ਰੂਪਨਗਰ 15 ਫਰਵਰੀ 2022
ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਮੰਗਲਵਾਰ ਨੂੰ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿੱਚ ਰਿਟਰਨਿੰਗ ਤੇ ਨੋਡਲ ਅਫਸਰਾਂ ਤੋਂ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ, ਰੂਪਨਗਰ ਅਤੇ ਸ਼੍ਰੀ ਚਮਕੌਰ ਸਾਹਿਬ ਵਿਖੇ ਕੀਤੇ ਜਾ ਰਹੇ ਚੋਣਾਂ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਹੋਰ ਪੜ੍ਹੋ :- ਪੰਜਾਬ ਦੀ ਮਿੱਟੀ ਵੇਚਣ ਵਾਲਿਆਂ ਨੂੰ ‘ਆਪ’ ਦੀ ਸਰਕਾਰ ਭੇਜੇਗੀ ਜੇਲ: ਰਾਘਵ ਚੱਢਾ
ਉਨ੍ਹਾਂ ਰਿਟਰਨਿੰਗ ਅਫਸਰਾਂ ਨੂੰ ਪ੍ਰਤੀ ਹਲਕਾ 10 ਮੋਡਰਨ ਅਤੇ 4 ਔਰਤਾਂ ਵਲੋਂ ਸੰਚਾਲਿਤ ਪੋਲਿੰਗ ਸਟੇਸ਼ਨਾਂ ਸਥਾਪਿਤ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਇੱਕ ਪੋਲਿੰਗ ਸਟੇਸ਼ਨ ਦਿਵਆਂਗਜਨਾਂ ਵਜੋਂ ਸੰਚਾਲਿਤ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਦਿਵਆਂਗਜਨਾਂ ਲਈ 230 ਵੀਲ੍ਹ ਚੇਅਰਾਂ ਦਾ ਪ੍ਰਬੰਧ ਕਰਨ ਲਈ ਵੀ ਕਿਹਾ ਤਾਂ ਜੋ ਵੋਟ ਪਾਉਣ ਸਮੇਂ ਕਿਸੇ ਨੂੰ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਪੋਲਿੰਗ ਬੂਥਾਂ ਸਬੰਧੀ ਸਾਰੀਆਂ ਤਿਆਰੀਆਂ 19 ਤਰੀਕ ਤੱਕ ਯਕੀਨੀ ਤੌਰ ਤੇ ਮੁਕੰਮਲ ਕਰ ਲਈਆਂ ਜਾਣ।
ਉਨ੍ਹਾਂ ਵੋਟਰਾਂ ਨੂੰ ਪ੍ਰੇਰਿਤ ਕਰਨ ਅਤੇ ਦਿਵਆਂਗਜਨਾਂ ਨੂੰ ਘਰ ਤੋਂ ਵੋਟ ਪਾਉਣ ਵਾਸਤੇ ਪੋਲਿੰਗ ਬੂਥ ਤੱਕ ਲਿਆਉਣ ਲਈ ਆਵਾਜਾਈ ਦੇ ਸਾਧਨਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪੋਲਿੰਗ ਸਟੇਸ਼ਨ ਉੱਤੇ ਦਿਵਆਂਗਜਨਾਂ ਦੀ ਗਿਣਤੀ ਵੱਧ ਹੈ ਤਾਂ ਉੱਥੇ 2 ਵਹਾਨਾਂ ਦਾ ਪ੍ਰਬੰਧ ਕੀਤਾ ਜਾਵੇ।
ਉਨ੍ਹਾਂ ਸਿਹਤ ਵਿਭਾਗ ਨੂੰ ਹਦਾਇਤ ਜਾਰੀ ਕਰਦਿਆ ਕਿਹਾ ਕਿ 14 ਫਰਵਰੀ ਤੋਂ ਕੋਵਿਡ ਤੋਂ ਪ੍ਰਭਾਵਿਤ ਵੋਟਰਾਂ ਨੂੰ ਪੋਲਿੰਗ ਬੂਥ ਤੱਕ ਲਿਆਉਣ ਲਈ ਐਂਬੂਲੈਂਸ ਦੀ ਵਰਤੋਂ ਕੀਤੀ ਜਾਵੇ ਅਤੇ ਇਹ ਯਕੀਨੀ ਕੀਤਾ ਜਾਵੇ ਇਨ੍ਹਾਂ ਵੋਟਰਾਂ ਵਲੋਂ 20 ਫਰਵਰੀ ਨੂੰ ਚੌਣ ਵਾਲੇ ਦਿਨ ਸ਼ਾਮ 5 ਵਜੇ ਤੋਂ 6 ਵਜੇ ਦੌਰਾਨ ਵੋਟ ਪਾਈ ਜਾਵੇ। ਉਨ੍ਹਾਂ ਮੀਟਿੰਗ ਵਿੱਚ ਹਾਜ਼ਰ ਸੀਨੀਅਰ ਮੈਡੀਕਲ ਅਫਸਰਾਂ ਨੂੰ ਭਾਰਤ ਚੋਣ ਕਮਿਸ਼ਨ ਵਲੋਂ ਨਿਰਧਾਰਿਤ ਕੋਵਿਡ ਟੀਕਾਕਰਣ ਦੇ ਟੀਚਿਆਂ ਨੂੰ ਅਗਲੇ 3 ਦਿਨਾਂ ਵਿੱਚ ਮੁਕੰਮਲ ਕਰਨ ਲਈ ਕਿਹਾ।
ਜ਼ਿਲ੍ਹਾ ਚੋਣ ਅਫਸਰ ਵਲੋਂ ਵਿਧਾਨ ਸਭਾ ਚੋਣਾਂ-2022 ਲਈ ਤਾਇਨਾਤ ਪੋਲਿੰਗ ਸਟਾਫ ਲਈ ਖਾਣੇ ਦੇ ਪ੍ਰਬੰਧਾਂ ਦੀ ਵੀ ਸਮੀਖਿਆ ਕੀਤੀ ਗਈ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਸ਼ਿਖਾ ਸ਼ਰਮਾ, ਰਿਟਰਨਿੰਗ ਅਫਸਰ ਸ. ਗੁਰਵਿੰਦਰ ਸਿੰਘ ਜੌਹਲ, ਰਿਟਰਨਿੰਗ ਅਫਸਰ ਕੇਸ਼ਵ ਗੋਇਲ, ਰਿਟਰਨਿੰਗ ਅਫਸਰ ਸ. ਪਰਮਜੀਤ ਸਿੰਘ, ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ, ਡੀ.ਪੀ.ਓ. ਸ਼੍ਰੀਮਤੀ ਸੁਮਨਦੀਪ ਕੌਰ, ਡੀ.ਐਸ.ਐਸ.ਓ. ਸ਼੍ਰੀਮਤੀ ਅੰਮ੍ਰਿਤ ਬਾਲਾ, ਏ.ਆਰ.ਓ. ਸ਼੍ਰੀ ਚੇਤਨ ਬੰਗੜ, ਡਾ. ਤਰਸੇਮ ਸਿੰਘ, ਡਾ. ਨਰੇਸ਼ ਕੁਮਾਰ, ਡਾ. ਚਰਨਜੀਤ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।