ ਇਸ ਪੋਰਟਲ ਤੇ ਰਜਿਸਟਰੇਸ਼ਨ ਜ਼ਰੂਰ ਕਰਵਾਉਣ।