9 ਕਰੋੜ ਨਾਲ ਨਹਿਰਾਂ ਨੂੰ ਪੱਕਾ ਕਰਨ ਦਾ ਪ੍ਰੋਜ਼ੈਕਟ ਆਖਰੀ ਪੜਾਅ ਵਿਚ

9 ਕਰੋੜ ਨਾਲ ਨਹਿਰਾਂ ਨੂੰ ਪੱਕਾ ਕਰਨ ਦਾ ਪ੍ਰੋਜ਼ੈਕਟ ਆਖਰੀ ਪੜਾਅ ਵਿਚ
9 ਕਰੋੜ ਨਾਲ ਨਹਿਰਾਂ ਨੂੰ ਪੱਕਾ ਕਰਨ ਦਾ ਪ੍ਰੋਜ਼ੈਕਟ ਆਖਰੀ ਪੜਾਅ ਵਿਚ
ਅਬੋਹਰ ਇਲਾਕੇ ਦੇ ਕਿਸਾਨਾਂ ਨੂੰ ਮਿਲੇਗਾ ਭਰਪੂਰ ਪਾਣੀ
ਅਬੋਹਰ, ਫਾਜਿ਼ਲਕਾ, 28 ਦਸੰਬਰ 2021
ਪੰਜਾਬ ਸਰਕਾਰ ਦੇ ਸਿੰਚਾਈ ਵਿਭਾਗ ਵੱਲੋਂ ਫਾਜਿ਼ਲਕਾ ਜਿ਼ਲ੍ਹੇ ਦੇ ਅਬੋਹਰ ਉਪਮੰਡਲ ਵਿਚ ਨਹਿਰਾਂ ਨੂੰ ਕੰਕਰੀਟ ਲਾਇਨਿੰਗ ਰਾਹੀਂ ਪੱਕਾ ਕਰਨ ਦਾ ਕੰਮ ਲਗਭਗ ਮੁੰਕਮਲ ਹੋਣ ਵਾਲਾ ਹੈ। ਇਸ ਤੇ 9 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਦਿੱਤੀ ਹੈ।

ਹੋਰ ਪੜ੍ਹੋ :-ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵਿਖੇ ‘ਚਾਰ ਸਾਹਿਬਜ਼ਾਦਿਆਂ’ ਦੇ ਸ਼ਹੀਦੀ ਦਿਹਾੜੇ ‘ਤੇ ਵੈਬੀਨਾਰ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਾਜਿ਼ਲਕਾ ਜਿ਼ਲ੍ਹੇ ਦੇ ਅਬੋਹਰ ਉਪਮੰਡਲ ਵਿਚ ਖੇਤੀ ਪੂਰੀ ਤਰਾਂ ਨਹਿਰੀ ਪਾਣੀ ਤੇ ਅਧਾਰਤ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਇਲਾਕੇ ਦੀਆਂ ਨਹਿਰਾਂ ਨੂੰ ਪੜਾਅਵਾਰ ਤਰੀਕੇ ਨਾਲ ਪੱਕਾ ਕੀਤਾ ਜਾ ਰਿਹਾ ਸੀ। ਇਸਤੋਂ ਪਹਿਲਾਂ ਦੋ ਪੜਾਅ ਪੂਰੇ ਹੋ ਚੁੱਕੇ ਹਨ ਤੇ ਚਾਲੂ ਦਸੰਬਰ ਮਹੀਨੇ ਦੌਰਾਨ ਤੀਜੇ ਪੜਾਅ ਵਿਚ ਕੰਮ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜਨੀਅਰ ਰਮਨਜੀਤ ਸਿੰਘ ਨੇ ਦੱਸਿਆ ਕਿ ਮਲੂਕਪੁਰਾ ਨਹਿਰ ਨੂੰ ਬੁਰਜੀ ਨੰਬਰ 95500 ਤੋਂ 115500 ਤੱਕ ਪੱਕਾ ਕੀਤਾ ਜਾ ਰਿਹਾ ਹੈ। ਇਸੇ ਤਰਾਂ ਦੌਲਤਪੁਰਾ ਮਾਇਨਰ ਨੂੰ ਬੁਰਜੀ ਨੰਬਰ 0 ਤੋਂ 20000 ਤੱਕ ਪੱਕਾ ਕੀਤਾ ਗਿਆ ਹੈ। ਇਸੇ ਤਰਾਂ ਗਿੱਦੜਾਂਵਾਲੀ ਸਬਮਾਇਨਰ ਨੁੰ ਬੁਰਜੀ ਨੰਬਰ 0 ਤੋਂ 11546  ਤੇ ਜੰਡਵਾਲਾ ਮਾਇਨਰ ਨੂੰ ਬੂਰਜੀ ਨੰਬਰ 11625 ਤੋਂ 19500 ਤੱਕ ਪੱਕਾ ਕੀਤਾ ਗਿਆ ਹੈ।
ਕਾਰਜਕਾਰੀ ਇੰਜਨੀਅਰ ਨੇ ਹੋਰ ਦੱਸਿਆ ਕਿ ਇਸ ਤੋਂ ਬਿਨ੍ਹਾਂ ਰਾਮਸਰਾ ਨਹਿਰ ਨੂੰ ਵੀ ਪੱਕਾ ਕਰਨ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਇਸਦੀਆਂ 25000 ਬੁਰਜੀਆਂ ਨੂੰ ਪੱਕਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਨਹਿਰਾਂ ਨੂੰ ਇੱਟਾਂ ਨਾਲ ਪੱਕਾ ਕਰਨ ਦੀ ਬਜਾਏ ਕੰਕਰੀਟ ਨਾਲ ਪੱਕਾ ਕੀਤਾ ਜਾ ਰਿਹਾ ਹੈ, ਇਸ ਤਰਾਂ ਪੱਕੀ ਕੀਤੀ ਨਹਿਰ ਦੀ ਉਮਰ ਬਹੁਤ ਜਿਆਦਾ ਹੁੰਦੀ ਹੈ ਅਤੇ ਨਹਿਰ ਵਿਚੋਂ ਪਾਣੀ ਦਾ ਰਿਸਾਅ ਨਹੀਂ ਹੁੰਦਾ ਹੈ ਅਤੇ ਪੂਰਾ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਪੁੱਜੇਗਾ। ਉਨ੍ਹਾਂ ਨੇ ਕਿਹਾ ਕਿ ਨਹਿਰਾਂ ਦਾ ਕੰਮ ਮੁਕੰਮਲ ਹੋਣ ਤੇ ਜਲਦ ਪਾਣੀ ਛੱਡਿਆ ਜਾਵੇਗਾ ਅਤੇ ਟੇਲਾਂ ਤੱਕ ਪੂਰਾ ਪਾਣੀ ਪੁੱਜੇਗਾ।
Spread the love