ਰੂਪਨਗਰ 31 ਦਸੰਬਰ 2021
ਜਿਲਾ ਸਿੱਖਿਆ ਅਫਸਰ (ਸੈਕੰਡਰੀ) ਰਾਜ ਕੁਮਾਰ ਖੋਸਲਾ ਨੂੰ 36 ਸਾਲ ਦੀਆਂ ਸਿੱਖਿਆ ਵਿਭਾਗ ਦੀਆਂ ਸ਼ਾਨਦਾਰ ਸੇਵਾਵਾਂ ਉਪਰੰਤ ਸੇਵਾ ਮੁਕਤ ਹੋ ਗਏ। ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪੱਤਨੀ ਆਸਾ ਦੇਵੀ, ਪੁੱਤਰ ਅਨੂੰਪਮ ਖੋਸਲਾ, ਬੇਟੀ ਰਵਨੀਤਪਾਲ ਤੇ ਜਵਾਈ ਗਗਨਜੋਤ ਸਿੰਘ ਵੀ ਹਾਜ਼ਰ ਸਨ।
ਹੋਰ ਪੜ੍ਹੋ :-ਸਰਕਾਰੀ ਬਹੁਤਕਨੀਕੀ ਕਾਲਜ ਪਟਿਆਲਾ ਵਿਖੇ ਜ਼ਿਲ੍ਹਾ ਸਵੀਪ ਵੱਲੋਂ ਵੋਟਰ ਜਾਗਰੂਕਤਾ ਸੈਮੀਨਾਰ ਆਯੋਜਿਤ
ਸਟਾਫ ਵੱਲੋ ਰੀਬਣ ਕਟਵਾਉਣ ਉਪਰੰਤ ਉਨ੍ਹਾਂ ਨੂੰ ਵੱਖ-ਵੱਖ ਸ਼ਖਸੀਅਤਾ ਵੱਲੋ ਹਾਰ ਪਾ ਕੇ ਸੁਆਗਤ ਕੀਤਾ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ) ਜਰਨੈਲ ਸਿੰਘ, ਡਿਪਟੀ ਡੀ.ਈ.ਓ. (ਸਸ) ਸੁਰਿੰਦਰਪਾਲ ਸਿੰਘ, ਡਿਪਟੀ ਡੀ.ਈ.ਓ. (ਐਲੀ) ਚਰਨਜੀਤ ਸਿੰਘ ਸੋਢੀ, ਜ਼ਿਲ੍ਹਾਂ ਮੈਨੇਜਰ ਪ੍ਰਿੰ. ਵਰਿੰਦਰ ਸ਼ਰਮਾ, ਪ੍ਰਿੰ. ਲੋਕੋਸ਼ ਮੋਹਨ ਸ਼ਰਮਾ, ਪ੍ਰਿੰ. ਮੇਜਰ ਸਿੰਘ, ਵਕੇਸ਼ਨਲ ਕੁਆਰਡੀਨੇਟਰ ਹਰਪ੍ਰੀਤ ਸਿੰਘ, ਡੀ.ਐਮ. ਜਸਵੀਰ ਸਿੰਘ,ਸੁਪਰਡੈਂਟ ਬਾਲ ਕ੍ਰਿਸ਼ਨ, ਪਵਨ ਕੁਮਾਰ ਤੇ ਉਨ੍ਹਾਂ ਦੇ ਜਵਾਈ ਗਗਨਜੋਤ ਸਿੰਘ ਵੱਲੋ ਉਨ੍ਹਾਂ ਦੇ ਜੀਵਨ, ਕੰਮ ਕਰਨ ਦੇ ਢੰਗ, ਮਿਲਾਪੜੇ ਸੁਭਾਹ ਆਦਿ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਉਨ੍ਹਾਂ ਦੀ ਸੇਵਾਮੁਕਤੀ ਮੌਕੇ ਸਟਾਫ ਵੱਲੋ਼ ਨਿੱਘੀ ਵਿਦਾਇਗੀ ਦਿੰਦੇ ਹੋਏ ਯਾਦਗਾਰੀ ਚਿੰਨ੍ਹ ਅਤੇ ਤੋਫਿਆਂ ਨਾਲ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਸ੍ਰੀ ਰਾਜ ਕੁਮਾਰ ਖੋਸਲਾ ਦਾ ਜਨਮ ਪਿਤਾ ਚੁਹੜੂ ਰਾਮ ਅਤੇ ਮਾਤਾ ਸ੍ਰੀਮਤੀ ਵਿਦਿਆ ਦੇਵੀ ਦੇ ਘਰ ਮਿਤੀ 25-12-1963 ਪਿੰਡ ਹਿਆਤਪੁਰ ਡਾਕਖਾਨਾ ਨੂਰਪੁਰਬੇਦੀ ਵਿਖੇ ਹੋਇਆ । ਸ੍ਰੀ ਰਾਜ ਕੁਮਾਰ ਖੋਸਲਾ ਨੇ ਮੁੱਢਲੀ ਸਿੱਖਿਆ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਮਿਡਲ ਸਕੂਲ ਹਿਆਤਪੁਰ ਤੋ ਕੀਤੀ ਤੇ ਦਸਵੀਂ ਸਾਲ ਮਾਰਚ 1980 ਵਿੱਚ ਸਰਕਾਰੀ ਹਾਈ ਸਕੂਲ ਕਰਤਾਰਪੁਰ ਤੋ ਕੀਤੀ ।
ਉਸ ਉਪਰੰਤ ਸਾਲ 1983 ਤਿੰਨ ਸਾਲਾ ਡਿਪਲੋਮਾ ਇਨ ਇਲੇੈਕਟ੍ਰੀਕਲ ਇੰਜੀ.ਰਾਮਗੜੀਆ ਪੋਲੀਟੇੈਕਨਿਲ ਫਗਵਾੜਾ ਤੋ ਕੀਤਾ । ਸ੍ਰੀ ਰਾਜ ਕੁਮਾਰ ਖੋਸਲਾ ਨੇ ਗਰੀਬ ਪਰਿਵਾਰ ਚੋ ਉਠ ਕੇ ਉਚ ਸਿੱਖਿਆ ਹਾਸਲ ਕੀਤੀ । ਮਾਤਾ ਪਿਤਾ ਦੀ ਨੇਕ ਕਮਾਈ ਅਤੇ ਮਿਹਨਤ ਸਦਕਾ ਉਨਾਂ ਨੇ ਜੂਨ 1985 ਵਿੱਚ ਸਰਕਾਰੀ ਸੇਵਾ ਬਤੌਰ ਵੋਕੇਸਨਲ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਣਧੀਰ ਜਿਲਾ ਕਪੂਰਥਲਾ ਤੋ ਸੁਰੂ ਕੀਤੀ । ਉਸ ਉਪਰੰਤ ਸ.ਸ.ਸ.ਸ ਬਸੀ ਬਠਾਣਾ ਅਤੇ ਸਾਲ 1987 ਵਿੱਚ ਸ.ਸ.ਸ.ਸ ਨੰਗਲ ਵਿਖੇ ਸੇਵਾ ਨਿਭਾਈ ।
ਇਨਾਂ ਨੂੰ 23 ਸਾਲ ਦੀ ਨੌਕਰੀ ਉਪਰੰਤ ਸਿੱਖਿਆ ਵਿਭਾਗ ਵੱਲੋ ਮਿਤੀ 23-12-2009 ਤੋ ਬਤੌਰ ਪਿ੍ਰੰਸੀਪਲ ਪਦ ਉਨਤ ਕੀਤਾ ਗਿਆ। ਸਾਲ 2017 ਵਿੱਚ ਇਨਾਂ ਨੇ ਬਤੌਰ ਜਿਲਾ ਸਿੱਅਿਾ ਅਫਸਰ (ਐਲੀਮੈਟਰੀ ਸਿੱਖਿਆ) ਰੂਪਨਗਰ ਵਿਖੇ ਸੇਵਾ ਨਿਭਾਈ ਤੇ ਉਸ ਉਪਰੰਤ ਸ.ਸ.ਸ.ਸ ਧਮਾਣਾ (ਰੂਪਨਗਰ) ਵਿਖੇ ਸੇਵਾ ਨਿਭਾਈ।ਇਨਾਂ ਦੀ ਸੇਵਾ ਅਤੇ ਇਮਾਨਦਾਰੀ ਸਦਕਾ ਵਿਭਾਗ ਵੱਲੋ ਇਨਾਂ ਨੇ ਮਿਤੀ 11-05-2020 ਨੂੰ ਬਤੌਰ ਜਿਲਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਰੁਪਨਗਰ ਵਿਖੇ ਜੁਆਇੰਨ ਕੀਤਾ ।
ਬਤੌਰ ਜਿਲਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਰੁਪਨਗਰ ਇਨਾਂ ਨੈ ਜਿਲੇ ਦੇ ਸਰਕਾਰੀ ਸਕੂਲਾਂ ਦਾ ਸਿੱਖਿਆ ਦਾ ਮਿਆਰ ਉਚਾ ਚੁੱਕਿਆ । ਜਿਸ ਦੀ ਬਦੋਲਤ ਸਰਕਾਰੀ ਸਕੂਲਾਂ ਵਿੱਚ ਬੱਚਿਆ ਦੀ ਗਿਣਤੀ ਵਿੱਚ ਵਾਧਾ ਹੋਇਆ । ਬਤੌਰ ਜਿਲਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਰੁਪਨਗਰ ਦੇ ਸਮੇ ਕਾਲ ਦੌਰਾਨ ਜਿਲੇ ਦੇ ਸਮੂਹ ਸਿੱਖਿਆ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦਾ ਮਨੋਬਲ ਵੀ ਉਚਾ ਕੀਤਾ । ਇਨਾਂ ਦੀ ਰਹਿਨੁਮਾਈ ਅਤੇ ਜਿਲੇ ਦੇ ਅਧਿਆਪਕਾਂ ਦੀ ਮਿਹਨਤ ਸਦਕਾ ਜਿਲਾ ਰੂਪਨਗਰ ਲਗਾਤਾਰ ਦੋ ਸਾਲ ਦਸਵੀ ਅਤੇ ਬਾਰਵੀ ਜਮਾਤ ਦੇ ਨਤੀਜੇ ਵਿੱਚ ਪਹਿਲੇ ਨੰਬਰ ਤੇ ਆ ਰਿਹਾ ਹੈ।
ਉਹਨਾ ਨੂੰ ਸਿੱਖਿਆ ਵਿਭਾਗ ਵੱਲੋਂ ਸਕੱਤਰ ਕਿ੍ਰਸਨ ਕੁਮਾਰ ਵੱਲੋ ਵਿਸੇਸ ਤੌਰ ਤੇ ਸਾਨਦਾਰ ਸੇਵਾਵਾਂ ਕਾਰਨ ਸਨਮਾਣਿਤ ਵੀ ਕੀਤਾ ਗਿਆ ਹੈ।ਉਨ੍ਹਾਂ ਆਪਣੇ ਵੱਲੋ ਸਾਰੇ ਪਿ੍ਰੰਸੀਪਲਾਂ, ਮੁੱਖ ਅਧਿਆਪਕਾਂ ਸਮੁੱਚੀ ਪੜੋ ਪੰਜਾਬ ਤੇ ਪੜਾਓ ਪੰਜਾਬ ਟੀਮ, ਸਿੱਖਿਆ ਸੁਧਾਰ ਟੀਮ ਅਤੇ ਖਾਸ ਤੌਰ ਤੇ ਆਪਣੇ ਦਫਤਰੀ ਕਾਮਿਆਂ ਦਾ ਤਹਿ ਦਿਲੋ ਧੰਨਵਾਦ ਕੀਤਾ ।ਇਸ ਮੌਕੇ ਪਿ੍ਰੰ. ਰੂਚੀ ਗਰੋਵਰ, ਜ਼ਿਲ੍ਹਾ ਖੇਡ ਕੁਆਰਡੀਨੇਟਰ ਬਲਜਿੰਦਰ ਸਿੰਘ, ਅਰਮਜੀਤ ਸਿੰਘ, ਦਲਵਿੰਦਰ ਸਿੰਘ, ਰਾਘਵਨ, ਗੁਰਮੇਲ ਸਿੰਘ, ਹਰਜਿੰਦਰ ਸਿੰਘ, ਸਤਿੰਦਰਪਾਲ, ਅਮਰਜੀਤ ਕੌਰ, ਅਵਨੀਤ, ਕੁਲਦੀਪ, ਲਖਵੀਰ ਸਿੰਘ, ਮਲਕੀਤ ਸਿੰਘ ਤੋ ਇਲਾਵਾ ਤਿੰਨੇ ਜ਼ਿਲ੍ਹਾ ਮੀਡੀਆ ਕੁਆਰਡੀਨੇਟਰ ਜਰਨੈਲ ਸਿੰਘ ਨੀਕੂਆਲ, ਬਲਵਿੰਦਰ ਸਿੰਘ, ਮਨਜਿੰਦਰ ਸਿੰਘ ਚੱਕਲ ਆਦਿ ਹਾਜ਼ਰ ਸਨ।
ਫੋਟੋ : ਜਿਲਾ ਸਿੱਖਿਆ ਅਫਸਰ (ਸੈਕੰਡਰੀ) ਰਾਜ ਕੁਮਾਰ ਖੋਸਲਾ ਦੇ ਸੇਵਾਮੁਕਤੀ ਮੌਕੇ ।