ਅੰਮ੍ਰਿਤਸਰ 10 ਸਤੰਬਰ 2021 ਡਾਇਰੈਕਟਰ ਬਾਗਬਾਨੀ ਪੰਜਾਬ ਡਾ. ਗੁਲਾਬ ਸਿੰਘ ਗਿੱਲ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਜਿਮੀਂਦਾਰਾਂ ਨਾਲ ਉਨਾਂ ਨੂੰ ਆ ਰਹੀਆਂ ਮੁਸ਼ਕਲਾਂ, ਆਮਦਨ ਵਿਚ ਵਾਧੇ ਅਤੇ ਉਨਾਂ ਦੇ ਹੱਲ ਲਈ ਪੀਅਰ ਅਸਟੇਟ ਅੰਮ੍ਰਿਤਸਰ ਵਿਖੇ ਇਕ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਜਿਲ੍ਹੇ ਭਰ ਦੇ ਵੱਖ -ਵੱਖ ਬਾਗਬਾਨੀ ਫਸਲਾਂ ਜਿਵੇਂ ਬਾਗ, ਸਬਜ਼ੀ, ਸ਼ਹਿਦ ਦੀਆਂ ਮੱਖੀਆਂ ਪਾਲਕ, ਖੁੰਬਾਂ ਦੀ ਕਾਸ਼ਤ, ਪੋਲੀ ਹਾਊਸ, ਫਲਾਂ ਦੀ ਕਾਸ਼ਤ ਕਰਨ ਵਾਲੇ ਜਿਮੀਂਦਾਰਾਂ ਨੇ ਭਾਗ ਲਿਆ। ਹਰੇਕ ਜਿਮੀਂਦਾਰ ਨੇ ਆਪਣੀ ਫਸਲ ਨਾਲ ਸਬੰਧਤ ਮੁਸ਼ਕਲਾਂ ਅਤੇ ਸੁਝਾਅ ਦਿੱਤੇ। ਮਖਤੂਲ ਸਿੰਘ ਨੇ ਨਾਖ ਦੇ ਬਾਗਾਂ ਨਾਲ ਸਬੰਧਤ ਮੁਸ਼ਕਲਾਂ ਤੇ ਸੁਝਾਅ ਦੱਸੇ। ਮੇਜਰ ਮਨਮੋਹਨ ਸਿੰਘ ਨੇ ਪ੍ਰੋਸੈਸਿੰਗ ਯੂਨਿਟ ਲਗਾਉਣ ਲਈ ਸੁਝਾਅ ਦਿੱਤਾ। ਹਰਪ੍ਰੀਤ ਸਿੰਘ ਨੇ ਪੌਲੀ ਹਾਊਸ ਬਾਰੇ ਆ ਰਹੀਆਂ ਮੁਸ਼ਕਲਾਂ ਬਾਰੇ ਦੱਸਿਆ। ਜਸਬੀਰ ਸਿੰਘ ਨੇ ਪਿਆਲ ਫਸਲ ਅਤੇ ਗੁਰਪ੍ਰੀਤ ਸਿੰਘ ਨੇ ਖੁੰਬਾਂ ਦੀ ਕਾਸ਼ਤ ਦੀਆਂ ਸਮੱਸਿਆਵਾਂ ਬਾਰੇ ਦੱਸਿਆ।
ਸਾਰੇ ਜਿਮੀਂਦਾਰਾਂ ਦੀਆਂ ਮੁਸ਼ਕਲਾਂ ਤੇ ਸੁਝਾਅ ਸੁਣਨ ਤੋਂ ਬਾਅਦ ਡਾਇਰੈਕਟਰ ਬਾਗਬਾਨੀ ਪੰਜਾਬ ਡਾ. ਗੁਲਾਬ ਸਿੰਘ ਗਿੱਲ ਨੇ ਜਿਮੀਂਦਾਰਾਂ ਨੂੰ ਭਰੋਸਾ ਦਿੱਤਾ ਕਿ ਸਾਰੀਆਂ ਮੁਸ਼ਕਲਾਂ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ ਜਾਣਗੀਆਂ। ਉਨਾਂ ਨੇ ਕਿਹਾ ਵਿਭਾਗ ਹਮੇਸ਼ਾ ਜਿਮੀਂਦਾਰਾਂ ਦੀ ਸਹਾਇਤਾ ਲਈ ਵਚਨਬੱਧ ਹੈ ਅਤੇ ਜਿਮੀਂਦਾਰਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਦਾ ਹੈ।
ਇਸ ਮੌਕੇ ਡਿਪਟੀ ਡਾਇਰੈਕਟਰ ਹਰਭਜਨ ਸਿੰਘ ਭੁੱਲਰ, ਸਹਾਇਕ ਡਾਇਰੈਕਟਰ ਬਾਗਬਾਨੀ ਗੁਰਿੰਦਰ ਸਿੰਘ ਧੰਜਲ, ਜਸਪਾਲ ਸਿੰਘ ਢਿੱਲੋਂ, ਬਾਗਬਾਨੀ ਵਿਕਾਸ ਅਫ਼ਸਰ ਹਰਵਿੰਦਰ ਸਿੰਘ, ਸੁਖਪਾਲ ਸਿੰਘ, ਸੁਖਵਿੰਦਰ ਸਿੰਘ, ਕਿਰਨਬੀਰ ਕੌਰ, ਹਰਪ੍ਰੀਤ ਕੌਰ, ਸਮੂਹ ਸਟਾਫ, ਸਵਿੰਦਰਪਾਲ ਸਿੰਘ ਛੀਨਾ, ਸੰਪੂਰਨ ਸਿੰਘ ਬਾਲੀਪੁਰ ਅਤੇ ਹੋਰ ਬਹੁਤ ਸਾਰੇ ਜਿਮੀਂਦਾਰ ਹਾਜਰ ਸਨ।