ਦੀਦਾਰ ਸਿੰਘ ਭੱਟੀ ਫਤਿਹਗੜ ਸਾਹਿਬ ਤੋਂ ਲਾਮਿਸਾਲ ਜਿੱਤ ਦਰਜ ਕਰਨਗੇ : ਮਨਜਿੰਦਰ ਸਿੰਘ ਸਿਰਸਾ

ਦੀਦਾਰ ਸਿੰਘ ਭੱਟੀ ਫਤਿਹਗੜ ਸਾਹਿਬ ਤੋਂ ਲਾਮਿਸਾਲ ਜਿੱਤ ਦਰਜ ਕਰਨਗੇ : ਮਨਜਿੰਦਰ ਸਿੰਘ ਸਿਰਸਾ
ਦੀਦਾਰ ਸਿੰਘ ਭੱਟੀ ਫਤਿਹਗੜ ਸਾਹਿਬ ਤੋਂ ਲਾਮਿਸਾਲ ਜਿੱਤ ਦਰਜ ਕਰਨਗੇ : ਮਨਜਿੰਦਰ ਸਿੰਘ ਸਿਰਸਾ
ਭੱਟੀ ਦੇ ਹੱਕ ਵਿਚ ਕੀਤਾ ਚੋਣ ਪ੍ਰਚਾਰ

ਚੰਡੀਗੜ,1 ਫਰਵਰੀ 2022

ਭਾਜਪਾ ਦੇ ਸਿੱਖ ਆਗੂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਭਾਜਪਾ ਦੇ ਉਮੀਦਵਾਰ ਸਰਦਾਰ ਦੀਦਾਰ ਸਿੰਘ ਭੱਟੀ ਫਤਿਹਗੜ ਸਾਹਿਬ ਹਲਕੇ ਤੋਂ ਲਾਮਿਸਾਲ ਜਿੱਤ ਦਰਜ ਕਰਨਗੇ।

ਹੋਰ ਪੜ੍ਹੋ :-ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਹਲਕਾ ਭਦੌੜ ਲਈ ਆਬਜ਼ਰਵਰ ਨਿਯੁਕਤ

ਸਰਦਾਰ ਸਿਰਸਾ ਅੱਜ ਫਤਿਹਗੜ ਸਾਹਿਬ ਵਿਚ ਉਹਨਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਪਹੁੰਚੇ ਸਨ ਤੇ ਉਹਨਾਂ ਦੇ ਮੁੱਖ ਚੋਣ ਦਫਤਰ ਦੇ ਉਦਘਾਟਨ ਮੌਕੇ ਜੁੜੇ ਇਕੱਠ ਨੁੰ ਸੰਬੋਧਨ ਕਰ ਰਹੇ ਸਨ।

ਸਰਦਾਰ ਸਿਰਸਾ ਨੇ ਕਿਹਾ ਕਿ ਸਰਦਾਰ ਦੀਦਾਰ ਸਿੰਘ ਭੱਟੀ ਲੋਕਾਂ ਦੇ ਆਗੂ ਹਨ ਜੋ ਬਹੁਤ ਹਰਮਨਪਿਆਰੇ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਅਫਸੋਸ ਵਾਲੀ ਗੱਲ ਹੈ ਕਿ ਅਜਿਹੇ ਹਰਮਨਪਿਆਰੇ ਆਗੂ ਦੀ ਟਿਕਟ ਕੱਟ ਦਿੱਤੀ ਗਈ  ਪਰ ਭਾਜਪਾ ਨੇ ਅਜਿਹੇ ਲੋਕ ਆਧਾਰ ਵਾਲੇ ਆਗੂ ਨੁੰ ਸੰਭਾਲ ਲਿਆ।ਉਹਨਾਂ ਕਿਹਾ ਕਿ ਇਸ ਵੇਲੇ ਪੰਜਾਬ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਕੰਮ ਨੁੰ ਵੇਖ ਲਿਆ ਹੈ ਤੇ ਇਸ ਵਾਰ ਭਾਜਪਾ, ਕੈਪਟਨ ਅਮਰਿੰਦਰ ਸਿੰਘ ਤੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਗਠਜੋੜ ਨੁੰ ਵੱਡੀ ਜਿੱਤ ਮਿਲੇਗੀ।

ਨਵਜੋਤ ਸਿੱਧੂ ਤੇ ਚਰਨਜੀਤ ਚੰਨੀ ‘ਤੇ ਹਮਲੇ ਬੋਲਦਿਆਂ ਸਰਦਾਰ ਸਿਰਸਾ ਨੇ ਕਿਹਾ ਕਿ ਨਵਜੋਤ ਸਿੱਧੂ ਬੇਹੱਦ ਮੰਦਭਾਗੀ ਭਾਸ਼ਾ ਵਰਤਦੇ ਹਨ ਜੋ ਕਦੇ ਸਿੱਖਾਂ ਦੀ ਭਾਸ਼ਾ ਨਹੀਂ। ਦੂਜੇ ਪਾਸੇ ਚੰਨੀ ਹਨ ਜੋ ਆਖਦੇ ਹਨ ਕਿ ਉਹ ਮੰਜੇ ਵੀ ਬੁਣ ਸਕਦੇ ਹਨ।ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸ੍ਰੀ ਚੰਨੀ ਨੂੰ ਮੁੱਖ ਮੰਤਰੀ ਮੰਜੇ ਬੁਣਨ ਵਾਸਤੇ ਨਹੀਂ ਬਣਾਇਆ ਸੀ ਬਲਕਿ ਲੋਕਾਂ ਦੀ ਭਲਾਈ ਤੇ ਵਿਕਾਸ ਕੰਮਾਂ ਵਾਸਤੇ ਬਣਾਇਆ ਸੀ। ਉਹਨਾਂ ਕਿਹਾ ਕਿ ਇਸੇ ਤਰੀਕੇ ਸਿੱਧੂ ਵਾਰ ਵਾਰ ਆਖ ਰਹੇ ਹਨ ਕਿ ਜਿੱਤੂਗਾ ਪੰਜਾਬ ਜਿੱਤੂਗਾ ਪੰਜਾਬ ਪਰ ਅਸਲੀਅਤ ਇਹ ਹੈ ਕਿ ਪੰਜਾਬ ਕਦੇ ਹਾਰਿਆ ਹੀ ਨਹੀਂ। ਉਹਨਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਹੈ ਜੋ ਕਦੇ ਹਾਰ ਨਹੀਂ ਸਕਦਾ। ਉਹਨਾਂ ਕਿਹਾ ਕਿ ਪੰਜਾਬ ਵਿਚ ਹੋਰ ਕੌਣ ਜਿੱਤੇਗਾ, ਉਹ ਕਹਿ ਨਹੀਂ ਸਕਦੇ ਪਰ ਨਵਜੋਤ ਸਿੱਧੂ ਜ਼ਰੂਰ ਹਾਰੇਗਾ ਕਿਉਂਕਿ ਉਹਨਾਂ ਵਿਚ ਹੰਕਾਰ ਬਹੁਤ ਜ਼ਿਆਦਾ ਆ ਗਿਆ ਹੈ।

ਸਰਦਾਰ ਸਿਰਸਾ ਨੇ ਭਗਵੰਤ ਮਾਨ ‘ਤੇ ਵੀ ਵੱਡੇ ਹਮਲੇ ਕੀਤੇ ਤੇ ਕਿਹਾ ਕਿ ਸਿਰਫ ਨੌਟੰਕੀ ਨਾਲ ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਹੋ ਸਕਦਾ, ਇਸ ਵਾਸਤੇ ਸੰਜੀਦਾ ਲੀਡਰਸ਼ਿਪ ਚਾਹੀਦੀ ਹੈ।

ਇਸ ਮੌਕੇ ਪਰਦੀਪ ਗਰਗ, ਸਾਬਕਾ ਮੰਤਰੀ ਹਰਬੰਸ ਲਾਲ, ਸੰਜੀਵਨ ਗੁਪਤਾ, ਅੰਕੁਸ਼ ਸ਼ਰਮਾ, ਮਨੋਜ ਗੁਪਤਾ, ਸੁਖਮਿੰਦਰ ਸਿੰਘ ਗਰੇਵਾਲ ਸੀਨੀਅਰ ਆਗੂ ਤੇ ਹੋਰ ਪਤਵੰਤੇ ਹਾਜ਼ਰ ਸਨ।

Spread the love