ਗੁਰਦਾਸਪੁਰ 2 ਫਰਵਰੀ 2022
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਹਰਪਾਲ ਸਿੰਘ ਸੰਧਾਵਾਲੀਆ ਵੱਲੋਂ ਅੱਜ ਸਰਕਾਰੀ ਹਾਈ ਸਕੂਲ ਮਾੜੀ ਪੰਨਵਾਂ ਦੀ 10 ਵੀਂ ਕਲਾਸ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੂੰ ਸੈਸ਼ਨ 2021 ਰਾਜ ਪੱਧਰੀ ਇੰਨਸਪਾਇਰ ਪ੍ਰਤੀਯੋਗਤਾ ਵਿਚ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਤੇ ਸਨਮਾਨ ਚਿੰਨ ਅਤੇ ਪ੍ਰਸ਼ੰਸ਼ਾ ਪੱਤਰ ਦੇ ਨਾਲ ਸਨਮਾਨਿਤ ਕੀਤਾ ਗਿਆ।
ਹੋਰ ਪੜ੍ਹੋ :-ਚੋਣਾਂ ਨੂੰ ਸ਼ਾਤੀਪੂਰਵਕ ਤਰੀਕੇ ਨਾਲ ਨੇਪਰੇ ਚਾੜਨ ਲਈ ਪੁਲਿਸ ਨਾਲ ਮੁਸਤੈਦ ਹੋਣਗੀਆਂ ਸੁਰੱਖਿਆ ਏਜੰਸੀਆਂ-ਐਸਐਸਪੀ
ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ(ਸੈ.ਸਿ) ਸੰਧਾਵਾਲੀਆ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਦੀ ਵਿਦਿਆਰਥਣ ਮਨਪ੍ਰੀਤ ਕੌਰ ਵੱਲੋਂ ਰਾਜ ਪੱਧਰੀ ਇੰਨਸਪਾਇਰ ਪ੍ਰਤੀਯੋਗਤਾ ਵਿਚ 150 ਵਿੱਚੋਂ 102 ਅੰਕ ਪ੍ਰਾਪਤ ਕਰਕੇ ਪੂਰੇ ਪੰਜਾਬ ਵਿਚੋਂ ਅੱਵਲ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਤੀਯੋਗਤਾ ਵਿੱਚ ਮਨਪ੍ਰੀਤ ਕੌਰ ਵੱਲੋਂ `ਆਟੋ ਸਿੰਮ ਮੋਡ ਗੈਸ ਸਟੋਵ ‘ ਦਾ ਮਾਡਲ ਤਿਆਰ ਕਰਕੇ ਭਾਗ ਲਿਆ ਸੀ ਜੋ ਕਿ ਸਭ ਤੋਂ ਬਿਹਤਰ ਮਾਡਲ ਵਜੋਂ ਚੁਣਿਆ ਗਿਆ ਹੈ। ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਸ ਹਰਪਾਲ ਸਿੰਘ ਸੰਧਾਵਾਲੀਆ ਵੱਲੋਂ ਸਕੂਲ ਮੁਖੀ ਦਵਿੰਦਰ ਕੁਮਾਰ ਅਤੇ ਗਾਇਡ ਅਧਿਆਪਕਾ ਕੁਲਦੀਪ ਕੌਰ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡੀ.ਐਮ ਸਾਇੰਸ ਗੁਰਵਿੰਦਰ ਸਿੰਘ ਡੀ ਐਮ ਮੈਥ ਗੁਰਨਾਮ ਸਿੰਘ ਬੀ.ਐਮ ਸਰਬਜੀਤ ਸਿੰਘ ਮੀਡੀਆ ਸੈਲ ਸਿੱਖਿਆ ਵਿਭਾਗ ਤੋਂ ਗਗਨਦੀਪ ਸਿੰਘ ਅਧਿਆਪਕਾ ਹਰਪ੍ਰੀਤ ਕੌਰ, ਬਲਰਾਜ ਕੌਰ ,ਸਟੈਨੋ ਅਮਨ ਗੁਪਤਾ ਆਦਿ ਹਾਜ਼ਰ ਸਨ।