ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਨੂੰ ਨੋਡਲ ਪੁਆਇੰਟ ਬਣਾਇਆ ਗਿਆ- ਪਰਸੋਤਮ ਸਿੰਘ

PARSHOTTAM
ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਨੂੰ ਨੋਡਲ ਪੁਆਇੰਟ ਬਣਾਇਆ ਗਿਆ- ਪਰਸੋਤਮ ਸਿੰਘ
ਪੰਜਾਬ ਸਰਕਾਰ ਵਲੋਂ ਪੰਜਾਬ  ਪ੍ਰਵੇਸ਼ਨ ਆਫ ਹਿਊਮਨ ਸਮਗਲਿੰਗ ਐਕਟ 2012 ਪੰਜਾਬ ਟ੍ਰੇਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2014  ਰਾਹੀਂ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਨੂੰ ਨੋਡਲ ਪੁਆਇੰਟ ਬਣਾਇਆ ਗਿਆ- ਪਰਸੋਤਮ ਸਿੰਘ

ਪਠਾਨਕੋਟ, 26 ਅਕਤੂਬਰ 2021

ਵਿਦੇਸ਼ ਯਾਤਰਾ, ਵਿਦੇਸ਼ਾਂ ਵਿਚ ਪੜ੍ਹਾਈ ਤੇ ਰੁਜਗਾਰ ਸਬੰਧੀ ਹੁੰਦੀ ਧੋਖਾਧੜੀ ਸਬੰਧੀ ਸ਼ਿਕਾਇਤਾਂ ਦਰਜ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਪੰਜਾਬ  ਪ੍ਰਵੇਸ਼ਨ ਆਫ ਹਿਊਮਨ ਸਮਗਲਿੰਗ ਐਕਟ 2012 ਪੰਜਾਬ ਟ੍ਰੇਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2014  ਰਾਹੀਂ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਨੂੰ ਨੋਡਲ ਪੁਆਇੰਟ ਬਣਾਇਆ ਗਿਆ ਹੈ।

ਹੋਰ ਪੜ੍ਹੋ :-ਲੋਕ ਸਹੂਲਤ ਲਈ 28 ਤੇ 29 ਅਕਤੂਬਰ ਨੂੰ ਲਾਏ ਜਾਣਗੇ ਸੁਵਿਧਾ ਕੈਂਪ: ਡਿਪਟੀ ਕਮਿਸ਼ਨਰ

ਇਸ ਸਬੰਧੀ ਜਾਣਕਾਰੀ ਦਿੰਦਿਆ ਸ਼੍ਰੀ ਪਰਸ਼ੋਤਮ ਸਿੰਘ ਜਿਲ੍ਹਾ ਰੋਜਗਾਰ ਅਫਸਰ  ਨੇ ਦੱਸਿਆ ਕਿ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ‘ ਵਿਖੇ ਰਜਿਸਟਰ ਅਤੇ ਅਣ-ਰਜਿਸਟਰ ਟਰੈਵਲ ਏਜੰਟਾਂ  ਵਿਰੁੱਧ ਸ਼ਿਕਾਇਤ  ਦਰਜ ਕਰਵਾਈ ਜਾ ਸਕਦੀ ਹੈ । ਉਹਨਾਂ ਨੇ ਦੱਸਿਆ ਕਿ ਵਿਦੇਸ਼ ਯਾਤਰਾ ਨੂੰ ਲੈ ਕੇ ਧੋਖੇ ਦਾ ਸ਼ਿਕਾਰ ਹੋਇਆ, ਕੋਈ ਵੀ ਵਿਅਕਤੀ ਆਪਣੀ ਲਿਖਤੀ ਸ਼ਿਕਾਇਤ ਨੋਡਲ ਪੁਆਇੰਟ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ‘  ਦੇ ਕਮਰਾ ਨੰ:352,  ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਆਪਣੇ ਯੋਗ ਪਹਿਚਾਣ ਪੱਤਰ ਰਾਹੀ ਦਰਜ ਕਰਵਾ ਸਕਦਾ ਹੈ । ਉਹਨਾਂ ਦੱਸਿਆ ਕਿ ਸ਼ਿਕਾਇਤ ਵਿੱਚ ਯੋਗ ਦਸਤਾਵੇਜ ਲਗਾਏ ਜਾਣ ।

ਨੋਡਲ ਪੁਆਇੰਟ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਸ਼ਿਕਾਇਤ ਦੀ ਵੈਰੀਫਿਕੇਸ਼ਨ 1 ਹਫਤੇ ਵਿੱਚ ਕੀਤੀ ਜਾਵੇਗੀ  ਜੇਕਰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਦੇ ਧਿਆਨ ਵਿੱਚ ਕੋਈ ਟਰੈਵਲ ਏਜੰਟ ਬਿਨ੍ਹਾਂ ਲਾਇਸੈਂਸ ਜਾਂ ਮਿਆਦ ਪੁਗਾ ਚੁੱਕੇ ਜਾਂ ਅਣ-ਰਜਿਸਟਰਡ ਏਜੰਟ ਆਉਂਦੇ ਹਨ  ਤਾਂ ਉਹਨਾਂ ਤੇ  ਡਿਪਟੀ ਕਮਿਸ਼ਨਰ ਅਤੇ ਪੁਲਿਸ ਵਿਭਾਗ ਵਲੋਂ  ਤੁਰੰਤ ਕਾਰਵਾਈ ਤਹਿਤ ਐਫ.ਆਈ.ਆਰ ਦਰਜ ਹੋ ਸਕਦੀ ਹੈ । ਐਫ.ਆਈ.ਆਰ ਦਰਜ ਹੋਣ ਤੋਂ  ਬਾਅਦ ਤੁਰੰਤ ਟਰੈਵਲ ਏਜੰਟਾਂ ਦੀ ਸੂਚੀ  ਜਿਲ੍ਹਾ ਪ੍ਰਸ਼ਾਸ਼ਨ ਦੀ ਵੈਬਸਾਈਟ ਤੇ ਪਾ ਦਿੱਤੀ ਜਾਵੇਗੀ ਤਾਂ ਜੋ ਇਸ ਸਬੰਧੀ  ਬਾਕੀਆ ਨੂੰ ਜਾਗਰੂਕ ਕੀਤਾ ਜਾ ਸਕੇ ।

Spread the love