ਡਾਇਟ ਰੂਪਨਗਰ ਵਿੱਚ ਪੰਜਾਹ ਪ੍ਰਾਇਮਰੀ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ

ਡਾਇਟ ਰੂਪਨਗਰ ਵਿੱਚ ਪੰਜਾਹ ਪ੍ਰਾਇਮਰੀ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ
ਡਾਇਟ ਰੂਪਨਗਰ ਵਿੱਚ ਪੰਜਾਹ ਪ੍ਰਾਇਮਰੀ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ
ਰੂਪਗਨਰ 30 ਮਾਰਚ 2022
ਡਾਇਟ ਰੂਪਨਗਰ ਵਿੱਚ ਸ੍ਰੀ ਅਰਬਿੰਦੋ ਸੁਸਾਇਟੀ ਵੱਲੋਂ ਇੱਕ ਸਮਾਗਮ ਰਚਾਇਆ ਗਿਆ,ਜਿਸ ਵਿੱਚ ਜ਼ਿਲ੍ਹੇ ਦੇ ਹੋਣਹਾਰ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਜਰਨੈਲ ਸਿੰਘ ਦੀ ਅਗਵਾਈ ਵਿੱਚ ਹੋਏ ਇਸ ਸਮਾਗਮ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਚਰਨਜੀਤ ਸਿੰਘ ਸੋਢੀ, ਪ੍ਰਿੰਸੀਪਲ ਡਾਇਟ ਲਵਿਸ਼ ਚਾਵਲਾ, ਅਤੇ ਜ਼ਿਲ੍ਹਾ ਕੋਆਰਡੀਨੇਟਰ ਰਾਬਿੰਦਰ ਸਿੰਘ ਰੱਬੀ ਨੇ ਸਰਟੀਫਿਕੇਟ ਵੰਡ ਕੇ ਅਧਿਆਪਕਾਂ ਦਾ ਮਾਣ  ਵਧਾਇਆ । ਸੁਸਾਇਟੀ ਵੱਲੋਂ ਸ੍ਰੀ ਮਨਜੀਤ ਸਿੰਘ ਨੇ ਸ਼ਿਰਕਤ ਕੀਤੀ ।
ਇਸ ਮੌਕੇ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਇਨ੍ਹਾਂ ਅਧਿਆਪਕਾਂ ਨੇ ਜ਼ੀਰੋ ਫੀਸਦੀ ਖ਼ਰਚ ਨਾਲ਼ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਕਰਾਉਣ ਵਿੱਚ ਸਹਾਇਤਾ ਕੀਤੀ ਹੈ।  ਸ੍ਰੀ ਰੱਬੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਅਧਿਆਪਕਾਂ ਦੇ ਵਿਚਾਰਾਂ ਦੀ ਇੱਕ ਕਿਤਾਬ ਵੀ ਛਾਪੀ ਜਾਵੇਗੀ ਅਤੇ ਇੱਕ ਵੱਡੇ ਸਮਾਗਮ ਵਿੱਚ ਇਹ ਕਿਤਾਬ ਰਲੀਜ਼ ਕੀਤੀ ਜਾਵੇਗੀ । ਸਮਾਗਮ ਵਿੱਚ ਮੋਰਿੰਡਾ ਬਲਾਕ ਤੋ ਮੈਡਮ ਮਨੀਸ਼ਾ ਕਾਲੀਆ ਬੂਰਮਾਜਰਾ, ਸ੍ਰੀ ਚਮਕੌਰ ਸਾਹਿਬ ਬਲਾਕ ਤੋਂ ਦੁਪਿੰਦਰਜੀਤ ਕੌਰ ਮੁੰਡੀਆਂ, ਹਰਭਜਨ ਸਿੰਘ ਡਹਿਰ, ਰਾਜਿੰਦਰਪਾਲ ਸਿੰਘ ਬੈਂਸ, ਮੀਆਂ ਪੁਰ ਬਲਾਕ ਤੋਂ ਪੂਨਮ ਕੁਮਾਰੀ ਭਾਗੋਵਾਲ਼, ਸੋਨੀਆ ਬੰਸਲ ਸੀਹੋਂ ਮਾਜਰਾ, ਨਿਤਾਸ਼ਾ ਗਰਗ ਗੰਧੋ ਕਲਾਂ, ਸੋਨੀਆ ਮੰਦਵਾੜਾ, ਸਲੌਰਾ ਬਲਾਕ ਤੋਂ ਮੀਨਾ ਕੁਮਾਰੀ ਬਾੜਾ, ਹਰਜਿੰਦਰ ਸਿੰਘ ਖਾਬੜਾ, ਮਨਦੀਪ ਕੌਰ ਫੂਲਪੁਰ ਗਰੇਵਾਲ, ਰੂਪਨਗਰ 2 ਬਲਾਕ ਤੋਂ ਮਨਦੀਪ ਪਾਲ ਕੌਰ ਮੀਆਂ ਪੁਰ ਅਰਾਈਆਂ, ਅਵਤਾਰ ਸਿੰਘ ਕੈਨਾਲ ਕਲੋਨੀ, ਝੱਜ ਬਲਾਕ ਤੋਂ ਰੀਤੂ ਮਹਿਤਾ, ਤਖਤਗੜ੍ਹ ਬਲਾਕ ਤੋਂ ਰਾਜਵੰਤ ਕੌਰ ਗੜ੍ਹਬਾਗਾ ਉੱਪਰਲਾ, ਕੀਰਤਪੁਰ ਸਾਹਿਬ ਤੋਂ ਸਤਵੀਰ ਕੌਰ ਕੋਟਲਾ ਪਾਵਰ ਹਾਊਸ, ਮੋਨਿਕਾ ਦੇਵੀ ਮੀਢਵਾਂ ਹੇਠਲਾ, ਹਰਪ੍ਰੀਤ ਕੌਰ ਮੀਆਂਪੁਰ ਹੰਡੂਰ, ਬਲਵੀਰ ਕੌਰ ਹਰਦੋਨਿਮੋਹ ਹੇਠਲਾ, ਸ੍ਰੀ ਅਨੰਦਪੁਰ ਸਾਹਿਬ ਤੋਂ ਰਜਨੀ ਧਰਮਾਣੀ ਸੱਧੇਵਾਲ, ਸੁਮਨ ਕਲਿੱਤਰਾਂ, ਨੀਲਮ ਰਾਣੀ ਬ੍ਰਹਮਪੁਰ ਉੱਪਰਲਾ ਅਤੇ ਅਮਨਪ੍ਰੀਤ ਕੌਰ ਗੰਭੀਰਪੁਰ ਹੇਠਲਾ ਨੂੰ ਸਨਮਾਨ ਦੇ ਕੇ ਵਿਭਾਗ ਨੇ ਆਪਣਾ ਮਾਣ ਵਧਾਇਆ ਫ਼ੋਟੋ- 30 ਆਰਪੀਆਰ ਕੈਪਸ਼ਨ- ਡਾਇਟ ਰੂਪਨਗਰ ਵਿੱਚ ਪੰਜਾਹ ਪ੍ਰਾਇਮਰੀ ਅਧਿਆਪਕਾਂ ਨੂੰ ਸਨਮਾਨਿਤ ਕਰਦੇ ਹੋਏ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਚਰਨਜੀਤ ਸਿੰਘ ਸੋਢੀ, ਪ੍ਰਿੰਸੀਪਲ ਡਾਇਟ ਲਵਿਸ਼ ਚਾਵਲਾ, ਅਤੇ ਜ਼ਿਲ੍ਹਾ ਕੋਆਰਡੀਨੇਟਰ ਰਾਬਿੰਦਰ ਸਿੰਘ ਰੱਬੀ।
Spread the love