ਡਿਪਟੀ ਕਮਿਸ਼ਨਰ ਨੇ ਕੀਤਾ ਨਸ਼ਾ ਛੁਡਾਉ ਅਤੇ ਮੁੜ ਵਸੇਬਾ ਕੇਂਦਰ ਦਾ ਦੌਰਾ

_Deputy Commissioner Visits Drug De-addiction and Rehabilitation Center 
 Deputy Commissioner Visits Drug De-addiction and Rehabilitation Center 
ਨਸ਼ਾ ਛੁਡਾਉ ਸੈਂਟਰ ‘ਚ ਬੈਡਾ ਦੀ ਗਿਣਤੀ 50 ਤੋਂ ਵਧਾ ਕੇ 70 ਕੀਤੀ ਜਾਵੇਗੀ : ਅਮਿਤ ਤਲਵਾੜ
ਐਸ.ਏ.ਐਸ ਨਗਰ 27 ਅਪ੍ਰੈਲ 2022 

ਜਿਲ੍ਹਾ ਐਸ.ਏ.ਐਸ ਨਗਰ ਦੇ ਸੈਕਟਰ-66 ਵਿਖੇ ਸਥਿਤ ਨਸ਼ਾ ਛੁਡਾਉ ਅਤੇ ਮੁੜ ਵਸੇਬਾ ਕੇਂਦਰ ਵਿੱਚ ਬੈਡਾ ਦੀ ਗਿਣਤੀ 50 ਤੋਂ ਵਧਾ ਕੇ 70 ਕੀਤੀ ਜਾਵੇਗੀ । ਇਹ ਜਾਣਕਾਰੀ ਸ੍ਰੀ ਅਮਿਤ ਤਲਵਾੜ ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ ਵੱਲੋਂ ਅੱਜ ਨਸ਼ਾ ਛੁਡਉ ਅਤੇ ਮੁੜ ਵਸੇਬਾ ਕੇਂਦਰ ਦੇ ਪ੍ਰਬੰਧਾ ਦਾ ਜਾਇਜਾ ਲੈਣ ਲਈ ਕੀਤੇ ਗਏ ਦੌਰੇ ਦੌਰਾਨ ਦਿੱਤੀ । ਆਪਣੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਇਸ ਨਸ਼ਾ ਛੁਡਉ ਕੇਂਦਰ ਵਿਖੇ ਇਲਾਜ ਲਈ ਦਾਖਲ ਮਰੀਜ਼ਾ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਸਿਹਤ  ਬਾਰੇ ਜਾਣਕਾਰੀ ਵੀ ਲਈ ਗਈ ।

ਹੋਰ ਪੜ੍ਹੋ :-ਮੈਸ. ਬਰਾਇਟ ਓਵਰਸੀਜ਼ ਫਰਮ ਦਾ ਲਾਇਸੰਸ ਰੱਦ

ਇਹ ਜਾਣਕਾਰੀ ਪ੍ਰੈਸ ਨੋਟ ਰਾਹੀ ਮੀਡੀਆ ਨਾਲ ਸਾਂਝੀ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਦੱਸਿਆ ਕਿ ਨਸ਼ਾ ਛੁਡਾਉ ਅਤੇ ਮੁੜ ਵਸੇਬਾ ਕੇਂਦਰ ਚਿੱਟੇ ਜਾਂ ਹੋਰ ਮੈਡੀਕਲ ਨਸ਼ਿਆ ਦੇ ਪੀੜ੍ਹਤ ਮਰੀਜ਼ਾ ਲਈ ਵਰਦਾਨ ਸਾਬਤ ਹੋ ਰਹੇ ਹਨ ਕਿਉਂਕਿ ਇਥੇ ਬਿਨਾਂ ਹਸਪਤਾਲ ਦਾਖਲ ਕੀਤੇ ਮਰੀਜ਼ਾ ਨੂੰ  ਓ.ਪੀ.ਡੀ ਰਾਹੀ ਦਵਾਈ ਦਿੱਤੀ ਜਾਦੀ ਹੈ ਜਿਸ ਉਪਰੰਤ ਉਹ ਆਪਣੇ ਘਰ ਜਾ ਸਕਦੇ ਹਨ । ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕੇ ਅੱਜ ਦੇ ਦੌਰੇ ਦਾ ਮਕਸਦ ਇਸ ਨਸ਼ਾ ਛੁਡਾਉ ਕੇਂਦਰ ਵਿਖੇ ਮਰੀਜ਼ਾ ਨੂੰ ਦਿੱਤੀਆ ਜਾ ਰਹੀਆਂ ਦਵਾਈਆ ਦੇ ਸਟਾਕ ਅਤੇ ਕੇਂਦਰ ਵਿਖੇ ਸਰਕਾਰੀ ਪ੍ਰਬੰਧਾ ਦਾ ਜਾਇਜਾ ਲੈਂਣਾ ਸੀ । ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਿਖੇ ਇਲਾਜ ਲਈ ਦਾਖਲ ਮਰੀਜ਼ਾ ਦੀ ਗਿਣਤੀ ਨੂੰ ਦੇਖ ਕੇ ਇਹ ਫੈਸਲਾ ਲਿਆ ਗਿਆ ਹੈ ਕਿ ਇਥੇ ਮੌਜੂਦਾ ਸਮੇਂ 50 ਬੈਡਾ ਤੋਂ ਵਧਾ ਕੇ ਇਨ੍ਹਾ ਦੀ ਗਿਣਤੀ 70 ਕਰ ਦਿੱਤੀ ਜਾਵੇਗੀ ।
ਡਿਪਟੀ ਕਮਿਸ਼ਨਰ ਨੇ ਇਸ ਕੇਂਦਰ ਤੇ ਤਾਇਨਾਤ ਡਾਕਟਰਾਂ ਕੋਲੋ ਵਾਧੂ ਸਟਾਫ ਦੀ ਲੋੜ ਬਾਰੇ ਵੀ ਪੁਛਿਆ ਗਿਆ ਅਤੇ ਉਨ੍ਹਾਂ ਮੌਕੇ ਤੇ ਡਾਕਟਰਾਂ ਨੂੰ ਭਰੋਸਾ ਦਿੱਤਾ ਕਿ ਜੇਕਰ ਉਨ੍ਹਾਂ ਨੂੰ ਮੇਲ ਸਟਾਫ, ਨਰਸ , ਵਾਰਡ ਅਟੇਡੈਟ , ਸੁਰੱਖਿਆ ਗਾਰਡ ਜਾ ਕਾਉਂਸਲਰਾਂ ਦੀ ਜਰੂਰਤ ਹੈ ਤਾਂ ਇਸ ਸਬੰਧੀ ਜਿਲ੍ਹਾ ਪੱਧਰੀ ਡੀ.ਅਡਿਕਸ਼ਨ ਐਂਡ ਰੀਹੈਬਲੀਟੇਸ਼ਨ ਸੁਸਾਇਟੀ ਦੀ ਮੀਟਿੰਗ ਵਿੱਚ ਮਤਾ ਪਾਸ ਕਰਕੇ ਸਟਾਫ ਮੁਹੱਈਆ ਕਰਵਾ ਦਿੱਤਾ ਜਾਵੇਗਾ। ਇਸ ਜਿਲ੍ਹਾ ਪੱਧਰੀ ਸੁਸਾਇਟੀ ਦੇ ਚੇਅਰ ਪਰਸਨ ਡਿਪਟੀ ਕਮਿਸ਼ਨਰ ਖੁਦ ਹਨ । ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਨਸ਼ਾ ਛੁਡਾਉ ਕੇਂਦਰ ਵਿੱਚ ਵਾਤਾਵਰਨ ਨੂੰ ਸਵੱਛ ਰੱਖਣ ਲਈ ਸਾਫ਼-ਸਫਾਈ ਅਤੇ ਲੋੜੀਦੇ ਪ੍ਰਬੰਧਾ ਨੂੰ ਯਕੀਨੀ ਬਣਾਇਆ ਜਾਵੇ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਤਲਵਾੜ ਨੇ ਦੱਸਿਆ ਕਿ ਨਸ਼ਾ ਛੁਡਾਉ ਸੈਂਟਰ ਦੀ ਚੈਕਿੰਗ ਦੌਰਾਨ ਸੈਂਟਰ ਦੇ ਅਧਿਕਾਰੀਆਂ ਤੇ ਮਰੀਜ਼ਾ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲਈ ਗਈ । ਸ੍ਰੀ ਤਲਵਾੜ ਨੇ ਦੱਸਿਆ ਕਿ ਸਮਾਜਿਕ ਬੁਰਾਈ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਮਿਲਕੇ ਹੰਭਲਾ ਮਾਰਨਾ ਚਾਹੀਦਾ ਹੈ ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਲੋਕਾਂ ਨੂੰ ਵਧੇਰੇ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਜੋ ਲੋਕ ਕਿਸੇ ਕਾਰਨ ਨਸ਼ੇ ਦੇ ਜਾਲ ਵਿਚ ਫਸ ਗਏ ਹਨ  ਉਨ੍ਹਾਂ ਦਾ ਮੁਫਤ ਇਲਾਜ ਕੀਤਾ ਜਾਵੇਗਾ ।
ਉਨ੍ਹਾਂ ਕਿਹਾ ਕਿ ਨਸ਼ੇ ਦੀ ਆਦਤ ਇਨਸਾਨ ਨੂੰ ਅੰਦਰੋ ਅੰਦਰੀ ਖੋਖਲਾ ਕਰ ਦਿੰਦੀ ਹੈ। ਇਸ ਨਾਲ ਪੈਸੇ,ਸਮੇਂ ਅਤੇ ਸਰੀਰ ਦਾ ਬਹੁਤ ਨੁਕਸਾਨ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਜੋ ਨਸ਼ਾ ਗ੍ਰਸਤ ਨਾਗਰਿਕ ਇਸ ਆਦਤ ਤੋ ਛੁਟਕਾਰਾਂ ਪਾਉਂਣ ਦੇ ਇੱਛਕ ਹਨ ਉਹ ਨਸ਼ਾ ਛੁਡਉ ਕੇਂਦਰ ਵਿੱਚ ਭਰਤੀ ਹੋ ਕੇ ਇਸ ਭੈੜੀ ਆਦਤ ਤੋਂ ਖਹਿੜਾ ਛੁਡਾ ਸਕਦੇ ਹਨ।ਸਰਕਾਰ ਵਲੋਂ ਨਸਾ ਛੁਡਾਉ ਕੇਂਦਰਾਂ ਵਿੱਚ ਦਵਾਈਆਂ ਅਤੇ ਸਹੂਲਤਾ ਮੁਫਤ ਮੁਹੱਈਆਂ ਕਰਵਾਈਆਂ ਜਾਦੀਆਂ ਹਨ । ਉਨ੍ਹਾਂ ਕਿਹਾ ਕਿ ਨਸ਼ਾ ਛੱਡਣ ਦੇ ਚਾਹਵਾਨ ਲੋਕਾਂ ਲਈ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ । ਇਸ ਤੋਂ ਇਲਾਵਾ ਉਨ੍ਹਾਂ ਕਿਹਾ  ਕਿ ਸੈਂਟਰ ਦੇ ਬੁਨਿਆਦੀ ਢਾਂਚੇ ਵਿੱਚ ਹੋਰ ਵੀ ਲੋੜੀਂਦਾ ਸੁਧਾਰ ਕੀਤਾ ਜਾਵੇਗਾ ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਿਲਜੀਤ ਸਿੰਘ, ਡਾ ਗੁਰਮੁੱਖ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ।
Spread the love