ਸਿੱਖਿਆ ਦੇ ਵਿਕਾਸ ਨਾਲ ਹੀ ਸਮਾਜ ਦਾ ਸਮੁੱਚਾ ਵਿਕਾਸ ਸੰਭਵ : ਡੀ. ਈ. ਓ.

FEROZ
ਸਿੱਖਿਆ ਦੇ ਵਿਕਾਸ ਨਾਲ ਹੀ ਸਮਾਜ ਦਾ ਸਮੁੱਚਾ ਵਿਕਾਸ ਸੰਭਵ : ਡੀ. ਈ. ਓ. ।
ਗੱਟੀ ਰਾਜੋ ਕੇ ਸਕੂਲ ਦੇ ਨਵੇਂ ਬਣੇ ਗੇਟ ਅਤੇ ਵਿਕਾਸ ਕੰਮਾਂ  ਦਾ ਕੀਤਾ ਉਦਘਾਟਨ ।
ਵਿਗਿਆਨ ਦੀ ਸਿਖਿਆ ਨੂੰ ਰੋਚਕ ਬਨਾਉਣ ਲਈ ਲਗਾਈ ਵਿਗਿਆਨ  ਪ੍ਰਦਰਸ਼ਨੀ।
ਫਿਰੋਜ਼ਪੁਰ 23 ਨਵੰਬਰ 2021
ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਦੇ  ਪ੍ਰਿੰਸੀਪਲ ਡਾ ਸਤਿੰਦਰ ਸਿੰਘ  ਅਤੇ ਸਮੂਹ ਸਟਾਫ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਤਿਆਰ ਕੀਤੇ ਸਕੂਲ ਦੇ ਖੂਬਸੂਰਤ ਮੁੱਖ ਗੇਟ ਅਤੇ ਹੋਰ ਵਿਕਾਸ ਦੇ ਕੰਮਾਂ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ) ਫਿਰੋਜ਼ਪੁਰ  ਸ੍ਰੀ ਰਾਜੀਵ ਛਾਬੜਾ ਵੱਲੋਂ ਕੀਤਾ ਗਿਆ।

ਹੋਰ ਪੜ੍ਹੋ :-ਪਟਿਆਲਾ ਜ਼ਿਲ੍ਹੇ ‘ਚ ਬਲਾਕ ਪੱਧਰੀ ਪਲੇਸਮੈਂਟ ਕੈਂਪਾਂ ਨੂੰ ਮਿਲਿਆ ਭਰਵਾਂ ਹੁੰਗਾਰਾ
ਇਸ ਮੌਕੇ ਉਨ੍ਹਾਂ ਨੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਲਗਾਈ  ਵਿਗਿਆਨ ਪ੍ਰਦਰਸ਼ਨੀ ਅਤੇ ਮੇਲੇ ਦੀ ਵੀ ਸ਼ੁਰੂਆਤ ਕਰਵਾਈ ।ਉਨ੍ਹਾਂ ਨੇ ਸਟਾਫ ਸਕੂਲ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸਰਹੱਦੀ ਖੇਤਰ ਦੀ ਸਿੱਖਿਆ ਦੇ ਵਿਕਾਸ ਲਈ ਸਕੂਲ ਵੱਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ, ਉਨ੍ਹਾਂ ਨੇ ਵਿਭਾਗ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਮਾਜ ਦੇ ਸਮੁੱਚੇ ਵਿਕਾਸ ਲਈ ਸਿੱਖਿਆ ਦਾ ਵਿਕਾਸ ਕਰਨਾ ਬੇਹੱਦ ਜ਼ਰੂਰੀ ਹੈ ।
ਡਾ ਸਤਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਰਸਮੀ ਸਵਾਗਤ ਕਰਦਿਆਂ ਸਕੂਲ ਸਟਾਫ  ਵੱਲੋਂ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਕੰਮਾਂ ਦਾ ਵਿਸਥਾਰ ਸਹਿਤ ਜਾਣਕਾਰੀ ਦਿੱਤੀ ।
ਵਿਗਿਆਨ ਵਿਸ਼ੇ ਦੀ ਪੜ੍ਹਾਈ ਨੂੰ ਰੋਜ਼ਾਨਾ ਜੀਵਨ ਵਿੱਚ ਵਰਤੋਂ ਯੋਗ ਅਤੇ ਰੋਚਕ ਬਨਾਉਣ ਦੇ ਉਦੇਸ਼ ਨਾਲ ਆਯੋਜਿਤ   ਵਿਗਿਆਨ ਪ੍ਰਦਰਸ਼ਨੀ ਵਿੱਚ 6ਵੀ ਤੋ 10ਵੀ ਜਮਾਤ ਦੇ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਸ਼੍ਰੀਮਤੀ ਸਰੂਚੀ ਮਹਿਤਾ ,  ਸ਼੍ਰੀਮਤੀ ਸ਼ਵੇਤਾ ਅਰੋੜਾ , ਬਲਜੀਤ ਕੌਰ ਅਤੇ ਆਂਚਲ ਮਨਚੰਦਾ ਦੀ ਅਗਵਾਈ ਵਿੱਚ ਤਿਆਰ  60 ਤੋ ਵੱਧ ਦਿਲ ਖਿਚਵੇ ਅਤੇ ਪ੍ਰਭਾਵਸ਼ਾਲੀ  ਮਾਡਲ ਨਾਲ ਵਿਗਿਆਨ ਮੇਲਾ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਰਿਹਾ ।
ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਸੁਚੱਜੇ ਢੰਗ ਨਾਲ ਪੇਸ਼ ਕੀਤਾ ,  ਗਿੱਧਾ ਦੀ ਆਇਟਮ ਨੇ ਸਰੋਤਿਆਂ ਦੀਆਂ ਖੂਬ ਤਾੜੀਆ ਬਟੋਰੀਆ।
ਮੁੱਖ ਮਹਿਮਾਨ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਪਵਨ ਕੁਮਾਰ ਜਿਲ੍ਹਾ ਕੌਆਰਡੀਨੇਟਰ ਐਮ. ਆਈ. ਐਸ. , ਕੁਲਵੰਤ ਸਿੰਘ ਐਚ ਟੀ, ਪਿੰਡ ਵਾਸੀਆਂ ਤੋ ਇਲਾਵਾ  ਸਕੂਲ ਸਟਾਫ ਗੁਰਪ੍ਰੀਤ ਕੌਰ ,ਪਿ੍ਯੰਕਾ ਰਾਣੀ , ਪ੍ਰਮਿੰਦਰ ਸਿੰਘ ਸੋਢੀ , ਗੀਤਾ ,ਸੰਦੀਪ ਕੁਮਾਰ ,ਅਰੁਣ ਕੁਮਾਰ , ਬਲਜੀਤ ਕੌਰ ,ਕੰਚਨ ਬਾਲਾ , ਦਵਿੰਦਰ ਕੁਮਾਰ , ਮਨਦੀਪ ਸਿੰਘ ,ਵਿਸ਼ਾਲ ਗੁਪਤਾ  , ਪ੍ਰਿਤਪਾਲ ਸਿੰਘ ,ਸ਼ਵੇਤਾ ਅਰੋੜਾ ,ਨੈਨਸੀ , ਸਰੁਚੀ ਮਹਿਤਾ , ਨੇਹਾ ਕਾਮਰਾ,ਪ੍ਰਵੀਨ ਬਾਲਾ ,ਸੁਚੀ ਜੈਨ,ਗੁਰਪਿੰਦਰ ਸਿੰਘ ,ਆੰਚਲ ਮਨਚੰਦਾ,ਬਲਜੀਤ ਕੌਰ ਅਤੇ ਦੀਪਕ ਕੁਮਾਰ ਵਿਸ਼ੇਸ਼
ਤੋਰ ਤੇ ਹਾਜ਼ਰ ਸਨ।
Spread the love