ਇਹ ਡਾਕਊਮੈਂਟਰੀ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਸੰਗਮ ਦੁਆਰਾ ਬਣਾਈ ਗਈ ਪੰਜਾਬ ਵਿੱਚ ਸਥਿਤ ਮਸ਼ਹੂਰ ਤੇ ਖੂਬਸੁਰਤ ਕੁਦਰਤੀ ਝੀਲ ਅਤੇ ਮਨਮੋਹਕ ਵੈਟਲੈਂਡ – ਹਰੀਕੇ ਪੱਤਣ ਨੂੰ ਉਜਾਗਰ ਕਰਦੀ ਹੈ. ਸਮਾਗਮ ਦੌਰਾਨ ਲੁਧਿਆਣਾ ਦੇ ਆਲੇ-ਦੁਆਲੇ ਦੇ ਸੁੰਦਰ ਕੁਦਰਤੀ ਸਥਾਨਾਂ ਨੂੰ ਦਰਸਾਉਂਦੀਆਂ ਵਿਸ਼ੇਸ਼ ਤਸਵੀਰਾਂ ਵੀ ਲੁਧਿਆਣਾ ਦੇ ਮਿੰਨੀ ਸਕੱਤਰੇਤ ਵਿਖੇ ਲਗਾਈਆਂ ਗਈਆਂ।
ਡਿਪਟੀ ਕਮਿਸ਼ਨਰ ਲੁਧਿਆਣਾ ਨੇ ਡਾਕਊਮੈਂਟਰੀ ਲਾਂਚ ਕਰਨ ਤੋਂ ਬਾਅਦ ਕੁਦਰਤ ਪ੍ਰੇਮੀ ਫੋਟੋਗ੍ਰਾਫਰ ਹਰਪ੍ਰੀਤ ਸੰਧੂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਡਾਕਊਮੈਂਟਰੀ ਹਰੀਕੇ ਪੱਤਣ ਵੈਟਲੈਂਡਜ਼ ਦੀ ਸ਼ਾਂਤ ਅਤੇ ਕੁਦਰਤੀ ਸੁੰਦਰਤਾ ਨੂੰ ਬੜੀ ਖੂਬਸੂਰਤੀ ਨਾਲ ਦਰਸਾਉਂਦੀ ਹੈ.
ਪੀ.ਸੀ.ਐਸ. ਸ੍ਰੀ ਰਾਹੁਲ ਚਾਬਾ ਨੇ ਕਿਹਾ ਕਿ ਕੁਦਰਤ ਦੀਆਂ ਤਸਵੀਰਾਂ ਸੱਚਮੁੱਚ ਹੈਰਾਨ ਕਰਨ ਵਾਲੀਆਂ ਹਨ ਅਤੇ ਇਹ ਲੁਧਿਆਣਾ ਦੇ ਨਾਗਰਿਕਾਂ ਦਾ ਮਨ ਮੋਹਣਗੀਆਂ ਕਿਉਂਕਿ ਉਹ ਸਾਡੇ ਸ਼ਹਿਰ ਦੇ ਆਲੇ ਦੁਆਲੇ ਇਨ੍ਹਾਂ ਕੁਦਰਤੀ ਸਥਾਨਾਂ ਨੂੰ ਵੇਖ ਸਕਦੇ ਹਨ.
ਸ੍ਰੀ ਹਰਪ੍ਰੀਤ ਸੰਧੂ ਨੇ ਕਿਹਾ ਕਿ ਉਨ੍ਹਾਂ ਇਹ ਡਾਕਊਮੈਂਟਰੀ ਫਿਲਮ ਪੰਜਾਬ ਦੇ ਸੈਰ-ਸਪਾਟੇ ਨੂੰ ਮੁੜ ਸੁਰਜੀਤ ਕਰਨ ਦੇ ਉਦੇਸ਼ ਨਾਲ ਤਿਆਰ ਕੀਤੀ ਹੈ ਤਾਂ ਜੋ ਦੁਨੀਆ ਭਰ ਦੇ ਕੁਦਰਤ ਪ੍ਰੇਮੀਆਂ ਦੇ ਅੰਦਰ ਪੰਜਾਬ ਦੇ ਹਰੀਕੇ ਪੱਤਣ ਵੈਟਲੈਂਡਜ਼ ਦੇ ਚਿੱਤਰਕਾਰੀ ਦ੍ਰਿਸ਼ਾਂ ਨੂੰ ਪ੍ਰਦਰਸ਼ਿਤ ਕੀਤਾ ਜਾ ਸਕੇ, ਜਿਸ ਨਾਲ ਉਹ ਧਰਤੀ ਦੇ ਇਸ ਖੂਬਸੂਰਤ ਸਥਾਨਾਂ ਦੀ ਵਿਸ਼ੇਸ਼ ਕੁਦਰਤੀ ਸੁੰਦਰਤਾ ਨੂੰ ਵੇਖ ਸਕਣ।
ਉਨ੍ਹਾਂ ਜ਼ਿਲ੍ਹਾ ਪ੍ਰਸਾਸ਼ਨ ਨੂੰ ਜ਼ਿਲ੍ਹਾ ਲੁਧਿਆਣਾ ਦੇ ਮਨਮੋਹਕ ਸਥਾਨਾਂ ਦੀਆਂ 8 ਤਸਵੀਰਾਂ ਦਾ ਸੈੱਟ ਵੀ ਭੇਂਟ ਕੀਤਾ।