ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਹੱਦੀ ਪਿੰਡਾਂ ਵਿੱਚ ਲਗਾਏ ਜਾ ਰਹੇ ਹਨ ਮੁਫ਼ਤ ਮੈਡੀਕਲ ਕੈਂਪ

Himanshu Aggarwal
12 ਜਨਵਰੀ ਨੂੰ ਗੁਰਦਾਸਪੁਰ ਵਿਖੇ ਹੋਣ ਵਾਲਾ ‘ਵਿਰਸਾ ਉਤਸਵ’ ਮੌਸਮੀ ਦੀ ਖਰਾਬੀ ਕਾਰਨ ਮੁਲਤਵੀ
ਪ੍ਰਸ਼ਾਸਨ ਵੱਲੋਂ ਇਸ ਹਫ਼ਤੇ ਲੱਗਣ ਵਾਲੇ ਮੈਡੀਕਲ ਕੈਂਪਾਂ ਦਾ ਵੇਰਵਾ ਜਾਰੀ

ਗੁਰਦਾਸਪੁਰ, 18 ਦਸੰਬਰ 2022

ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਰੋਜ਼ਾਨਾਂ ਸਰਹੱਦੀ ਪਿੰਡਾਂ ਵਿੱਚ ਵਿਸ਼ੇਸ਼ ਮੁਫ਼ਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਮੈਡੀਕਲ ਕੈਂਪਾਂ ਵਿੱਚ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਮੁੱਢਲੀ ਜਾਂਚ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਸਰਹੱਦੀ ਪਿੰਡਾਂ ਵਿੱਚ ਲੱਗ ਰਹੇ ਇਨ੍ਹਾਂ ਮੈਡੀਕਲ ਕੈਂਪਾਂ ਤੋਂ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।

ਹੋਰ ਪੜ੍ਹੋ – ਪੰਜਾਬ ਸਰਕਾਰ ਵਲੋਂ ਪੰਜਾਬੀ ਪ੍ਰਵਾਸੀ ਭਾਰਤੀਆਂ ਨਾਲ ਮਿਲਣੀ 26 ਦਸੰਬਰ ਨੂੰ ਆਈ.ਐਸ.ਐਫ. ਫਾਰਮੇਸੀ ਕਾਲਜ ਮੋਗਾ ਵਿਖੇ – ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਹਫ਼ਤੇ ਜ਼ਿਲ੍ਹੇ ਦੇ ਵੱਖ-ਵੱਖ ਸਰਹੱਦੀ ਬਲਾਕਾਂ ਦੇ ਪਿੰਡਾਂ ਵਿੱਚ ਲੱਗਣ ਵਾਲੇ ਮੈਡੀਕਲ ਕੈਂਪਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ 19 ਦਸੰਬਰ ਨੂੰ ਪਿੰਡ ਭਗਤਾਣਾ ਤੁੱਲੀਆਂ, ਭਗਤਾਣਾ ਬੋਹੜਵਾਲਾ, ਅਗਵਾਨ, ਹਰੂਵਾਲ, ਤਾਜਪੁਰ, ਚੱਕ ਰਾਜਾ, ਜੱਡੋਏ, ਹਕੀਮਪੁਰ, ਮੱਦੇਪੁਰ ਵਿਖੇ ਮੁਫ਼ਤ ਮੈਡੀਕਲ ਕੈਂਪ ਲੱਗਣਗੇ। ਇਸ ਤੋਂ ਅਗਲੇ ਦਿਨ 20 ਦਸੰਬਰ ਨੂੰ ਚੌੜਾ ਬਾਜਵਾ, ਕਾਹਲਾਂਵਾਲੀ, ਚੰਦੂ ਨੰਗਲ, ਪੱਖੋ ਕੇ ਟਾਹਲੀ, ਸਾਧਾਂਵਾਲੀ, ਵਜ਼ੀਰਪੁਰ ਅਫ਼ਗਾਨਾ, ਚੌਂਤਰਾ, ਸਲਾਚ, ਮਿਰਾਜਪੁਰ, ਚੱਕਰੀ, 21 ਦਸੰਬਰ ਨੂੰ ਖਾਸਾਂਵਾਲੀ, ਪੱਲੇ ਨੰਗਲ, ਵੈਰੋਕੇ, ਠੇਠਰਕੇ, ਨਿੱਕਾ ਠੇਠਰਕੇ, ਹਸਨਪੁਰ, ਵਜ਼ੀਰਪੁਰ, ਸੰਦਲਪੁਰ, ਮੈਨੀ ਮਿਲਾਹ, ਠਾਕੁਰਪੁਰ, 22 ਦਸੰਬਰ ਨੂੰ ਘਣੀਏ-ਕਟ-ਬੇਟ, ਧਰਮਕੋਟ ਰੰਧਾਵਾ, ਧਰਮਕੋਟ ਪੱਤਣ, ਰੱਤੜ-ਛੱਤੜ, ਗੋਲਾ-ਢੋਲਾ, ਇਸਲਾਮਪੁਰ, ਮੁਗਲਚੱਕ, ਸ਼ਮਸ਼ੇਰਪੁਰ, ਠੁੰਡੀ, ਨਡਾਲਾ, 23 ਦਸੰਬਰ ਨੂੰ ਪੱਖੋ-ਕੇ-ਮਹਿਨਾਰਾ, ਖੋਦੇ ਬੇਟ, ਪੱਤੀ ਹਵੇਲੀਆਂ, ਜੌੜੀਆਂ ਖੁਰਦ, ਰੱਤਾ, ਦੋਸਤਪੁਰ, ਸਹੂਰਕਲਾਂ, ਬੋਹੜ ਵਡਾਲਾ, ਛੋਹਨ, ਛਾਲੇ ਚੱਕ, 24 ਦਸੰਬਰ ਨੂੰ ਪਿੰਡ ਡਾਲਾ, ਮੰਗੀਆਂ, ਖੰਨਾ ਚਮਾਰਾ, ਨਿਕੋ ਸਰਾਏ, ਸ਼ਾਹਪੁਰ ਜਾਜਨ, ਚੰਦੂ ਵਡਾਲਾ, ਰੋਸੇ, ਲੋਪਾ, ਪਕੀਵਾਂ ਅਤੇ ਮਰੀਕਚਾਣਾ ਵਿਖੇ ਮੈਡੀਕਲ ਕੈਂਪ ਲਗਾਏ ਜਾਣਗੇ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਸਰਹੱਦੀ ਪਿੰਡਾਂ ਵਿੱਚ ਮੁਫ਼ਤ ਮੈਡੀਕਲ ਕੈਂਪਾਂ ਵਿੱਚ ਮਰੀਜ਼ਾਂ ਨੂੰ ਦਵਾਈ ਦੇਣ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜਵੰਦ ਵਿਅਕਤੀਆਂ ਦੇ ਯੂ.ਡੀ.ਆਈ.ਡੀ. ਕਾਰਡ ਦੀ ਰਜਿਸਟ੍ਰੇਸ਼ਨ, ਪ੍ਰਧਾਨ ਮੰਤਰੀ ਜਨ-ਧਨ ਪੈਨਸ਼ਨਾ ਯੋਜਨਾ ਅਤੇ ਈ-ਸ਼ਰੱਮ ਯੋਜਨਾ ਦਾ ਲਾਭ ਦੇਣ ਲਈ ਵੀ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ। ਉਨ੍ਹਾਂ ਸਰਹੱਦੀ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਿੰਡਾਂ ਵਿੱਚ ਲੱਗ ਰਹੇ ਮੁਫ਼ਤ ਮੈਡੀਕਲ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।

Spread the love