ਕੁਝ ਕਾਨੂੰਨੀ ਅੜਚਣਾਂ ਕਰਕੇ ਲਗਾਈ ਗਈ ਰੋਕ – ਡਿਪਟੀ ਕਮਿਸ਼ਨਰ ਪੁਲਿਸ
ਲੁਧਿਆਣਾ, 21 ਜਨਵਰੀ 2022
ਡਿਪਟੀ ਕਮਿਸ਼ਨਰ ਪੁਲਿਸ, ਇੰਨਵੈਸਟੀਗੇਸ਼ਨ, (ਜੁਆਇੰਟ ਕਮਿਸ਼ਨਰ ਪੁਲਿਸ ਸਥਾਨਕ), ਲੁਧਿਆਣਾ ਸ੍ਰੀ ਵਰਿੰਦਰ ਸਿੰਘ ਬਰਾੜ ਵੱਲੋਂ ਜਾਬਤਾ ਫੌਜਦਾਰੀ ਸੰਘਤਾ 1973(1974 ਦਾ ਐਕਟ ਨੰ 2) ਦੀ ਧਾਰਾ 144 ਅਧੀਨ ਸੌਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਇਲਾਕੇ ਅੰਦਰ ਰਾਤ ਸਮੇਂ ਹੋਟਲ, ਰੈਸਟੋਰੈਂਟ/ਢਾਬੇ, ਸ਼ਰਾਬ ਦੀਆ ਦੁਕਾਨਾ ਆਦਿ ਖੋਲਣ ਦੀ ਪਾਬੰਦੀ ਬਾਰੇ ਜਾਰੀ ਹੁਕਮ ਕੁੱਝ ਕਾਨੂੰਨੀ ਅੜਚਣਾਂ ਕਰਕੇ ਮੁਅੱਤਲ ਕੀਤੇ ਗਏ ਹਨ।
ਹੋਰ ਪੜ੍ਹੋ :-37 ਸ਼ਿਕਾਇਤਾਂ ਦਾ 100 ਮਿੰਟ ਦੇ ਅੰਦਰ-ਅੰਦਰ ਕੀਤਾ ਗਿਆ ਨਿਪਟਾਰਾ
ਜ਼ਿਕਰਯੋਗ ਹੈ ਕਿ ਬੀਤੇ ਕੱਲ ਉਨ੍ਹਾਂ ਵੱਲੋਂ ਜਾਰੀ ਹੁਕਮਾਂ ਵਿੱਚ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੀ ਹਦੂਦ ਅੰਦਰ ਰਾਤ ਸਮੇ ਹੋਟਲ, ਰੈਸਟੋਰੈਂਟ/ਢਾਬੇ ਰਾਤ 11:30 ਵਜੇ ਅਤੇ ਸ਼ਰਾਬ ਦੀਆਂ ਦੁਕਾਨਾਂ ਰਾਤ 11:00 ਵਜ ਤੋ ਬਾਅਦ ਖੁਲੇ ਰਹਿਣ ਤੇ ਪਬਲਿਕ ਹਿੱਤ ਵਿਚ ਪਾਬੰਦੀ ਲਗਾਈ ਸੀ।