ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਨੇ ਅਵੇਅਰਨੈਸ ਗਤੀਵਿਧੀਆ ‘ਚ ਪਹਿਲਾ ਸਥਾਨ ਕੀਤਾ ਹਾਸਲ

ISHA KALEYA
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜ਼ਿਲ੍ਹਾ ਪੱਧਰੀ ਸ਼ਿਕਾਇਤ ਨਿਵਾਰਨ ਕਮੇਟੀ ਦਾ ਗਠਨ 
ਕਰਿਅਰ ਸਲੈਕਸ਼ਨ ਲਈ ਲਾਹੇਵੰਦ ਸਾਬਿਤ ਹੋਣਗੇ ਅਵੇਅਰਨੈਸ ਕੈਂਪ: ਡਿਪਟੀ ਕਮਿਸ਼ਨਰ 
ਐਸ.ਏ.ਐਸ ਨਗਰ 21 ਮਾਰਚ 2022
ਰੋਜਗਾਰ ਜਨਰੇਸ਼ਨ ਅਤੇ ਸਿਖਲਾਈ ਵਿਭਾਗ, ਪੰਜਾਬ ਵਲੋਂ ਵਿਦਿਆਰਥੀਆਂ ਲਈ ਕਰਿਅਰ ਕਾਊਂਸਲਿੰਗ ਅਤੇ ਅਵੇਅਰਨੈਸ ਕੈਂਪ ਲਗਾਏ ਜਾਦੇ ਹਨ । ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਹੋਈਆ ਕਰਿਅਰ ਕਾਊਂਸਲਿੰਗ ਅਵੇਅਰਨੈਸ ਗਤੀਵਿਧੀਆਂ ਵਿੱਚ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ, ਐਸ.ਏ.ਐਸ ਨਗਰ ਨੇ ਪਹਿਲਾਂ ਸਥਾਨ ਹਾਸਲ ਕੀਤਾ ਹੈ।

ਹੋਰ ਪੜ੍ਹੋ :-ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਏ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਅਵੇਅਰਨੇਰ ਗਤੀਵਿਧੀਆਂ  ਵਿੱਚ ਆਊਟਰੀਚ ਅਵੇਅਰਨੈਸ ਐਕਟਿਵੀਟਿਜ਼, ਗਰੁੱਪ   ਕਾਉਂਸਲਿੰਗ, ਕਰਿਅਰ ਕਾਊਂਸਲਿੰਗ, ਪਲੇਸਮੈਂਟ ਕੈਂਪ ਅਤੇ ਨੌਕਰੀ ਮੇਲੇ ਆਦਿ ਸ਼ਾਮਿਲ ਹਨ। ਉਨ੍ਹਾਂ ਕਿਹਾ ਇਹ ਅਵੇਅਰਨੈਸ ਐਕਟਿਵੀਟਿਜ਼ ਅਗਸਤ 2021 ਤੋਂ ਫਰਵਰੀ 2022 ਤੱਕ ਕਰਵਾਈਆਂ ਗਈਆਂ ਸਨ, ਜਿਸ ਵਿੱਚ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ, ਐਸ.ਏ.ਐਸ ਨਗਰ ਨੂੰ ਪੰਜਾਬ ਭਰ ਵਿੱਚੋ ਪਹਿਲਾਂ ਸਥਾਨ ਹਾਸਲ ਹੋਇਆ ਹੈ । ਇਸ ਮੌਕੇ ਉਨ੍ਹਾਂ ਸਮੂਹ ਸਟਾਫ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਗਤੀਵਿਧੀਆ ਵਿਦਿਆਰਥੀਆਂ ਨੂੰ  ਕਰਿਅਰ ਸਲੈਕਸ਼ਨ ਲਈ ਬਹੁਤ ਲਾਹੇਵੰਦ ਸਾਬਿਤ ਹੋਣਗੀਆਂ ।
 ਉਨ੍ਹਾਂ ਦੱਸਿਆ ਅਵੇਅਰਨੈਸ ਕੈਂਪ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ ਸੀ.ਈ.ਓ ਡੀ.ਬੀ.ਈ.ਈ ਸ਼੍ਰੀ ਹਿਮਾਂਸ਼ੂ ਅਗਰਵਾਲ ਦੀ ਦੇਖ-ਰੇਖ ਹੇਠ  ਲਗਾਏ ਗਏ ਸਨ।  ਇਸ ਤੋਂ ਇਲਾਵਾ ਮੀਨਾਕਸ਼ੀ ਗੋਇਲ ਡਿਪਟੀ ਡਾਇਰੈਕਟਰ, ਸ਼੍ਰੀ ਮੰਜੇਸ਼ ਸ਼ਰਮਾ ਡਿਪਟੀ ਸੀ.ਈ.ਓ ਅਤੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਦੇ ਸਟਾਫ ਵਲੋਂ ਅਵੇਅਰਨੈਸ ਕੈਂਪ ਸਫਲਤਾ ਪੂਰਵਕ ਨੇਪਰੇ ਚਾੜ੍ਹੇ ਗਏ,ਜਿਸ ਸਦਕਾ ਜਿਲ੍ਹਾ ਐਸ.ਏ.ਐਸ ਨਗਰ ਨੂੰ ਪੰਜਾਬ ਭਰ ਵਿੱਚ ਪਹਿਲਾ ਸਥਾਨ ਹਾਸਲ ਹੋਇਆ ਹੈ ।
Spread the love