ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਵੱਲੋਂ ਦਰਜਨ ਦੇ ਕਰੀਬ ਸਕੂਲਾਂ ਦੇ ਦੌਰੇ।

ਜਿਲ੍ਹਾ ਸਿੱਖਿਆ ਅਫਸਰ
ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਵੱਲੋਂ ਦਰਜਨ ਦੇ ਕਰੀਬ ਸਕੂਲਾਂ ਦੇ ਦੌਰੇ।
ਤਿੰਨ ਸਕੂਲਾਂ ਦੇ ਬਿਨਾਂ ਛੁੱਟੀ ਮੰਜੂਰ ਕਰਵਾਏ ਗੈਰ ਹਾਜਰ 16 ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ।
ਸਕੂਲਾਂ ਦੇ ਅਚਨਚੇਤ ਦੌਰੇ ਲਗਾਤਾਰ ਜਾਰੀ ਰਹਿਣਗੇ :- ਜਸਵੰਤ ਸਿੰਘ।

ਪਠਾਨਕੋਟ, 25 ਅਕਤੂਬਰ 2021

ਜਿਲ੍ਹਾ ਸਿੱਖਿਆ ਦਫਤਰ ਸੈਕੰਡਰੀ ਸਿੱਖਿਆ ਪਠਾਨਕੋਟ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੋਬੜਾ ਦੇ ਪਿ੍ਰੰਸੀਪਲ ਸਮੇਤ ਚਾਰ ਕਰਮਚਾਰੀਆਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਿਰੋਜਪੁਰ ਕਲਾਂ ਦੇ ਦੋ ਕਰਮਚਾਰੀਆਂ ਅਤੇ ਸਰਕਾਰੀ ਹਾਈ ਸਕੂਲ ਗੰਦਲਾ ਲਾਹੜੀ ਦੇ ਦਸ  ਕਰਮਚਾਰੀਆਂ ਨੂੰ ਬਿਨਾਂ ਛੁੱਟੀ ਮੰਜੂਰ ਕਰਵਾਏ ਸਕੂਲ ਤੋਂ ਗੈਰਹਾਜਰ ਰਹਿਣ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਵੰਤ ਸਿੰਘ ਨੇ ਦੱਸਿਆ ਕਿ ਬੀਤੇ ਸੁੱਕਰਵਾਰ ਨੂੰ ਉਨ੍ਹਾਂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੋਬੜਾ ਦਾ ਅਚਨਚੇਤ ਦੌਰਾ ਕੀਤਾ ਗਿਆ ਸੀ ਅਤੇ ਦੌਰੇ ਦੌਰਾਨ ਕਿਸੇ ਤਰ੍ਹਾਂ ਦੀ ਵੀ ਛੁੱਟੀ ਪ੍ਰਵਾਨ ਕਰਵਾਏ ਬਿਨਾਂ ਸਕੂਲ ਤੋਂ ਗੈਰਹਾਜਰ ਰਹਿਣ ਲਈ ਪਿ੍ਰੰਸੀਪਲ ਮੰਜੂ ਬਾਲਾ,  ਓਂਕਾਰ ਸਿੰਘ ਲੈਕਚਰਾਰ ਗਣਿਤ, ਸੌਰਵ ਕੁਮਾਰ ਸੈਣੀ ਜੁਨੀਅਰ ਸਹਾਇਕ ਅਤੇ ਅਮਰੀਕ ਸਿੰਘ ਪੀਟੀਆਈ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।

ਹੋਰ ਪੜ੍ਹੋ :-ਪਰਮਜੀਤ ਕੈਂਥ ਦੀ ਅਗਵਾਈ ਹੇਠ ਲਖਬੀਰ ਸਿੰਘ ਦਾ ਪਰਿਵਾਰ ਦਿੱਲੀ ਵਿਖੇ ਐਸ.ਸੀ ਕਮਿਸ਼ਨ ਨੂੰ ਮਿਲਿਆ

ਇਸੇ ਤਰ੍ਹਾਂ ਬੀਤੇ ਸਨੀਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਿਰੋਜਪੁਰ ਕਲਾਂ ਦੇ ਦੋ ਕਰਮਚਾਰੀਆਂ ਅੰਜੂ ਬਾਲਾ ਹਿੰਦੀ ਮਿਸਟ੍ਰੇਸ ਅਤੇ ਹਰਬੰਸ ਸਿੰਘ ਕਲਰਕ ਨੂੰ ਵੀ ਸਕੂਲ ਵਿੱਚੋਂ ਗੈਰਹਾਜਰ ਰਹਿਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਅੱਜ ਸੋਮਵਾਰ ਨੂੰ ਵੀ ਜਦੋਂ ਉਨ੍ਹਾਂ ਵੱਲੋਂ ਸਰਕਾਰੀ ਹਾਈ ਸਕੂਲ ਗੰਦਲਾ ਲਾਹੜੀ ਦਾ ਦੌਰਾ ਕੀਤਾ ਗਿਆ ਤਾਂ ਸਕੂਲ ਵਿੱਚ ਮਮਤਾ ਅਨੰਦ ਸਾਇੰਸ ਮਿਸਟ੍ਰੇਸ, ਸੁਨੀਤਾ ਐਸ ਐਸ ਮਿਸਟ੍ਰੇਸ, ਰਜਨੀ ਸਾਇੰਸ ਮਿਸਟ੍ਰੇਸ, ਉਰਵਸੀ ਪੰਜਾਬੀ ਮਿਸਟ੍ਰੇਸ, ਰਜਨੀ ਗਣਿਤ ਮਿਸਟ੍ਰੇਸ, ਜਤਿੰਦਰ ਪਾਲ ਸਿੰਘ ਸਾਇੰਸ ਮਾਸਟਰ, ਸਲਿਪੀ ਆਰਟ ਐਂਡ ਕਰਾਫਟ ਟੀਚਰ, ਸੁਰਿੰਦਰ ਕੌਰ ਪੀਟੀਆਈ, ਨਰਿੰਦਰ ਕੁਮਾਰ ਕਲਰਕ ਅਤੇ ਨਤਾਸਾ ਸੇਵਾਦਾਰ ਗੈਰਹਾਜਰ ਪਾਏ ਗਏ ਹਨ ਜਿਨ੍ਹਾਂ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਖਿਲਾਫ ਕਾਰਵਾਈ ਕਰਨ ਲਈ ਮੁੱਖ ਦਫਤਰ ਨੂੰ ਵੀ ਲਿਖ ਦਿੱਤਾ ਗਿਆ ਹੈ।

ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਵੰਤ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਅਧਿਕਾਰੀਆਂ ਵੱਲੋਂ ਨੈਸਨਲ ਅਚੀਵਮੈਂਟ ਸਰਵੇ, ਸਕੂਲਾਂ ਵਿੱਚ ਵਿਕਾਸ ਕਾਰਜਾਂ ਅਤੇ ਚੱਲ ਰਹੇ ਵੱਖ-ਵੱਖ ਪ੍ਰੋਜੈਕਟਾਂ ਦਾ ਜਾਇਜਾ ਲੈਣ ਲਈ ਲਗਾਤਾਰ ਸਕੂਲਾਂ ਦੇ ਦੌਰੇ ਕੀਤੇ ਜਾ ਰਹੇ ਹਨ ਅਤੇ ਜੇਕਰ ਕੋਈ ਕਰਮਚਾਰੀ ਆਪਣੀ ਡਿਊਟੀ ਵਿੱਚ ਕੋਤਾਹੀ ਕਰਦਿਆਂ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਸਖਤ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮੁੱਖ ਦਫਤਰ ਨੂੰ ਵੀ ਕਾਰਵਾਈ ਕਰਨ ਲਈ ਲਿਖਿਆ ਜਾ ਰਿਹਾ ਹੈ।

ਫੋਟੋ ਕੈਪਸਨ: ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਵੰਤ ਸਿੰਘ।

Spread the love