ਸੀ.ਆਈ.ਸੀ.ਯੂ. ਵੱਲੋਂ ਸਮਾਜ ਭਲਾਈ ਲਈ ਖਰੀਦੇ ਗਏ 30 ਆਕਸੀਜਨ ਕੰਸਨਟਰੇਟਰ
ਲੁਧਿਆਣਾ, 24 ਮਈ,2021 ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਚੈਂਬਰ ਆਫ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀ.ਆਈ.ਸੀ.ਯੂ) ਦੁਆਰਾ ਆਰੰਭੀ ਮੁਫਤ ਆਕਸੀਜਨ ਕੰਸਨਟਰੇਟਰ ਸੇਵਾ ਦਾ ਉਦਘਾਟਨ ਕੀਤਾ।
ਸੀ.ਆਈ.ਸੀ.ਯੂ. ਦੇ ਪ੍ਰਧਾਨ ਸ. ਉਪਕਾਰ ਸਿੰਘ ਆਹੂਜਾ ਨੇ ਚਾਨਣਾ ਪਾਇਆ ਕਿ ਕੋਵਿਡ-19 ਮਹਾਂਮਾਰੀ ਦੀ ਇਸ ਔਖੀ ਘੜੀ ਵਿੱਚ ਸੀ.ਆਈ.ਸੀ.ਯੂ. ਨੇ ਵੱਖ-ਵੱਖ ਮੁਫਤ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ ਜਿਸ ਵਿੱਚ ਉਦਯੋਗਿਕ ਇਕਾਈਆਂ ਦੀ ਸਵੱਛਤਾ, ਮਾਸਕ ਅਤੇ ਸੈਨੀਟਾਈਜ਼ਰ ਦੀ ਵੰਡ, ਸੀ.ਆਈ.ਸੀ.ਯੂ. ਡਬਲਯ.{ਈ.ਐਫ. ਫੋਰਮ ਵੱਲੋਂ ਕੋਵਿਡ ਕੇਅਰ ਸੈਂਟਰ ਵਜੋਂ ਤਬਦੀਲ ਕੀਤੇ ਮੈਰੀਟੋਰੀਅਸ ਸਕੂਲ, ਰਾਧਾ ਸੁਆਮੀ ਸਤਿਸੰਗ ਘਰ, ਹੰਬੜਾਂ ਅਤੇ ਮੁੂੰਡੀਆਂ ਵਰਗੇ ਦੇਖਭਾਲ ਕੇਂਦਰਾਂ ਵਿੱਚ ਮੈਡੀਕਲ ਕਿੱਟਾਂ ਪ੍ਰਦਾਨ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਸਰਕਾਰ ਦਾ ਸਹਿਯੋਗ ਕਰਦਿਆਂ ਢੁੱਕਵੇ ਆਕਸੀਜਨ ਸਪਲਾਈ ਪਲਾਂਟਾ, ਮੈਡੀਕਲ ਉਪਕਰਣ ਅਤੇ ਟੀਕਾਕਰਨ ਕੈਂਪਾਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ।
ਅੱਗੇ, ਸੀ.ਆਈ.ਸੀ.ਯੂ. ਵੱਲੋਂ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਆਕਸੀਜਨ ਕੰਸਨਟਰੇਟਰ ਦੀ ਮੁਫਤ ਸੇਵਾ ਦੀ ਸ਼ੁਰੂਆਤ ਕੀਤੀ, ਜੋ ਉਨ੍ਹਾਂ ਲੋਕਾਂ ਲਈ ਲਾਹੇਵੰਦ ਹੋਵੇਗੀ, ਜੋ ਅਦਾਇਗੀ ਕਰਨ ਤੋਂ ਅਸਮਰੱਥ ਹਨ.
ਸੀ.ਆਈ.ਸੀ.ਯੂ. ਦੇ ਜਨਰਲ ਸੱਕਤਰ ਸ੍ਰੀ ਪੰਕਜ ਸ਼ਰਮਾ ਨੇ ਦੱਸਿਆ ਕਿ ਆਕਸੀਜਨ ਕੰਸਨਟਰੇਟਰ ਮਰੀਜ਼ ਨੂੰ 1 ਮਿੰਟ ਵਿੱਚ 10 ਲੀਟਰ ਆਕਸੀਜ਼ਨ ਪ੍ਰਦਾਨ ਕਰੇਗਾ ਅਤੇ 1 ਕੰਸਨਟਰੇਟਰ ਰਾਹੀਂ 2 ਮਰੀਜ਼ਾਂ ਲਈ ਆਕਸੀਜਨ ਦੀ ਪੂਰਤੀ ਕੀਤੀ ਜਾ ਸਕੇਗੀ।
ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਸੀ.ਆਈ.ਸੀ.ਯੂ. ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਸੀ.ਆਈ.ਸੀ.ਯੂ. ਵੱਲੋਂ ਇਸ ਮੁਸ਼ਕਲ ਘੜੀਂ ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਮੁਫਤ ਸੇਵਾਵਾਂ ਦੀ ਸ਼ੁਰੂਆਤ ਕਰਕੇ ਸਮਾਜ ਦੀ ਸੇਵਾ ਕੀਤੀ ਜਾ ਰਹੀ ਹੈ।
ਇਸ ਮੌਕੇ ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਗਿੱਲ ਵੀ ਮੌਜੂਦ ਸਨ।
ਉਦਘਾਟਨ ਮੌਕੇ ਵਿੱਤ ਸਕੱਤਰ ਸ. ਫੁੰਮਣ ਸਿੰਘ, ਪ੍ਰਚਾਰ ਸਕੱਤਰ, ਜੇ.ਐਸ. ਭੋਗਲ, ਸੀ.ਆਈ.ਸੀ.ਯੂ-ਡਬਲਯੂ.ਈ.ਐਫ. ਸ. ਡਿੱਕੀ ਛਾਬੜਾ, ਸ੍ਰੀ ਰਾਜਨ ਮਿੱਤਲ, ਸ੍ਰੀ ਓ.ਪੀ. ਬੱਸੀ, ਸ੍ਰੀ ਰਾਹੁਲ ਵਰਮਾ, ਗੁਲਾਬ ਡਾਈੰਗ, ਅਕਾਲ ਐਂਟਰਪ੍ਰਾਈਜਜ਼ ਤੋਂ ਸਰਬਜੀਤ ਸਿੰਘ, ਅਰੁਣ ਗੈਸ ਤੋਂ ਅਰੁਣ ਗੋਇਲ, ਸਿਧਾਰਥ ਮਿੱਤਲ ਅਤੇ ਸੀ.ਆਈ.ਸੀ.ਯੂ. ਦੇ ਹੋਰ ਮੈਂਬਰ ਮੌਜੂਦ ਸਨ।