ਫੋਟੋ ਪ੍ਰਦਰਸ਼ਨੀ ਐਡਵੋਕੇਟ ਹਰਪ੍ਰੀਤ ਸੰਧੂ ਦੁਆਰਾ ਸ਼ੂਟ ਕੀਤੀ ਗਈ ਮਨਮੋਹਕ ਕੁਦਰਤੀ ਸੁੰਦਰਤਾ ਅਤੇ ਲੁਧਿਆਣਾ ਦੀ ਪ੍ਰਕਿਰਤੀ ਨੂੰ ਦਰਸਾਉਂਦੀ ਹੈ
ਲੁਧਿਆਣਾ, 19 ਅਗਸਤ 2021 ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਦੇ ਨਾਲ ਅੱਜ ਵਿਸ਼ਵ ਫੋਟੋਗ੍ਰਾਫੀ ਦਿਵਸ ਦੀ ਪੂਰਵ ਸ਼ਾਮ ਮੌਕੇ ‘ਲੁਧਿਆਣਾ ਦੇ ਆਲੇ ਦੁਆਲੇ ਦੀ ਕੁਦਰਤ’ ਨੂੰ ਦਰਸਾਉਂਦੀ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਫੋਟੋ ਪ੍ਰਦਰਸ਼ਨੀ ਸ਼ਹਿਰ ਦੇ ਵਕੀਲ ਹਰਪ੍ਰੀਤ ਸੰਧੂ ਦੁਆਰਾ ਦੂਜੇ ਲੌਕ ਡਾਉਨ ਦੌਰਾਨ ਸ਼ੂਟ ਕੀਤੀ ਗਈ ਮਨਮੋਹਕ ਕੁਦਰਤੀ ਸੁੰਦਰਤਾ ਅਤੇ ਲੁਧਿਆਣਾ ਦੀ ਪ੍ਰਕਿਰਤੀ ਨੂੰ ਦਰਸਾਉਂਦੀ ਹੈ।
ਸ੍ਰੀ ਵਰਿੰਦਰ ਸ਼ਰਮਾ ਨੇ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ ਕਿ ਹਰਪ੍ਰੀਤ ਸੰਧੂ ਨੇ ਆਪਣੀ ਫੋਟੋ ਪ੍ਰਦਰਸ਼ਨੀ ਰਾਹੀਂ ਕੁਦਰਤ ਬਾਰੇ ਬਹੁਤ ਹੀ ਸਾਰਥਕ ਸੰਦੇਸ਼ ਦਿੱਤਾ ਹੈ ਅਤੇ ਲੁਧਿਆਣਾ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੁਧਿਆਣਾ ਦੇ ਅਣਜਾਣ ਸ਼ਾਂਤ ਸਥਾਨਾਂ ਦੀ ਇੱਕ ਝਲਕ ਜ਼ਰੂਰ ਦੇਖਣ ਜਿਸ ਨੂੰ ਇਸ ਫੋਟੋ ਪ੍ਰਦਰਸ਼ਨੀ ਵਿੱਚ ਉਭਾਰਿਆ ਗਿਆ ਹੈ। ਡਿਪਟੀ ਕਮਿਸ਼ਨਰ, ਲੁਧਿਆਣਾ ਨੇ ਹਰਪ੍ਰੀਤ ਸੰਧੂ ਦੁਆਰਾ ਕੁਦਰਤ ਦੇ ਬਦਲਦੇ ਨਜ਼ਰੀਏ ਅਤੇ ਮਨੁੱਖੀ ਜੀਵਨ ਵਿੱਚ ਕੁਦਰਤ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਇੱਕ ਨਵੀਨਤਾਕਾਰੀ ਵਿਚਾਰ ਪੇਸ਼ ਕਰਨ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ।
ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਰਾਕੇਸ਼ ਅਗਰਵਾਲ ਨੇ ਹਰਪ੍ਰੀਤ ਸੰਧੂ ਦੁਆਰਾ ਸ਼ੁਰੂ ਕੀਤੀ ਗਈ ਕੁਦਰਤ ਫੋਟੋ ਪ੍ਰਦਰਸ਼ਨੀ ਦੇ ਸੰਕਲਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਦੇ ਅਣਜਾਣ ਕੁਦਰਤੀ ਸ਼ਾਂਤ ਸਥਾਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਨਾਗਰਿਕਾਂ ਨੂੰ ਮਨੁੱਖੀ ਜੀਵਨ ਵਿੱਚ ਕੁਦਰਤ ਦੀ ਮਹੱਤਤਾ ਦੀ ਕਦਰ ਕਰਨ ਦੇ ਯੋਗ ਬਣਾਇਆ ਗਿਆ ਹੈ।
ਉੱਘੇ ਕਵੀ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਹਰਪ੍ਰੀਤ ਸੰਧੂ ਨੇ ਇਸ ਫੋਟੋ ਪ੍ਰਦਰਸ਼ਨੀ ਰਾਹੀਂ ਲੁਧਿਆਣਾ ਦੇ ਆਲੇ ਦੁਆਲੇ ਸੁੰਦਰ ਕੁਦਰਤ ਨੂੰ ਪੇਸ਼ ਕਰਨ ਲਈ ਸ਼ਾਨਦਾਰ ਫੋਟੋਗ੍ਰਾਫੀ ਦੇ ਹੁਨਰ ਦਿਖਾਏ ਹਨ ਅਤੇ ਲੁਧਿਆਣਾ ਵਾਸੀਆਂ ਨੂੰ ਇਹ ਸਮਝਣ ਵਿੱਚ ਬਹੁਤ ਦਿਲਚਸਪੀ ਹੋਵੇਗੀ ਕਿ ਪ੍ਰਮਾਤਮਾ ਕੁਦਰਤ ਵਿੱਚ ਵਾਸ ਕਰਦਾ ਹੈ ਅਤੇ ਇਸ ਲਈ ਸਾਨੂੰ ਇਸਨੂੰ ਸੰਭਾਲਣ ਦੀ ਲੋੜ ਹੈ।
ਸਮਾਗਮ ਦੇ ਉਦਘਾਟਨ ਦੌਰਾਨ ਸੈਂਟਰਲ ਯੂਨੀਵਰਸਿਟੀ, ਪੰਜਾਬ ਦੇ ਚਾਂਸਲਰ ਡਾ.ਐਸ.ਐਸ. ਜੋਹਲ ਨੇ ਕਿਹਾ ਕਿ ਹਰਪ੍ਰੀਤ ਸੰਧੂ ਦੁਆਰਾ ਖਿੱਚੀ ਗਈ ਕੁਦਰਤ ਦੀ ਸੁੰਦਰਤਾ ਦਰਸ਼ਕਾਂ ਨੂੰ ਮੋਹਿਤ ਕਰੇਗੀ ਅਤੇ ਉਨ੍ਹਾਂ ਨੂੰ ਸਾਡੇ ਸ਼ਹਿਰ ਦੇ ਆਲੇ-ਦੁਆਲੇ ਕੁਦਰਤ ਦੀ ਸੰਭਾਲ ਲਈ ਵਿਅਕਤੀਗਤ ਅਤੇ ਸਮੁਹਾਂ ਵਿੱਚ ਪ੍ਰੇਰਿਤ ਕਰੇਗੀ।
ਹਰਪ੍ਰੀਤ ਸੰਧੂ ਨੇ ਦੱਸਿਆ ਕਿ ਇਸ ਫੋਟੋ ਪ੍ਰਦਰਸ਼ਨੀ ਰਾਹੀਂ ਉਨ੍ਹਾਂ ਦਾ ਟੀਚਾ ਲੁਧਿਆਣਾ ਜ਼ਿਲ੍ਹੇ ਦੇ ਆਲੇ-ਦੁਆਲੇ ਵਿਲੱਖਣ ਕੁਦਰਤੀ ਥਾਂਵਾ ਨੂੰ ਉਜਾਗਰ ਕਰਨਾ ਹੈ। ਉਨ੍ਹਾਂ ਕੋਵਿਡ-19 ਲੌਕਡਾਊਨ 2021 ਦੌਰਾਨ ਕੁਦਰਤ ਦੇ ਬਦਲਦੇ ਦ੍ਰਿਸ਼ਟੀਕੋਣਾਂ ਨੂੰ ਸਮਝਣ ਲਈ ਪੇਸ਼ੇਵਰ ਵਚਨਬੱਧਤਾ ਦੀ ਭਾਵਨਾ ਨਾਲ ਇਸ ਕਾਰਜ਼ ਦੀ ਸ਼ੁਰੂਆਤ ਕੀਤੀ, ਇਸ ਦੀ ਤੁਲਨਾ ਗੁਰਬਾਣੀ ਵਿੱਚ ਦਰਜ਼ ”ਹਵਾ ਅਧਿਆਪਕ, ਪਾਣੀ ਪਿਤਾ ਅਤੇ ਧਰਤੀ ਮਾਤਾ ਹੈ।
ਇਸ ਕਾਰਜ ਨੂੰ ਸੰਕਲਪਿਤ ਕਰਨ ਲਈ ਉਨ੍ਹਾਂ ਆਪਣੇ ਕੈਮਰੇ ਰਾਹੀਂ ਜ਼ਿਲ੍ਹਾ ਲੁਧਿਆਣਾ ਦੇ ਦਿਹਾਤੀ ਇਲਾਕਿਆਂ, ਜਿਵੇਂ ਕਿ ਸਿੱਧਵਾਂ ਬੇਟ, ਮਾਛੀਵਾੜਾ, ਮੱਤੇਵਾੜਾ, ਖੈਰਾ ਬੇਟ, ਹਲਵਾਰਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਸਤਲੁਜ ਦਰਿਆ ਦੇ ਕਿਨਾਰੇ ਆਦਿ ਦੇ ਆਲੇ ਦੁਆਲੇ ਕੁਦਰਤ ਦੇ ਖੂਬਸੁਰਤ ਰੰਗਾਂ ਨੂੰ ਹਾਸਲ ਕੀਤਾ। ਉਨ੍ਹਾ ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ ਨਾਲ ਕੁਦਰਤ ਦੀ ਝਲਕ ਨੂੰ ਮਿਲਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਕੁਦਰਤ ਵਿੱਚ ਪ੍ਰਤਾਮਾ ਵਿਰਾਜਮਾਨ ਹੈ।