ਬਰਨਾਲਾ, 21 ਜਨਵਰੀ 2022
ਇਸ ਸਾਲ ਗਣਤੰਤਰ ਦਿਵਸ 26 ਜਨਵਰੀ 2022 ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਨਾਇਆ ਜਾਵੇਗਾ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਸ਼੍ਰੀ ਕੁਮਾਰ ਸੌਰਭ ਰਾਜ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਮੁੱਖ ਰੱਖਦੇ ਹੋਏ ਫ਼ੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਹੁਕਮ ਜਾਰੀ ਕਰਦਿਆਂ 26 ਜਨਵਰੀ 2022 ਨੂੰ ਗਣਤੰਤਰਤਾ ਦਿਵਸ ਮਨਾਉਣ ਵਾਲੀ ਜਗ੍ਹਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਰਨਾਲਾ ਅਤੇ ਇਸ ਦੇ ਆਲੇ-ਦੁਆਲੇ ਦੇ 05 ਕਿਲੋਮੀਟਰ ਦੇ ਏਰੀਏ ਨੂੰ 25 ਤੋਂ 26 ਜਨਵਰੀ 2022 ਤੱਕ ਨੋ ਫ਼ਲਾਈ ਜੋਨ (No fly Zone) ਘੋਸ਼ਿਤ ਕੀਤਾ ਗਿਆ ਹੈ। ਇਸ ਸਮੇਂ ਦੌਰਾਨ ਸਮਾਗਮ ਵਾਲੀ ਜਗ੍ਹਾ ਦੇ 05 ਕਿਲੋਮੀਟਰ ਦੇ ਘੇਰੇ ਅੰਦਰ ਕੈਮਰਾ ਡਰੋਨ, ਹਥਿਆਰਬੰਦ ਵਿਅਕਤੀ, ਪੈਰਾ ਗਲਾਈਡਰਜ਼, ਪੈਰਾ ਮੋਟਰਜ਼, ਗੁਬਾਰੇ ਆਦਿ ਚੜ੍ਹਾਉਣ ’ਤੇ ਪਾਬੰਦੀ ਹੋਵੇਗੀ।
ਹੋਰ ਪੜ੍ਹੋ :-ਬਿਨਾਂ ਕਿਸੇ ਵੈਲਿਡ ਰਿਜ਼ਨ ਤੇ ਨਹੀਂ ਮਿਲੇਗੀ ਕਰਮਚਾਰੀਆਂ ਨੂੰ ਡਿਊਟੀ ਤੋਂ ਛੋਟ- ਜ਼ਿਲ੍ਹਾ ਚੋਣ ਅਫਸਰ
ਉਪਰੋਕਤ ਹੁਕਮ ਮਿਤੀ 25 ਜਨਵਰੀ 2022 ਤੋਂ ਲੈ ਕੇ 26 ਜਨਵਰੀ 2022 ਤੱਕ ਲਾਗੂ ਰਹਿਣਗੇ।