1 ਜਨਵਰੀ 2022 ਨੂੰ ਜਿਨ੍ਹਾਂ ਵਿਅਕਤੀਆਂ ਦੀ ਉਮਰ 18 ਸਾਲ ਹੋ ਰਹੀ ਹੈ ,ਉਹ ਆਪਣੀ ਵੋਟ ਬਣਵਾ ਸਕਦੇ ਹਨ: ਜਿਲ੍ਹਾ ਚੋਣ ਅਫ਼ਸਰ
ਐਸਏਐਸ ਨਗਰ 20 ਨਵੰਬਰ 2021
ਜਿਲ੍ਹਾ ਚੋਣ ਅਫ਼ਸਰ-ਕਮ- ਡਿਪਟੀ ਕਮਿਸ਼ਨਰ, ਐਸ.ਏ.ਐਸ ਨਗਰ ਵਲੋਂ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲਗਾਏ ਗਏ ਸਪੈਸ਼ਲ ਕੈਂਪ ਦੌਰਾਨ ਸਰਕਾਰੀ ਹਾਈ ਸਕੂਲ (ਲੜਕੀਆਂ), ਮੂਲਾਂਪੁਰ ਗਰੀਬਦਾਸ, ਮੂੰਨਾ ਲਾਲ ਸੀਨੀਅਰ ਸਕੈਂਡਰੀ ਸਕੂਲ, ਮੂਲਾਂਪੁਰ ਗਰੀਬਦਾਸ ਵਿਖੇ ਪੋਲਿੰਗ ਬੂਥ ਦੀ ਚੈਕਿੰਗ ਕੀਤੀ ਗਈ।
ਹੋਰ ਪੜ੍ਹੋ :-ਵਿਸ਼ੇਸ਼ ਸਰਸਰੀ ਸੁਧਾਈ ਤਹਿਤ ਪੋਲਿੰਗ ਸਟੇਸ਼ਨਾਂ ’ਤੇ ਲੱਗੇ ਕੈਂਪ
ਚੈਕਿੰਗ ਦੌਰਾਨ ਉਹਨਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕੇ ਜਿਹਨਾਂ ਦੀ ਵੋਟਰਾਂ ਉਮਰ ਮਿਤੀ 01.01.2022 ਨੂੰ 18 ਸਾਲ ਹੋ ਰਹੀ ਹੈ, ਉਹ ਆਪਣੀ ਵੋਟ ਬਣਵਾਉਣ ਲਈ ਫਾਰਮ ਨੰ. 6 ਭਰਨ ਅਤੇ ਇਸਦੇ ਨਾਲ ਹੀ ਜਿਹਨਾਂ ਨੇ ਵੋਟ ਕਟਵਾਉਣੀ ਲਈ ਫਾਰਮ ਨੰ.7, ਵੋਟਰ ਕਾਰਡ ਵਿੱਚ ਸੋਧ ਕਰਾਉਣ ਲਈ ਫਾਰਮ ਨੰ.8 ਅਤੇ ਹਲਕੇ ਅੰਦਰ ਹੀ ਪਤਾ ਬਦਲਾਉਣ ਲਈ ਫਾਰਮ ਨੰ. 8ਓ ਭਰੇ ਸਕਦੇ ਹਨ। ਇਹ ਫਾਰਮ ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ www.nvsp.in ਅਤੇ Voterhelpline App ਤੇ Online ਵੀ ਭਰੇ ਜਾ ਸਕਦੇ ਹਨ। ਬੀ.ਐਲ.ਓਜ਼ ਵਲੋਂ ਮਿਤੀ 21.11.2021 ਨੂੰ ਵੀ ਸਪੈਸ਼ਲ ਕੈਂਪ ਲਗਾ ਕੇ ਫਾਰਮ ਪ੍ਰਾਪਤ ਕਰਨਗੇ। ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਨੰ. 1950 ਤੇ ਸਪੰਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਉਹਨਾਂ ਵਲੋਂ ਬੂਥ ਲੈਵਲ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਵੋਟਰਾਂ ਦੀ ਹਰ ਸਭੰਵ ਮਦਦ ਕਰਨ।
ਇਸ ਤੋਂ ਇਲਾਵਾ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟਰੇਟ ਖਰੜ ਅਵੀਕੇਸ਼ ਗੁਪਤਾ, ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟਰੇਟ ਐਸ.ਏ.ਐਸ ਨਗਰ ਹਰਬੰਸ ਸਿੰਘ ਅਤੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟਰੇਟ ਡੇਰਾਬਸੀ ਕੁਲਦੀਪ ਬਾਵਾ ਵਲੋਂ ਵੀ ਆਪਣੇ ਆਪਣੇ ਹਲਕਿਆਂ ਦੇ ਬੂਥਾਂ ਦੀ ਚੈਕਿੰਗ ਕੀਤੀ ਗਈ।
ਸਪੈਸ਼ਲ ਕੈਂਪਾਂ ਦੌਰਾਨ ਪੋਲਿੰਗ ਬੂਥਾਂ ਦੀ ਚੈਕਿੰਗ ਮੌਕੇ ਪੋਲਿੰਗ ਬੂਥ ਦੇ ਸੁਪਰਵਾਈਜ਼ਰ , ਚੋਣ ਤਹਿਸੀਲਦਾਰ ਸੰਜੇ ਕੁਮਾਰ ਅਤੇ ਚੋਣ ਕਾਨੂਗੋ ਸੁਰਿੰਦਰ ਕੁਮਾਰ ਵੀ ਹਾਜਰ ਸਨ।