![SANYAM AGARWAL SANYAM AGARWAL](https://newsmakhani.com/wp-content/uploads/2022/01/SANYAM-AGARWAL-1.jpg)
ਪਠਾਨਕੋਟ, 5 ਜਨਵਰੀ 2022
ਭਾਰਤ ਚੋਣ ਕਮਿਸਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1-01-2022 ਦੇ ਅਧਾਰ ਤੇ ਜਿਲ੍ਹੇ ਵਿਚਲੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ ਦੀਆਂ ਅੰਤਿਮ ਪ੍ਰਕਾਸਿਤ ਫੋਟੋ ਵੋਟਰ ਸੂਚੀ ਦੀ ਇੱਕ ਇੱਕ ਹਾਰਡ ਕਾਪੀ ਦਾ ਸੈਟ( ਫੋਟੋ ਸਮੇਤ) ਅਤੇ ਸਾਫਟ ਕਾਪੀ ਦੀ ਸੀ.ਡੀ. ( ਬਗੈਰ ਫੋਟੋ) ਜਿਲ੍ਹੇ ਦੀਆਂ ਸਮੁੱਚੀਆਂ ਰਾਜਸੀ ਪਾਰਟੀਆਂ ਦੇ ਪ੍ਰਧਾਨਾਂ/ ਸਕੱਤਰਾਂ ਨੂੰ ਮੁਹੱਈਆਂ ਕਰਵਾਉਂਣ ਲਈ ਇੱਕ ਵਿਸੇਸ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ਦੀ ਪ੍ਰਧਾਨਗੀ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ -ਕਮ-ਜਿਲ੍ਹਾ ਚੋਣ ਅਫਸਰ ਪਠਾਨਕੋਟ ਵੱਲੋਂ ਕੀਤੀ ਗਈ। ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਸਰਬਸ੍ਰੀ ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਰਾਜਸੀ ਪਾਰਟੀਆਂ ਦੇ ਪ੍ਰਧਾਨ/ਸਕੱਤਰ/ਆਦਿ ਹੋਰ ਨਮਾਇੰਦੇ ਹਾਜਰ ਸਨ।
ਹੋਰ ਪੜ੍ਹੋ :-ਕੋਵਿਡ-19 ਦੀ ਮੌਜੂਦਾ ਸਥਿਤੀ ਨਾਲ ਨਜਿੱਠਣ ਲਈ ਡੀ.ਸੀ ਨੇ ਕੀਤੀ ਸਮੂਹ ਪ੍ਰਾਈਵੇਟ ਹਸਪਤਾਲਾਂ ਦੇ ਨੋਡਲ ਅਫ਼ਸਰਾਂ ਨਾਲ ਮੀਟਿੰਗ
ਇਸ ਮੋਕੇ ਤੇ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ -ਕਮ-ਜਿਲ੍ਹਾ ਚੋਣ ਅਫਸਰ ਪਠਾਨਕੋਟ ਨੇ ਰਾਜਸੀ ਪਾਰਟੀਆਂ ਦੇ ਪ੍ਰਧਾਨ/ਸਕੱਤਰ/ਆਦਿ ਹੋਰ ਨਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੋ ਯੋਗਤਾ ਮਿਤੀ 1-01-2022 ਦੇ ਅਧਾਰ ਤੇ ਜਿਲ੍ਹੇ ਵਿਚਲੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ ਦੀਆਂ ਅੰਤਿਮ ਪ੍ਰਕਾਸਿਤ ਫੋਟੋ ਵੋਟਰ ਸੂਚੀ ਦੀ ਇੱਕ ਇੱਕ ਹਾਰਡ ਕਾਪੀ ਦਾ ਸੈਟ( ਫੋਟੋ ਸਮੇਤ) ਅਤੇ ਸਾਫਟ ਕਾਪੀ ਦੀ ਸੀ.ਡੀ. ( ਬਗੈਰ ਫੋਟੋ) ਆਪ ਦੇ ਸਪੁਰਦ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਸੂਚੀਆਂ ਦੇ ਅਧਾਰ ਤੇ ਹੀ ਵਿਧਾਨ ਸਭਾ ਚੋਣਾਂ-2022 ਕਰਵਾਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਇਸ ਸਮੇਂ ਜਿਲ੍ਹਾ ਪਠਾਨਕੋਟ ਦੇ ਤਿੰਨ ਵਿਧਾਨ ਸਭਾ ਹਲਕਿਆਂ 001- ਸੁਜਾਨਪੁਰ,002-ਭੋਆ(ਐਸ.ਸੀ.)ਅਤੇ 003-ਪਠਾਨਕੋਟ ਵਿੱਚ ਕੂਲ 500919 ਵੋਟਰ ਹਨ। ਜਿਨ੍ਹਾਂ ਵਿੱਚ 264340 ਪੁਰਸ ਵੋਟਰ, 236571 ਮਹਿਲਾ ਵੋਟਰ ਅਤੇ 8 ਵੋਟ ਟਰਾਂਸ ਜੈਂਡਰ ਹਨ। ਇਸ ਤੋਂ ਇਲਾਵਾ ਜਿਲ੍ਹੇ ਪਠਾਨਕੋਟ ਵਿੱਚ 8233 ਸਰਵਿਸ ਵੋਟਰ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਤਿੰਨ ਵਿਧਾਨ ਸਭਾ ਖੇਤਰਾਂ ਅੰਦਰ ਕੂਲ 580 ਪੋਲਿੰਗ ਸਟੇਸਨ ਬਣਾਏ ਗਏ ਹਨ ਅਤੇ ਇਨ੍ਹਾਂ ਤੇ 580 ਹੀ ਬੀ.ਐਲ.ਓਜ. ਕੰਮ ਕਰ ਰਹੇ ਹਨ, ਇਸ ਤੋ. ਇਲਾਵਾ ਤਿੰਨ ਵਿਧਾਨ ਸਭਾ ਹਲਕਿਆਂ ਲਈ 55 ਸੁਪਰਵਾਈਜਰ ਵੀ ਲਗਾਏ ਗਏ ਹਨ। ਉਨ੍ਹਾਂ ਜਿਲ੍ਹੇ ਦੀਆਂ ਸਮੁੱਚੀਆਂ ਰਾਜਸੀ ਪਾਰਟੀਆਂ ਦੇ ਪ੍ਰਧਾਨਾਂ/ ਸਕੱਤਰਾਂ ਨੂੰ ਬੂਥ ਲੈਵਲ ਏਜੰਟ( ਬੀ.ਐਲ.ਏਜ.) ਨਿਯੁਕਤ ਕਰਨ ਦੀ ਵੀ ਅਪੀਲ ਕੀਤੀ ਤਾਂ ਜੋ ਵਿਧਾਨ ਸਭਾ ਚੋਣਾਂ -2022 ਦੇ ਕਾਰਜਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜਿਆਂ ਜਾ ਸਕੇ।