ਐਸ ਏ ਐਸ ਨਗਰ, 16 ਮਈ 2022
ਪੰਜਾਬ ਰਾਜ ਦੇ ਪਾਣੀਆਂ ਦੀ ਸੁਰੱਖਿਆ ਲਈ ਲਾਗੂ ਕੀਤੇ ਗਏ ਪੰਜਾਬ ਪ੍ਰੀਵਰਜੇਸ਼ਨ ਆਫ ਸਬ ਸੁਆਇਲ ਵਾਟਰ ਐਕਟ 2009 ਅਧੀਨ ਸਾਰੇ ਰਾਜ ਵਿੱਚ ਝੋਨੇ ਦੀ ਸਿੱਧੀ ਬਿਜਾਈ ਲਈ ਨਿਸ਼ਚਿਤ ਕੀਤੀ ਮਿਤੀ 20 ਮਈ 2022 ਸਬੰਧੀ ਪਿੰਡ ਪੱਧਰੀ ਕੈਂਪ ਵਿੱਚ ਜਾਣਕਾਰੀ ਦਿੱਤੀ ਗਈ। ਸ੍ਰੀ ਰਾਜੇਸ਼ ਕੁਮਾਰ ਰਹੇਜਾ ਮੁੱਖ ਖੇਤੀਬਾੜੀ ਅਫਸਰ ਐਸ.ਏ.ਐਸ.ਨਗਰ ਦੀ ਅਗਵਾਈ ਅਧੀਨ ਪਿੰਡ ਚੋਲਟਾ ਕਲਾਂ ਬਲਾਕ ਖਰੜ ਵਿਖੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕਿਸਾਨ ਜਾਗਰੂੁਕਤਾ ਕੈਂਪ ਆਯੋਜਿਤ ਕੀਤਾ ਗਿਆ ।
ਹੋਰ ਪੜ੍ਹੋ :- ਵਿਧਾਇਕਾ ਬੀਬੀ ਛੀਨਾ ਨੇ ਪਟਵਾਰਖਾਨੇ ਦੀ ਕੀਤੀ ਚੈਕਿੰਗ
ਸ੍ਰੀ ਗੁਰਦਿਆਲ ਕੁਮਾਰ ਖੇਤੀਬਾੜੀ ਵਿਕਾਸ ਅਫਸਰ ਖਰੜ ਨੇ ਕੈਂਪ ਵਿੱਚ ਭਾਗ ਲੈ ਰਹੇ ਕਿਸਾਨਾਂ ਨੂੰ ਦੱਸਿਆ ਕਿ ਜ਼ਿਲ੍ਹੇ ਵਿੱਚ 20 ਤੋਂ ਵੱਧ ਜਿਲੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਵਾਲੀਆਂ ਮਸ਼ੀਨਾ ਉਪਲੱਬਧ ਹਨ ਅਤੇ ਸਹਿਕਾਰੀ ਸਭਾਵਾਂ, ਕਿਸਾਨ ਗਰੁੱਪਾਂ/ ਵਿਅਕਤੀਗਤ ਕਿਸਾਨਾਂ ਪਾਸ ਉਪਲੱਬਧ ਜੀਰੋ ਟਿੱਲ ਮਸ਼ੀਨਾ ਦੀ ਸੋਧ ਕਰਕੇ ਸਿੱਧੀ ਬਿਜਾਈ ਲਈ ਵਰਤੀਆਂ ਜਾਣਗੀਆਂ। ਕੈਪ ਵਿੱਚ ਹਿੱਸਾ ਲੈ ਰਹੇ ਕਿਸਾਨਾਂ ਨੇ ਸਿੱਧੀ ਬਿਜਾਈ ਅਪਨਾਉਣ ਲਈ ਹਾਂ ਪੱਖੀ ਹੁੰਗਾਰਾ ਭਰਿਆ ਅਤੇ ਉਨ੍ਹਾਂ ਵੱਲੋਂ ਵੱਧ ਤੋਂ ਵੱਧ ਰਕਬਾ ਝੋਨੇ ਦੀ ਸਿੱਧੀ ਬਿਜਈ ਅਧੀਨ ਲਿਆਉਣ ਲਈ ਭਰੋਸਾ ਦਿੱਤਾ ਗਿਆ। ਇਸ ਕੈਂਪ ਵਿੱਚ ਪਿੰਡ ਚੋਲਟਾ ਕਲਾਂ ਦੀ ਸਰਪੰਚ ਸ੍ਰੀਮਤੀ ਮੀਨਾ ਕੁਮਾਰੀ, ਸ੍ਰੀ ਰਾਜਿੰਦਰ ਕੁਮਾਰ, ਸ੍ਰੀ ਰਘਵੀਰ ਸਿੰਘ ਅਤੇ ਹੋਰ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ।