ਈ-ਸ਼ਰੱਮ ਪੋਰਟਲ `ਤੇ ਰਜਿਸ਼ਟਰ ਹੋਣ ਵਾਲੇ ਗੈਰ ਸੰਗਠਿਤ ਕਾਮਿਆਂ ਨੂੰ ਸਮਾਜਿਕ ਸੁਰੱਖਿਆ ਅਤੇ ਭਲਾਈ ਸਕੀਮਾਂ ਦਾ ਮਿਲੇਗਾ ਲਾਭ
ਰੂਪਨਗਰ, 17 ਸਤੰਬਰ 2021 ਭਾਰਤ ਸਰਕਾਰ ਦੇ ਲੇਬਰ ਅਤੇ ਰੋਜ਼ਗਾਰ ਮੰਤਰਾਲੇ ਵਲੋਂ ਈ-ਸ਼ਰੱਮ ਪੋਰਟਲ ਲਾਂਚ ਕੀਤਾ ਗਿਆ ਹੈ।ਇਸ ਪੋਰਟਲ ਰਾਹੀਂ ਹਰ ਤਰਾਂ ਦੇ ਗੈਰ ਸੰਗਠਿਤ ਕਾਮਿਆਂ ਦੀ ਰਜਿਸਟਰੇਸ਼ਨ ਕਰਕੇ ਰਾਸ਼ਟਰੀ ਡਾਟਾ ਬੇਸ ਤਿਆਰ ਕੀਤਾ ਜਾਵੇਗਾ।ਅੱਜ ਇਸ ਪੋਰਟਲ ਦੀ ਜ਼ਿਲ੍ਹਾ ਰੂਪਨਗਰ ਵਿਚ ਸ਼ੁਰੂਆਤ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਵਲੋਂ ਜਿ਼ਲ੍ਹਾ ਮੈਨੇਜਰ ਸੀ.ਐਸ.ਸੀ ਹਰਕੀਤ ਸਿ਼ਘ ਢਿੱਲੋਂ ਅਤੇ ਭਜਨ ਸਿੰਘ ਦੀ ਮੌਜੂਦੀਗੀ ਵਿਚ ਕੀਤੀ ਗਈ।
ਇਸ ਮੌਕੇ ਈ-ਸ਼ਰੱਮ ਪੋਰਟਲ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਈ-ਸ਼ਰੱਮ ਪੋਰਟਲ ਗੈਰ ਸੰਗਠਿਤ ਕਾਮਿਆਂ ਨੂੰ ਰਜਿਸਟਰ ਕਰਨ ਲਈ ਪ੍ਰਮੁੱਖ ਕਾਮਨ ਸਰਵਿਸ ਸੈਂਟਰ ਹੈ, ਜਿੱਥੇ ਗੈਰ ਸੰਗਠਿਤ ਕਾਮੇ ਜਾ ਕੇ ਰਜਿਸਟਰ ਕਰਵਾ ਕੇ ਆਪਣਾ ਕਾਰਡ ਬਣਵਾ ਸਕਦੇ ਹਨ।ਇਸ ਦੇ ਨਾਲ ਹੀ ਸੇਵਾ ਕੇਂਦਰਾਂ `ਤੇ ਵੀ ਗੈਰ ਸੰਗਠਿਤ ਕਾਮੇ ਰਜਿਸ਼ਟਰ ਕਰਵਾ ਸਕਦੇ ਹਨ ਅਤੇ ਕਾਰਡ ਬਣਵਾ ਸਕਦੇ ਹਨ।ਇਸ ਤੋਂ ਇਲਾਵਾ ਲੇਬਰ ਵਿਭਾਗ ਨਾਲ ਜੁੜੇ ਹੋਏ ਹੋਰ ਦਫਤਰ ਲੇਬਰ ਇੰਦਪੈਕਰ/ਲੇਬਰ ਇੰਨਫੋਰਸਮੈਂਟ ਅਫਸਰ/ਲੇਬਰ ਕਮ ਕੌਂਸੀਲੇਸ਼ਨ ਅਫਸਰ/ਅਸਿਸਟੈਂਟ ਅਫਸਰ/ਅਸਿਸਟੈਂਟ ਲੇਬਰ ਕਮਿਸ਼ਨਰ/ਅਸਿਸਟੈਂਟ ਡਾਇਰੈਕਟਰ ਫੈਕਟਰੀਜ਼/ਡਿਪਟੀ ਡਾਇਰੈਕਟਰ ਫੈਕਟਰੀਜ ਦੇ ਜ਼ਿਲ੍ਹਾ ਅਤੇ ਸਬ ਜ਼ਿਲ੍ਹਾ ਪੱਧਰੀ ਦਫਤਰਾਂ ਨੂੰ ਲੇਬਰ ਸਹਾਇਤਾ ਕੇਂਦਰ ਐਲਾਨਿਆ ਗਿਆ ਹੈ।ਉਨ੍ਹਾਂ ਨਾਲ ਹੀ ਦੱਸਿਆ ਕਿ ਇਸ ਪੋਰਟਲ `ਤੇ ਰਜਿਸ਼ਟਰ ਹੋਣ ਵਾਲੇ ਗੈਰ ਸੰਗਠਿਤ ਕਾਮਿਆਂ ਨੂੰ ਆਉਣ ਵਾਲੇ ਸਮੇਂ ਵਿੱਚ ਇਸ ਫਾਇਦਾ ਸਮਾਜਿਕ ਸੁਰੱਖਿਆ ਅਤੇ ਭਲਾਈ ਸਕੀਮਾਂ ਲਈ ਮਿਲੇਗਾ।
ਇਸ ਸਕੀਮ ਦਾ ਲਾਭ 16 ਸਾਲ ਤੋਂ 59 ਸਾਲ ਦੇ ਵਿਅਕਤੀ ਜਿਨਾਂ ਦਾ ਪੀ.ਐਫ. ਨਹੀਂ ਕੱਟਿਆ ਜਾਂਦਾ, ਜਿਨਾ ਦਾ ਈ.ਐਸ, ਆਈ.ਸੀ. ਕਾਰਡ ਨਹੀਂ ਬਣਿਆ ਅਤੇ ਇਨਕਮ ਟੈਕਸ ਨਹੀਂ ਭਰਦੇ, ਉਹ ਸਾਰੇ ਵਿਅਕਤੀ ਇਸ ਸਕੀਮ ਦਾ ਲਾਭ ਲੈ ਸਕਦੇ ਹਨ।ਯੋਗ ਵਿਅਕਤੀ ਇਸ ਸਕੀਮ ਅਧੀਨ ਨਜਦੀਕੀ ਕਾਮਨ ਸਰਵਿਸ ਸੈਂਟਰ ਅਤੇ ਸੇਵਾ ਕੇਂਦਰ `ਤੇ ਜਾ ਕੇ ਈ- ਸ਼ਰੱਮ ਪੋਰਟਲ `ਤੇ ਰਜਿਸਟਰ ਹੋ ਕੇ ਆਪਣਾ ਈ-ਸ਼ਰੱਮ ਕਾਰਡ ਬਣਵਾ ਸਕਦੇ ਹਨ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਲੋਕਾਂ ਨੂੰ ਲਾਮਬੰਦ ਕਰਕੇ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਇਸ ਪੋਰਟਲ ਗੈਰ ਸੰਗਠਿਤ ਕਾਮਿਆਂ ਦੀ ਰਜਿਸ਼ਟਰੇਸ਼ਨ 31 ਦਸੰਬਰ 2021 ਤੱਕ ਪੂਰੀ ਕੀਤੀ ਜਾਵੇ।