ਹਰੇਕ ਉਮੀਦਵਾਰ ਦੇ ਪਲ ਪਲ ਖਰਚੇ ਦੇ ਰੱਖੀ ਜਾਵੇ ਨਜ਼ਰ-ਜ਼ਿਲਾ ਚੋਣ ਅਧਿਕਾਰੀ

ਹਰੇਕ ਉਮੀਦਵਾਰ ਦੇ ਪਲ ਪਲ ਖਰਚੇ ਦੇ ਰੱਖੀ ਜਾਵੇ ਨਜ਼ਰ-ਜ਼ਿਲਾ ਚੋਣ ਅਧਿਕਾਰੀ
ਹਰੇਕ ਉਮੀਦਵਾਰ ਦੇ ਪਲ ਪਲ ਖਰਚੇ ਦੇ ਰੱਖੀ ਜਾਵੇ ਨਜ਼ਰ-ਜ਼ਿਲਾ ਚੋਣ ਅਧਿਕਾਰੀ
ਸਹਾਇਕ ਖ਼ਰਚਾ ਅਬਜਰਵਰਾਂ ਨੂੰ ਦਿੱਤੀਆਂ ਹਦਾਇਤਾਂ

ਅੰਮ੍ਰਿਤਸਰ 16 ਜਨਵਰੀ 2022

ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਅੱਜ ਜ਼ਿਲਾ੍ਹ ਚੋਣ ਅਧਿਕਾਰੀ ਸ: ਗੁਰਪ੍ਰੀਤ ਸਿੰਘ ਖਹਿਰਾ ਵਲੋ ਜ਼ਿਲੇ੍ਹ ਅਧੀਨ ਪੈਦੇ 11 ਵਿਧਾਨ ਸਭਾ ਹਲਕਿਆਂ ਦੇ ਸਹਾਇਕ ਖਰਚਾ ਅਬਜ਼ਰਵਰਾਂ ਨਾਲ ਮੀਟਿੰਗ ਕਰਦੇ ਹੋਏ ਹਦਾਇਤਾਂ ਜਾਰੀ ਕੀਤੀਆਂ ਕਿ ਹਰੇਕ ਉਮੀਦਵਾਰ ਦੇ ਪਲ ਪਲ ਕੀਤੇ ਜਾ ਰਹੇ ਚੋਣ ਖ਼ਰਚੇ ਤੇ ਨਜ਼ਰ ਰੱਖੀ ਜਾਵੇ ਅਤੇ ਕੋਈ ਵੀ ਉਮੀਦਵਾਰ ਮੁੱਖ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਮਿੱਥੀ ਰਕਮ ਤੋ ਵੱਧ ਖਰਚ ਨਹੀ ਕਰ ਸਕਦਾ।

ਹੋਰ ਪੜ੍ਹੋ :-ਜਨਾਬ ਮੁਹੰਮਦ ਇਸ਼ਫਾਕ, ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਵਲੋ ਕੋਵਿਡ-19 ਬਿਮਾਰੀ ਨੂੰ ਮੁੱਖ ਰੱਖਦਿਆਂ ਨਵੇਂ ਹੁਕਮ ਜਾਰੀ

ਸ: ਖਹਿਰਾ ਨੇ ਸਾਰੇ ਸਹਾਇਕ ਖਰਚਾ ਅਬਜਰਵਰਾਂ ਨੂੰ ਕਿਹਾ ਕਿ ਹਰੇਕ ਉਮੀਦਵਾਰ ਦੇ ਖਰਚੇ ਦਾ ਸ਼ੈਡੋ ਰਜਿਸਟਰ ਤਿਆਰ ਕੀਤਾ ਜਾਵੇ ਅਤੇ ਸਬੰਧਤ ਉਮੀਦਵਾਰ ਨਾਲ ਉਸ ਵਲੋ ਤਿਆਰ ਕੀਤੇ ਗਏ ਖਰਚਾ ਰਜਿਸਟਰ ਨਾਲ ਮਿਲਾਣ ਵੀ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਉਮੀਦਵਾਰ ਵੱਲੋ ਆਪਣੇ ਚੋਣ ਪ੍ਰਚਾਰ ਲਈ ਬਿਨਾਂ ਆਗਿਆ ਤੋ ਵਹੀਕਲ ਚਲਾਏ ਜਾਂਦੇ ਹਨ ਤਾਂ ਉਨ੍ਹਾਂ ਵਿਰੁੱਧ ਵੀ ਬਣਦੀ ਕਾਰਵਾਈ ਕੀਤੀ ਜਾਵੇ। ਸ: ਖਹਿਰਾ ਨੇ ਦੱਸਿਆ ਕਿ ਮੁੱਖ ਚੋਣ ਕਮਿਸ਼ਨਰ ਵਲੋ ਕੋਵਿਡ ਦੇ ਤਹਿਤ 22 ਜਨਵਰੀ ਤੱਕ ਹਰੇਕ ਰੈਲੀਰੋਡ ਸੋਅ ਆਦਿ ਕਰਨ ਤੇ ਪਾਬੰਦੀ ਲਗਾ ਦਿੇੱਤੀ ਗਈ ਹੈਜੇਕਰ ਕੋਈ ਉਮੀਦਵਾਰ ਇੰਨ੍ਹਾਂ ਹਦਾਇਤਾਂ ਦੀ ਉਲੰਘਨਾ ਕਰਦਾ ਹੈ ਤਾਂ ਉਸ ਵਿਰੁੱਧ ਐਫ ਆਈ ਆਰ ਵੀ ਦਰਜ਼ ਕੀਤੀ ਜਾ ਸਕਦੀ ਹੈ।

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵਧੀਕ ਜ਼ਿਲਾ੍ਹ ਚੋਣ ਅਧਿਕਾਰੀ ਸ਼੍ਰੀਮਤੀ ਰੂਹੀ ਦੁੱਗ ਨੇ ਕਿਹਾ ਕਿ ਚੋਣਾਂ ਦੋਰਾਨ ਹਰੇਕ ਉਮੀਦਵਾਰ ਵਲੋ ਨਾਮਜਦਗੀ ਭਰਣ ਤੋ ਇਕ ਦਿਨ ਪਹਿਲਾ ਆਪਣੇ ਨਾਂ ਉਤੇ ਜਾਂ ਆਪਣੇ ਚੋਣ ਏਜੰਟ ਨਾਲ ਸਾਂਝਾ ਬੈਕ ਜਾਂ ਪੋਸਟਲ ਖਾਤਾ ਖੁਲਵਾਉਣਾ ਪਵੇਗਾ ਅਤੇ ਸਾਰਾ ਚੋਣ ਪ੍ਰਚਾਰ ਦਾ ਖਰਚਾ ਇਸ ਖਾਤੇ ਵਿਚੋ ਹੀ ਕਰ ਸਕੇਗਾ ਉਨ੍ਹਾਂ ਦੱਸਿਆ ਕਿ 10 ਹਜ਼ਾਰ ਰੁਪਏ ਤੱਕ ਦੀ ਅਦਾਇਗੀ ਨਕਦੀ ਕੀਤੀ ਜਾ ਸਕੇਗੀ ਅਤੇ ਉਸ ਤੋਂ ਵੱਧ ਦੀ ਰਾਸ਼ੀ ਦੀ ਅਦਾਇਗੀ ਚੈਕ ਰਾਹੀਂ ਕੀਤੀ ਜਾ ਸਕੇਗੀ। ਵਧੀਕ ਜਿਲ੍ਹਾ ਚੋਣ ਅਧਿਕਾਰੀ ਨੇ ਕਿਹਾ ਕਿ ਸਾਰਾ ਖਰਚਾ ਚੋਣ ਕਮਿਸ਼ਨ ਵਲੋਂ ਤਹਿ ਰੇਟਾਂ ਮੁਤਾਬਿਕ ਹੀ ਬੁੱਕ ਕੀਤਾ ਜਾਵੇਗਾ ਅਤੇ ਖਰਚਾ ਨਿਗਰਾਨ ਪੂਰੀ ਚੋਣ ਪ੍ਰਕ੍ਰਿਆ ਨਾਲ ਤਿੰਨ ਵਾਰ ਹਰੇਕ ਉਮੀਦਵਾਰ ਦਾ ਚੋਣ ਖਰਚਾ ਰਜਿਸਟਰ ਚੈਕ ਕਰਨਗੇ।

ਉਨ੍ਹਾਂ ਦੱਸਿਆ ਕਿ ਰੈਲੀ ਦੋਰਾਨ ਜੇਕਰ ਕਿਸੇ ਉਮੀਦਵਾਰ ਵਲੋ ਲੰਗਰ ਨਹੀ ਲਗਾਇਆ ਜਾ ਸਕਦਾ ਜੇਕਰ ਇਸ ਤਰ੍ਹਾਂ ਕੀਤਾ ਜਾਂਦਾ ਹੈ ਤਾਂ ਉਸਦਾ ਸਾਰਾ ਖ਼ਰਚਾ ਉਮੀਦਵਾਰ ਦੇ ਖਾਤੇ ਵਿਚ ਜੋੜ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆਕਿ ਸਾਰੇ ਖ਼ਰਚੇ ਦੀ ਪੜਤਾਲ ਲਈ ਜਿਲਾ੍ਰ ਪ੍ਰਬੰਧਕੀ ਕੰਪਲੈਕਸ ਵਿਖੇ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਡੀਆਂ ਸਾਰੀਆਂ ਟੀਮਾਂ ਜਿਵੇ ਕਿ ਵੀਡੀਓ ਸਰਵਿਸਲੈਸ ਅਤੇ ਫਲਾਇੰਗ ਸਕੈਅਡ ਟੀਮਾਂ ਦਿਨ ਰਾਤ ਕੰਮ ਕਰ ਰਹੀਆਂ ਹਨ। ਉਨ੍ਹਾਂ ਫਲਾਇੰਗ ਸਕੈਅਡ ਟੀਮਾਂ ਨੂੰ ਹਦਾਇਤ ਕੀਤੀ ਕਿ ਉਹ ਖਾਸ ਕਰਕੇ ਰਾਤ ਵੇਲੇ ਇਹ ਧਿਆਨ ਰੱਖਣ ਕਿ ਕੋਈ ਵੀ ਵਿਅਕਤੀ ਜਨਤਕ ਥਾਵਾਂ ਤੇ ਪੋਸਟਰ ਜਾਂ ਇਸ਼ਤਿਹਾਰ ਨਾ ਲਗਾ ਸਕੇ। ਉਨ੍ਹਾਂ ਕਿਹਾ ਕਿ ਹਰੇਕ ਪਿੰੰ੍ਰੰਟਰਜ਼ ਨੂੰ ਛੱਪਣ ਵਾਲੀ ਸਮੱਗਰੀ ਤੇ ਆਪਣਾ ਨਾਮ ਅਤੇ ਛੱਪਣ ਵਾਲੀ ਸਮੱਗਰੀ ਦੀ ਗਿਣਤੀ ਦੱਸਣੀ ਜਰੂਰੀ ਹੈ।

ਵਧੀਕ ਜ਼ਿਲਾ੍ਹ ਚੋਣ ਅਧਿਕਾਰੀ ਨੇ ਦੱਸਿਆ ਕਿ ਜੇਕਰ ਕਿਸੇ ਉਮੀਦਵਾਰ ਵਲੋ ਕੋਈ ਇਸ਼ਤਿਹਾਰ ਜਾਂ ਸੋਸਲ ਮੀਡੀਆਂ ਤੇ ਆਪਣਾ ਪ੍ਰਚਾਰ ਕਰਨਾ ਹੈ ਤਾਂ ਉਸ ਨੂੰ ਪਹਿਲਾਂ ਐਮ.ਸੀ.ਐਮ.ਸੀ ਤੋ ਉਸਦੀ ਪ੍ਰਵਾਨਗੀ ਲੈਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੋਰਾਨ ਸਹਾਇਕ ਖਰਚਾ ਅਬਜਰਵਰਾਂ ਦਾ ਰੋਲ ਬਹੁਤ ਵੱਡਾ ਹੁੰਦਾ ਹੈ ਅਤੇ ਤੁਹਾਡੇ ਵਲੋ ਹੀ ਜੋ ਸੂਚਨਾ ਇਕੱਤਰ ਕਰਕੇ ਭੇਜੀ ਜਾਂਦੀ ਹੈ ਤੇ ਹੀ ਕਾਰਵਾਈ ਹੁੰਦੀ ਹੈ।

ਇਸ ਮੀਟਿੰਗ ਵਿਚ ਜ਼ਿਲਾ੍ਹ ਮਾਲ ਅਫਸਰ ਸ: ਅਰਵਿੰਦਰ ਸਿੰਘਚੋਣ ਤਹਿਸੀਲਦਾਰ ਸ: ਰਜਿੰਦਰ ਸਿੰਘਡਿਪਟੀ ਕੰਟਰੋਲਰ ਵਿੱਤ ਤੇ ਲੇਖਾ ਸ਼੍ਰੀ ਅਮਨ ਮੈਣੀ ਅਤੇ ਸ਼੍ਰੀ ਮੰਨੂ ਸ਼ਰਮਾਫੀਲਡ ਪਬਲੀਸਿਟੀ ਅਧਿਕਾਰੀ ਕਮ – ਐਮ.ਸੀ.ਐਮ.ਸੀ ਦੇ ਮੈਬਰ ਸ਼੍ਰੀ ਗੁਰਪ੍ਰੀਤ ਸਿੰਘ ਤੋ ਇਲਾਵਾ ਸਾਰੇ ਸਹਾਇਕ ਖਰਚਾ ਅਬਜਰਵਰ ਹਾਜਰ ਸਨ।

ਕੈਪਸ਼ਨ:  ਜ਼ਿਲਾ੍ਹ ਚੋਣ ਅਧਿਕਾਰੀ ਸ: ਗੁਰਪ੍ਰੀਤ ਸਿੰਘ ਖਹਿਰਾ  ਜ਼ਿਲੇ੍ਹ ਅਧੀਨ ਪੈਦੇ 11 ਵਿਧਾਨ ਸਭਾ ਹਲਕਿਆਂ ਦੇ ਸਹਾਇਕ ਖਰਚਾ ਅਬਜ਼ਰਵਰਾਂ ਨਾਲ ਮੀਟਿੰਗ ਕਰਦੇ ਹੋਏ।