ਵੱਖ-ਵੱਖ ਚੋਣ ਬੂਥਾਂ ਦੀ ਕੀਤੀ ਚੈਕਿੰਗ
ਫ਼ਾਜ਼ਿਲਕਾ 20 ਨਵੰਬਰ 2021
ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਬਬੀਤਾ ਕਲੇਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਵੀਪ ਪ੍ਰਾਜੈਕਟ ਤਹਿਤ ਤਹਿਸੀਲਦਾਰ ਅਬੋਹਰ ਸ੍ਰੀ ਜਸਪਾਲ ਸਿੰਘ, ਨਾਇਬ ਤਹਿਸੀਲਦਾਰ ਫ਼ਾਜ਼ਿਲਕਾ ਰਾਕੇਸ਼ ਅਗਰਵਾਲ ਅਤੇ ਨਾਇਬ ਤਹਿਸੀਲਦਾਰ ਜਲਾਲਾਬਾਦ ਸ੍ਰੀ ਬਲਦੇਵ ਸਿੰਘ ਨੇ ਵੱਖ-ਵੱਖ ਚੋਣ ਬੂਥਾਂ ਦੀ ਚੈਕਿੰਗ ਕੀਤੀ।
ਹੋਰ ਪੜ੍ਹੋ :-ਭੈਣੀ ਸਾਹਿਬ ਖੇਡ ਮਾਡਲ ਦੇ ਆਧਾਰ ‘ਤੇ ਸੂਬੇ ਭਰ ‘ਚ ਖੇਡ ਮੈਦਾਨ ਵਿਕਸਤ ਕੀਤੇ ਜਾਣਗੇ – ਮੁੱਖ ਮੰਤਰੀ ਚੰਨੀ
ਉਨ੍ਹਾਂ ਨੇ ਦੱਸਿਆ ਕਿ ਅਗਾਮੀ ਚੋਣਾਂ ਦੇ ਮੱਦੇਨਜ਼ਰ ਅੱਜ ਵੱਖ-ਵੱਖ ਬੂਥਾਂ ਉੱਤੇ ਨਵੀਆਂ ਵੋਟਾਂ ਬਣਾਉਣ ਅਤੇ ਵੋਟਾਂ ਦੀ ਹਰ ਤਰ੍ਹਾਂ ਦੀ ਸੁਧਾਈ ਦਾ ਕੰਮ ਚੱਲ ਰਿਹਾ ਹੈ ਜਿਸ ਸਬੰਧੀ ਅੱਜ ਵੱਖ ਵੱਖ ਬੂਥਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬੂਥਾਂ ਉਪਰ ਨਵੀਆਂ ਵੋਟਾਂ ਬਣਾਉਣ, ਪੁਰਾਣੀਆਂ ਵੋਟਾਂ ਕਟਵਾਉਣ, ਵੋਟਾਂ ਵਿੱਚ ਸੋਧ ਕਰਾਉਣ ਸਬੰਧੀ ਆਦਿ ਕੰਮ ਚੱਲ ਰਿਹਾ ਹੈ ਜਿਸ ਲਈ ਲੋਕਾਂ ਨੂੰ ਅਪੀਲ ਵੀ ਕੀਤੀ ਜਾਂਦੀ ਹੈ ਕਿ ਉਹ ਆਪਣੀਆਂ ਵੋਟਾਂ ਵਿੱਚ ਜ਼ਰੂਰੀ ਸੋਧਾਂ ਕਰਵਾਉਣ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਪੋਲਿੰਗ ਬੂਥਾਂ ਉਪਰ ਬੀਐਲਓ ਬੈਠ ਕੇ ਨਵੀਆਂ ਵੋਟਾਂ ਬਣਾਉਣ ਅਤੇ ਵੋਟਾਂ ਦੀ ਸਰਸਰੀ ਸੁਧਾਈ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ 21 ਨਵੰਬਰ ਨੂੰ ਵੀ ਸਮੂਹ ਪੋਲਿੰਗ ਬੂਥਾਂ ਉਪਰ ਬੀਐਲਓ ਹਾਜ਼ਰ ਰਹਿਣਗੇ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੋ ਵੀ ਵਿਅਕਤੀ 18 ਸਾਲ ਤੋਂ ਵੱਧ ਉਮਰ ਦਾ ਹੋ ਚੁੱਕਾ ਹੈ ਉਹ ਆਪਣੀ ਵੋਟ ਜ਼ਰੂਰ ਬਣਵਾਏ।