ਚੰਡੀਗੜ੍ਹ ਪੁਲੀਸ ਵੱਲੋਂ ਅਧਿਆਪਕਾਂ ਨੂੰ ਰੋਕਣ ਦੌਰਾਨ ਜ਼ਖ਼ਮੀ ਹੋਏ ਅਧਿਆਪਕਾਂ ਨੂੰ ਹਸਪਤਾਲ ਪੁਚਾਇਆ
ਐਸ.ਏ.ਐਸ. ਨਗਰ, 06 ਜੁਲਾਈ 2021
ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਅਧਿਆਪਕ, ਜੋ ਕਿ ਅੱਜ ਸਿੱਖਿਆ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਕੱਲ੍ਹ ਤੱਕ ਮੁਲਤਵੀ ਹੋਣ ਉਤੇ ਚੰਡੀਗੜ੍ਹ ਵੱਲ ਵੱਧ ਰਹੇ ਸਨ ਤਾਂ ਚੰਡੀਗੜ੍ਹ ਪੁਲੀਸ ਵੱਲੋਂ ਉਨ੍ਹਾਂ ਨੂੰ ਰੋਕੇ ਜਾਣ ਵੇਲੇ ਕਈ ਅਧਿਆਪਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜਿ਼ਲ੍ਹਾ ਪ੍ਰਸ਼ਾਸਨ ਐਸ ਏ ਐਸ ਨਗਰ ਨੇ ਫੌਰੀ ਮੈਡੀਕਲ ਮਦਦ ਮੁਹੱਈਆ ਕਰਵਾਉਂਦਿਆਂ ਹਸਪਤਾਲਾਂ ਵਿੱਚ ਪੁਚਾਇਆ ਤੇ ਉਨ੍ਹਾਂ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਅਧਿਆਪਕਾਂ ਦੀਆਂ ਪਹਿਲਾਂ ਵੀ ਕਈ ਮੀਟਿੰਗਾਂ ਕਰਵਾਈਆਂ ਗਈਆਂ ਹਨ ਤੇ ਅੱਜ ਦੀ ਮੀਟਿੰਗ ਵੀ ਕੁਝ ਬਹੁਤ ਜ਼ਰੂਰੀ ਕਾਰਨਾਂ ਕਰ ਕੇ ਮੁਲਤਵੀ ਹੋਈ ਹੈ, ਜੋ ਕਿ ਭਲਕੇ ਯਕੀਨਨ ਤੌਰ ਉਤੇ ਕਰਵਾਈ ਜਾਵੇਗੀ।