ਸੀਨੀਅਰ ਨਾਗਰਿਕਾਂ, ਦਿਵਿਆਂਗ ਵੋਟਰਾਂ ਅਤੇ ਕੋਵਿਡ -19 ਸ਼ੱਕੀ ਜਾਂ ਪ੍ਰਭਾਵਿਤ ਵਿਅਕਤੀਆਂ ਵਿੱਚ ਗੈਰਹਾਜ਼ਰ ਵੋਟਰਾਂ ਲਈ ਪੋਸਟਲ ਬੈਲਟ ਰਾਹੀਂ 15 ਤੇ 17 ਫਰਵਰੀ ਨੂੰ ਘਰ-ਘਰ ਜਾ ਕੇ ਵੋਟਾਂ ਪਵਾਈਆਂ ਜਾਣਗੀਆਂ
ਗੁਰਦਾਸਪੁਰ, 10 ਫਰਵਰੀ 2022
ਪੰਜਾਬ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਜਿਲਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਚੋਣ ਲੜ ਰਹੇ ਉਮੀਦਵਾਰਾਂ ਅਤੇ ਉਨਾਂ ਦੇ ਨੁਮਾਇੰਦਿਆਂ ਨਾਲ ਸਥਾਨਕ ਪੰਚਾਇਤ ਭਵਨ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਉਮੀਦਵਾਰ ਅਤੇ ਨੁਮਾਇੰਦੇ ਮੋਜੂਦ ਸਨ।
ਹੋਰ ਪੜ੍ਹੋ :-ਜਨਰਲ ਨਿਗਰਾਨਾਂ ਅਤੇ ਜ਼ਿਲਾ ਚੋਣ ਅਫਸਰ ਵੱਲੋਂ ਚੋਣ ਮਸਕਟ ‘ਸ਼ੇਰਾ’ ਲਾਂਚ
ਜਿਲਾ ਚੋਣ ਅਫਸਰ ਨੇ ਮੀਟਿੰਗ ਦੌਰਾਨ ਦੱਸਿਆ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਸੀਨੀਅਰ ਨਾਗਰਿਕਾਂ (80 ਸਾਲ ਤੋਂ ਵੱਧ ਉਮਰ ਵਾਲੇ), ਸਾਲ ਤੋਂ ਵੱਧ ਉਮਰ ਵਾਲੇ), ਦਿਵਿਆਂਗ ਵੋਟਰਾਂ ਅਤੇ ਕੋਵਿਡ -19 ਸ਼ੱਕੀ ਜਾਂ ਪ੍ਰਭਾਵਿਤ ਵਿਅਕਤੀਆਂ ਵਿੱਚ ਗੈਰਹਾਜਰ ਵੋਟਰਾਂ ਲਈ ਪੋਸਟਲ ਬੈਲਟ ਰਾਹੀਂ ਮਤਦਾਨ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ। ਉਨਾਂ ਕਿਹਾ ਕਿ ਪੰਜਾਬ ਵਿਚ ਇਹ ਕਦਮ ਪਹਿਲੀ ਵਾਰ ਚੁੱਕਿਆ ਗਿਆ ਹੈ ਕਿ ਚੋਣ ਕਮਿਸ਼ਨ ਵਲੋਂ ਵੋਟਰਾਂ ਤਕ ਪੁਹੰਚ ਕੀਤੀ ਗਈ ਹੈ, ਤਾਂ ਜੋ ਕੋਈ ਵੋਟਰ ਆਪਣੇ ਮਤਦਾਨ ਤੋਂ ਵਾਂਝਾ ਨਾ ਰਹੇ।
ਉਨਾਂ ਅੱਗੇ ਦੱਸਿਆ ਕਿ ਜਿਸ ਸਬੰਧੀ 36406 ਸੀਨੀਅਰ ਨਾਗਰਿਕਾਂ (80 ਸਾਲ ਤੋਂ ਵੱਧ ਉਮਰ ਵਾਲੇ ) ਨੂੰ ਅਤੇ 10398 ਦਿਵਿਆਂਗ ਵੋਟਰਾਂ ਨੂੰ ਫਾਰਮ ਨੰਬਰ 12-ਡੀ ਜਾਰੀ ਕੀਤੇ ਗਏ ਸਨ। ਜਿਸ ਵਿਚੋਂ ਕੁਲ 1657 ਵੋਟਰਾਂ ਦੇ 12-ਡੀ ਫਾਰਮ ਪ੍ਰਾਪਤ ਹੋਏ ਹਨ। ਵਿਧਾਨ ਸਭਾ ਹਲਕੇ ਦੇ 323, ਦੀਨਾਗਰ ਦੇ 157, ਕਾਦੀਆਂ ਦੇ 519, ਬਟਾਲਾ ਦੇ 59, ਸ੍ਰੀ ਹਰਗੋਬਿੰਦਪੁਰ ਦੇ 365, ਫਤਿਹਗੜ੍ਹ ਚੂੜੀਆਂ ਦੇ 108 ਤੇ ਡੇਰਾ ਬਾਬਾ ਨਾਨਰ ਦੇ 126 ਵੋਟਰ ਹਨ। ਇਸ ਲਈ ਗੈਰਹਾਜ਼ਰ ਵੋਟਰਾਂ ਲਈ ਪੋਸਟਲ ਬੈਲਟ ਦੇ ਜ਼ਰੀਏ ਮੱਤਦਾਨ 15 ਤੇ 17 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤਕ ਵੱਖ-ਵੱਖ ਪੋਲਿੰਗ ਟੀਮਾਂ ਵਲੋਂ ਵੋਟਰਾਂ ਦੇ ਘਰ-ਘਰ ਜਾ ਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਵੋਟਾਂ ਪਵਾਈਆਂ ਜਾਣਗੀਆਂ।
ਉਨਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਇੱਕ ਵੱਖਰੀ ਟੀਮ ਜਿਸ ਵਿਚ 2 ਪੋਲਿੰਗ ਅਫਸਰ ਤੇ ਇਕ ਮਾਈਕਰੋ ਆਬਜ਼ਰਵਰ ਹੋਵੇਗਾ, ਤਿਆਰ ਕੀਤੀ ਗਈ ਹੈ। ਇਸ ਟੀਮ ਨੂੰ ਪੋਸਟਲ ਬੈਲਟ ਜਾਰੀ ਕੀਤੇ ਜਾਣਗੇ। ਇਹ ਟੀਮ ਵੋਟਰ ਦੇ ਘਰ ਜਾਵੇਗੀ ਅਤੇ ਵੋਟ ਪੋਸਟਲ ਬੈਲਟ ਪੈਪਰ ਰਾਹੀਂ ਵੋਟ ਪਾਉਣ ਲਈ ਸਹਾਇਤਾ ਕਰੇਗੀ। ਵੋਟਰ ਨੂੰ ਇਸ ਸਬੰਧੀ ਭਾਵ ਵੋਟ ਪਾਉਣ ਬਾਰੇ ਟੀਮ ਵਲੋਂ ਸਮਾਂ ਦੱਸਿਆ ਜਾਵੇਗਾ। ਜੇਕਰ ਵੋਟਰ ਆਪਣੇ ਘਰ ਵਿਚ ਉਪਲਬੱਧ ਨਹੀਂ ਹੋਵੇਗਾ ਤਾਂ ਟੀਮ ਦੁਬਾਰਾ ਵੋਟਰ ਦੇ ਘਰ ਜਾਵੇਗੀ। ਜੇਕਰ ਦੂਜੀ ਵਾਰ ਵੀ ਵੋਟਰ ਆਪਣੇ ਘਰ ਵਿਚ ਉਪਲਬੱਧ ਨਾ ਹੋਇਆ ਤਾਂ ਦੁਬਾਰਾ ਟੀਮ ਘਰ ਨਹੀਂ ਜਾਵੇਗੀ। ਇਸ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ ਤਾਂ ਜੋ ਪਾਰਦਰਸ਼ਤਾ ਰੱਖੀ ਜਾ ਸਕੇ।
ਜਿਲਾ ਚੋਣ ਅਫਸਰ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਿਧਾਨ ਸਭਾ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਨਿਰਵਿਘਨ ਢੰਗ ਨਾਲ ਕਰਵਾਉਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਸਾਡਾ ਯਤਨ ਨਵੇਂ ਵੋਟਰਾਂ, ਔਰਤਾਂ, ਦਿਵਿਆਂਗ ਵਿਅਕਤੀਆਂ ਅਤੇ ਬਜੁਰਗ ਨਾਗਰਿਕਾਂ ਸਮੇਤ ਸਾਰੇ ਵੋਟਰਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਹਾਸਲ ਕਰਨਾ ਹੈ।
ਜ਼ਿਲਾ ਚੋਣ ਅਫਸਰ ਨੇ ਅੱਗੇ ਕਿਹਾ ਕਿ ਜੇਕਰ ਕਿਸੇ ਨੂੰ ਚੋਣਾਂ ਦੇ ਸਬੰਧ ਵਿਚ ਕੋਈ ਸ਼ਿਕਾਇਤ ਹੋਵੇ ਤਾਂ ਉਹ ਸੀ-ਵਿਜਲ ਨਾਗਰਿਕ ਐਪ ਰਾਹੀਂ, ਜ਼ਿਲਾ ਪੱਧਰ ’ਤੇ ਸ਼ਿਕਾਇਤ ਸੈੱਲ ਕਮਰਾ ਨੰਬਰ 101, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸਥਾਪਤ ਹੈ ਤੇ ਫੋਨ ਨੰਬਰ 01874-245379 ਉੱਤੇ ਜਾਂ ਈ-ਮੇਲ complaintmccgspvs20220gmail.com ਰਾਹੀਂ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਟੋਲ ਫ੍ਰੀ ਨੰਬਰ 1950 ਤੇ ਐਨ.ਜੀ.ਆਰ.ਐਸ ਪੋਰਟਲ https://eci.citi੍ਰenservices.eci.gov.in/ ਉੱਪਰ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਇਸ ਮੌਕੇ ਉਨਾਂ ਨੇ ਆਪਣੇ ਮੋਬਾਇਲ ਨੰਬਰ 99154-33786 ਵੀ ਉਮੀਦਵਾਰਾਂ ਨੂੰ ਦਿੱਤਾ ਅਤੇ ਕਿਹਾ ਕਿ ਮੈਸੇਜ ਜਾਂ ਵੱਟਸਐਪ ਰਾਹੀਂ ਸ਼ਿਕਾਇਤ ਭੇਜ ਸਕਦੇ ਹਨ।
ਇਸ ਮੋਕੇ ਉਮੀਦਵਾਰਾਂ ਵਲੋਂ ਸਵਾਲ ਪੁੱਛੇ ਗਏ। ਜਿਵੇਂ ਨਾਜਾਇਜ਼ ਸ਼ਰਾਬ ਦੀ ਤਸਕਰੀ, ਈ.ਵੀ.ਐਮ ਮਸ਼ੀਨਾਂ ਬਾਬਤ ਤੇ ਪੋਲਿੰਗ ਸਟਾਫ ਦੀ ਸੂਚੀਆਂ ਆਦਿ ਬਾਰੇ। ਜਿਸਦਾ ਜਵਾਬ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਨਾਜਾਇਜ਼ ਸ਼ਰਾਬ ਵਿਰੁੱਧ ਵਿੱਢੀ ਮੁਹਿੰਮ ਸਬੰਧੀ ਦੱਸਿਆ ਕਿ ਹਰ ਵਿਧਾਨ ਸਭਾ ਹਲਕੇ ਵਿਚ ਸ਼ਰਾਬ ਮੋਨਟਰਿੰਗ ਟੀਮਾਂ ਗਠਤ ਕਰਨ ਤੋਂ ਇਲਾਵਾ ਬਿਆਸ ਦਰਿਆ ਨੇੜਲੇ ਪਿੰਡਾਂ ਜਿਵੇਂ ਮੋਚਪੁਰ ਲਈ ਵਿਸ਼ੇਸ 5 ਵੱਖਰੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜਿਨਾਂ ਵਲੋਂ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ। ਨਾਲ ਹੀ ਉਨਾਂ ਕਿਹਾ ਕਿ ਉਹ ਮੇਰੇ ਨਿੱਜੀ ਉਪਰੋਕਤ ਮੋਬਾਇਲ ਨੰਬਰ ਅਜਿਹੀ ਕੋਈ ਵੀ ਸ਼ਿਕਾਇਤ ਭੇਜ ਸਕਦੇ ਹਨ। ਈ.ਵੀ.ਐਮਜ ਦੀ ਭਰੋਸੇ ਯੋਗਤਾ ਦੀ ਗੱਲ ਕਰਦਿਆਂ ਉਨ ੰਕਿਹਾ ਕਿ ਈ.ਵੀ.ਐਮ ਰਾਹੀਂ ਵੋਟ ਪ੍ਰਕਿਰਿਆ 100 ਫੀਸਦ ਪਾਰਦਰਸ਼ੀ ਹੈ ਤੇ ਸੁਰੱਖਿਅਤ ਹੈ। ਇਸ ਸਬੰਧੀ ਕਿਸੇ ਨੂੰ ਵੀ ਮਨ ਵਿਚ ਕੋਈ ਸ਼ੱਕ ਨਹੀਂ ਰੱਖਣਾ ਚਾਹੀਦਾ, ਕਿਉਕਿ ਭਾਰਤ ਚੋਣ ਕਮਿਸ਼ਨ ਵਲੋਂ ਈ.ਵੀ.ਐਮਜ ਰਾਹੀ ਸਮੁੱਚੀ ਵੋਟ ਪ੍ਰਕਿਰਿਆ ਨੂੰ ਪਾਰਦਸ਼ਤਾ ਪ੍ਰਦਾਨ ਕੀਤੀ ਹੈ।ਉਨਾਂ ਅੱਗੇ ਦੱਸਿਆ ਕਿ 14 ਤਰੀਕ ਤਕ ਸਾਰੇ ਉਮੀਦਵਾਰਾਂ ਨੂੰ ਪੋਲਿੰਗ ਸਟਾਫ ਦੀਆਂ ਸੂਚੀਆਂ (ਪੋਸਟਲ ਬੈਲਟ ਦੀਆਂ ਵੋਟਾਂ ਸਬੰਧੀ) ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਮੌਕੇ ਬਟਾਲਾ ਹਲਕੇ ਦੇ ਪੋਲਿੰਗ ਸਟਾਫ ਦੀ ਸੂਚੀ ਮੌਕੇ ’ਤੇ ਹੀ ਪ੍ਰਦਾਨ ਕੀਤੀ ਗਈ।
ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਸਥਾਨਕ ਪੰਚਾਇਤ ਭਵਨ ਵਿਖੇ ਉਮੀਦਵਾਰਾਂ ਤੇ ਉਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦੇ ਹੋਏ।