ਬਰਨਾਲਾ, 26 ਮਾਰਚ 2022
ਜ਼ਿਲਾ ਬਰਨਾਲਾ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਦੇ ਦਿਸ਼ਾ ਨਿਰਦੇਸ਼ਾਂ ਅਤੇ ਚੇਅਰਪਰਸਨ ਹਾਸਪਿਟਲ ਵੈੱਲਫੇਅਰ ਸੈਕਸ਼ਨ ਬਰਨਾਲਾ ਸ੍ਰੀਮਤੀ ਜਯੋਤੀ ਸਿੰਘ ਰਾਜ ਦੀ ਅਗਵਾਈ ਹੇਠ ਜ਼ਿਲਾ ਰੈੱਡ ਕ੍ਰਾਸ ਸੁਸਾਇਟੀ ਵੱਲੋਂ ਭੱਠਿਆਂ ’ਤੇ ਮਜ਼ਦੂਰੀ ਕਰਨ ਵਾਲੀਆਂ ਕਿਰਤੀ ਔਰਤਾਂ ਨੂੰ ਹਾਈਜੀਨ ਕਿੱਟਾਂ ਵੰਡੀਆਂ ਗਈਆਂ।
ਹੋਰ ਪੜ੍ਹੋ :-ਸਾਂਝੇ ਪੰਜਾਬ ਦੀ ਅਣਖ਼ੀਲੀ ਵਿਰਾਸਤ ਦਾ ਪੇਸ਼ਕਾਰ ਦੁੱਲਾ ਭੱਟੀ ਅੱਜ ਵੀ ਓਨਾ ਹੀ ਸਾਰਥਕ ਹੈ- ਗੁਰਭਜਨ ਗਿੱਲ
ਸ੍ਰੀਮਤੀ ਜਯੋਤੀ ਸਿੰਘ ਰਾਜ ਨੇ ਦੱਸਿਆ ਕਿ ਅੱਜ ਵੱਖ ਵੱਖ ਭੱਠਿਆਂ ’ਤੇ 70 ਕਿੱਟਾਂ ਵੰਡੀਆਂ ਗਈਆਂ ਹਨ ਅਤੇ ਆਗਾਮੀ ਦਿਨਾਂ ਵਿੱਚ ਹੋਰ ਕਿੱਟਾਂ ਵੰਡੀਆਂ ਜਾਣਗੀਆਂ। ਉਨਾਂ ਦੱਸਿਆ ਕਿ ਇਨਾਂ ਕਿੱਟਾਂ ਵਿੱਚ ਸਾਬਣਾ, ਟੁਥ ਪੇਸਟ, ਸੈਨੇਟਰੀ ਪੈਡਜ਼ ’ਤੇ ਹੋਰ ਸਾਮਾਨ ਹੈ ਤਾਂ ਜੋ ਔਰਤਾਂ ਆਪਣੀ ਸਾਫ-ਸਫਾਈ ਦਾ ਪੂਰਾ ਧਿਆਨ ਰੱਖਣ ਅਤੇ ਨਿਰੋਗ ਰਹਿਣ। ਇਸ ਮੌਕੇ ਸੈਕਟਰੀ ਰੈੱਡ ਕ੍ਰਾਸ ਸੁਸਾਇਟੀ ਸਰਵਣ ਸਿੰਘ ਵੀ ਹਾਜ਼ਰ ਸਨ।