ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ ਵੱਲੋਂ 31 ਮਾਰਚ ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ

ZILA ROZGAR
ਸ਼ਹਿਰੀ ਨੌਜਵਾਨਾਂ ਲਈ ਮੁਫ਼ਤ ਰੋਜ਼ਗਾਰ ਕਿੱਤਾ ਮੁਖੀ ਹੁਨਰ ਸਿਖਲਾਈ ਕੋਰਸ ਦੀ ਸ਼ੁਰੂਆਤ: ਏ.ਡੀ.ਸੀ.(ਜ)
ਐਸ.ਏ.ਐਸ ਨਗਰ 29 ਮਾਰਚ 2022
ਨਾਗਰਿਕਾਂ ਲਈ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਦੇ ਮਨੋਰਥ ਨਾਲ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ,ਐਸ.ਏ.ਐਸ ਨਗਰ ਵੱਲੋਂ ਪਲੈਸਮੈਂਟ ਕੈਂਪ ਲਗਾਇਆ ਜਾਵੇਗਾ । ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਮੀਨਾਕਸ਼ੀ ਗੋਇਲ ਨੇ ਦੱਸਿਆ ਕਿ 31 ਮਾਰਚ ਨੂੰ ਡੀ.ਸੀ. ਕੰਪਲੈਕਸ, ਤੀਜੀ ਮੰਜਿਲ, ਕਮਰਾ ਨੰਬਰ 461 ਸੈਕਟਰ 76 ਵਿਖੇ ਪਲੇਸਮੈਟ ਕੈਪ ਲਗਾਇਆ ਜਾਵੇਗਾ । ਉਨ੍ਹਾਂ ਕਿਹਾ ਇਸ ਪਲੇਸਮੈਂਟ ਕੈਂਪ ਵਿੱਚ ਏਅਰਟੈਲ ਟੈਲੀਕਾਮ ਅਤੇ ਐਸ.ਬੀ.ਆਈ ਕੰਪਨੀਆਂ ਵੱਲੋਂ ਕਰਮਚਾਰੀਆਂ ਦੀ ਚੋਣ ਕੀਤੀ ਜਾਵੇਗੀ ।

ਹੋਰ ਪੜ੍ਹੋ :-ਜਿਲਾ ਪ੍ਰੀਸ਼ਦ ਹਾਊਸ ਗੁਰਦਾਸਪੁਰ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਵਿੱਤੀ ਸਾਲ 2022-23 ਦਾ ਸਾਲਾਨਾ ਬਜਟ ਪਾਸ

ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਏਅਰਟੈਲ ਟੈਲੀਕਾਮ ਕੰਪਨੀ ਲਈ ਨੌਕਰੀ ਪ੍ਰੋਫਾਇਲ ਸੇਲਜ਼ ਆਫੀਸਰ ਹੋਵੇਗੀ । ਇਸ ਵਿੱਚ ਉਮਰ 18-35 ਸਾਲ ਦੇ ਲੜਕੇ ਭਾਗ ਲੈ ਸਕਦੇ ਹਨ ਅਤੇ ਕਸਟਮਰ ਰਿਲੇਸ਼ਨ ਆਫੀਸਰ ਲਈ ਉਮਰ 18-28 ਸਾਲ ਦੀਆਂ ਲੜਕੀਆਂ ਭਾਗ ਲੈ ਸਕਦੀਆ ਹਨ। ਉਨ੍ਹਾਂ ਕਿਹਾ ਕਿ ਉਮਦੀਵਾਰਾਂ ਦੀ ਯੋਗਤਾ ਬਾਰਵੀ ਜਾਂ ਗ੍ਰੈਜੂਏਟ ਹੋਣੀ ਚਾਹੀਦੀ ਹੈ ।
 
ਉਨ੍ਹਾਂ ਦੱਸਿਆ ਐਸ.ਬੀ.ਆਈ ਕੰਪਨੀ ਲਈ ਜਾਬ ਪ੍ਰੋਫਾਇਲ ਸਵੈਪ ਮਸ਼ੀਨ ਓਪਰੇਟਰ ਹੋਵੇਗੀ । ਇਸ ਲਈ ਉਮਰ 18-30 ਸਾਲ ਦੇ ਲੜਕੇ ਭਾਗ ਲੈ ਸਕਦੇ ਹਨ। ਇਸ ਲਈ ਯੋਗਤਾ ਘੱਟੋ ਘੱਟ  ਬਾਰਵੀ ਪਾਸ ਹੋਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਇਸ ਪਲੇਸਮੈਂਟ ਕੈਂਪ ਵਿੱਚ ਫਰੈਸ਼ਰ ਤੇ ਤਜ਼ਰਬੇਕਾਰ ਦੋਨੋ ਕਿਸਮ ਦੇ ਪ੍ਰਾਰਥੀ ਭਾਗ ਲੈ ਸਕਦੇ ਹਨ। 
 
ਉਨ੍ਹਾਂ ਨਾਗਰਿਕਾਂ ਨੂੰ ਰੁਜ਼ਗਾਰ ਕੈਂਪ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਅਤੇ ਆਪਣੇ ਸਾਥੀਆਂ ਨੂੰ ਪਲੇਸਮੈਂਟ ਕੈਂਪ ਬਾਰੇ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ ।
Spread the love