ਸਿਹਤ ਵਿਭਾਗ ਬਰਨਾਲਾ ਜਿਲ੍ਹਾ ਨਿਵਾਸੀਆਂ ਨੂੰ ਵਧੀਆ ਸਿਹਤ ਸਹੂਲਤਾਂ ਤੇ ਸੇਵਾਵਾਂ ਦੇਣ ਲਈ ਬਚਨਬੱਧ : ਸਿਵਲ ਸਰਜਨ ਬਰਨਾਲਾ
ਬਰਨਾਲਾ, 13 ਨਵੰਬਰ 2021
ਜਿਲ੍ਹਾ ਬਰਨਾਲਾ ਚ ਲੋਕਾਂ ਵਧੀਆ ਸਿਹਤ ਸਹੂਲਤਾਂ ਅਤੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਲੈ ਸਕਣ ਲਈ ਲਗਾਤਰ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ.ਜਸਬੀਰ ਸਿੰਘ ਔਲਖ ਵੱਲੋਂ ਵੱਖਵੱਖ ਸਿਹਤ ਕੇਂਦਰਾਂ ਪੀ ਐਚ ਸੀ ਹਮੀਦੀ, ਹੈਲਥ ਵੈਲਨੈਸ ਸੈਂਟਰ ਵਜੀਦਕੇ ਕਲਾਂ ਅਤੇ ਧਨੇਰ ਦਾ ਨਿਰੀਖਣ ਕਰਨ ਸਮੇਂ ਕੀਤਾ।
ਹੋਰ ਪੜ੍ਹੋ :-ਆਸ਼ੂ ਵੱਲੋਂ ਸ਼ੇਰਪੁਰ ਇਲਾਕੇ ‘ਚ 3.27 ਕਰੋੜ ਰੁਪਏ ਦੀ ਲਾਗਤ ਵਾਲੇ ਸੀਵਰੇਜ ਵਿਛਾਉਣ ਦੇ ਪ੍ਰਾਜੈਕਟ ਦੀ ਸ਼ੁਰੂਆਤ
ਇਸ ਸਮੇਂ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਨਵਜੋਤਪਾਲ ਭੁੱਲਰ ਪੀ ਐਚ ਸੀ ਢਿੱਲਵਾਂ ਅਤੇ ਡਾ.ਗੁਰਮਿੰਦਰ ਕੌਰ ਔਜਲਾ ਵੱਲੋਂ ਪੀ ਐਚ ਸੀ ਛਾਪਾ ਸਿਹਤ ਕੇਂਦਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ।ਇੱਕ ਸੈਂਟਰ ਨੂੰ ਛੱਡ ਕੇ ਬਾਕੀ ਸਟਾਫ ਹਾਜਰ ਸੀ।ਸਟਾਫ ਅਤੇ ਐਲ ਐਚ ਵੀ ਵੱਲੋਂ ਫੀਲਡ ਦਾ ਦੌਰਾ ਨਾਂ ਕਰਨ ਬਾਰੇ ਨੋਟਿਸ ਲਿਆ ਗਿਆ।ਸਿਹਤ ਸੇਵਾਵਾਂ ਜਿਵੇਂ ਜੱਚਾ-ਬੱਚਾ ਸੇਵਾਵਾਂ,,ਟੀਕਾਕਰਨ,ਕੋਰੋਨਾ ਵੈਕਸੀਨੇਸਨ,ਗਰਭਵਤੀ ਔਰਤਾਂ ਦਾ ਹਰੇਕ ਮਹੀਨੇ ਸੁਰੱਖਿਅਤ ਮਾਤ੍ਰਤਵ ਅਭਿਆਨ ਚ ਚੈੱਕਅਪ ਕਰਾਉਣ,ਪ੍ਰੋਗਰਾਮ ਅਫਸਰਾਂ ਵੱਲੋਂ ਗਰਭਵਤੀ ਔਰਤਾਂ ਦੇ ਘਰਾਂ ਚ ਜਾ ਕੇ ਸਿਹਤ ਸੇਵਾਵਾਂ ਦਾ ਜਾਇਜਾ ਲਿਆ ਗਿਆ। ਆਬਾਦੀ ਅਨੁਸਾਰ ਟੀਚੇ ਪੂਰੇ ਕਰਨ ਲਈ ਹਦਾਇਤ ਕੀਤੀ ਗਈ।ਸਿਹਤ ਕੇਂਦਰਾਂ ਵਿੱਚ ਆਏ ਲੋਕਾਂ ਵੱਲੋਂ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੇ ਤਸੱਲੀ ਪ੍ਰਗਟ ਕੀਤੀ।
ਸਿਵਲ ਸਰਜਨ ਬਰਨਾਲਾ ਡਾ.ਔਲਖ ਵੱਲੋਂ ਕੋਰੋਨਾ ਵੈਕਸੀਨ ਸਬੰਧੀ ਸਟਾਫ ਅਤੇ ਪਿੰਡ ਦੇ ਮੋਹਤਬਰ ਵਿਆਕਤੀਆਂ ਨਾਲ ਗੱਲਬਾਤ ਕੀਤੀ ਗਈ ਕੋਰੋਨਾ ਵਾਇਰਸ ਦੇ ਮੁਕੰਮਲ ਖਾਤਮੇ ਲਈ ਕੋਰੋਨਾ ਟੀਕਾਕਰਨ ਦੀਆਂ ਦੋਵੇਂ ਖੁਰਾਕਾਂ ਲਗਵਾਉਣ ਲਈ ਸਿਹਤ ਵਿਭਾਗ ਦੀ ਸਪੈਸਲ ਮਹਿੰਮ ਘਰ-ਘਰ ਦਸਤਕ ਚ ਸਹਿਯੋਗ ਦੇਣ ਲਈ ਕਿਹਾ ਗਿਆ।ਪਿੰਡ ਵਜੀਦਕੇ ਖੁਰਦ ਦੇ ਕੁੱਝ ਪੰਚਾਇਤ ਮੈਂਬਰ ਵੱਲੋਂ ਵੈਕਸੀਨ ਨਾਂ ਲਗਵਾਉਣ ਸਬੰਧੀ ਸਰਪੰਚ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ।ਸਰਪੰਚ ਅਤੇ ਬੀ ਡੀ ਪੀ ਓ ਮਹਿਲ ਕਲਾਂ ਨੂੰ ਵੈਕਸੀਨ ਲਗਵਾਉਣ ਚ ਸਹਿਯੋਗ ਦੇਣ ਲਈ ਕਿਹਾ ਗਿਆ। ਸਟਾਫ ਨੂੰ ਆਪਣੀ ਡਿਉਟੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਆ ਗੁਆ।