ਜਿਲਾ ਰੋਜਗਾਰ  ਤੇ ਕਾਰੋਬਾਰ  ਬਿਉਰੋ  ਗੁਰਦਾਸਪੁਰ ਵਿਖੇ 18 ਅਪਰੈਲ  ਨੂੰ  ਪਲੇਸਮੈਟ  ਕੈਪ  ਲੱਗੇਗਾ

ZILA ROZGAR
4 ਜਨਵਰੀ ਨੂੰ ਲੱਗੇਗਾ ਪਲੇਸਮੈਂਟ ਕੈਂਪ

ਗੁਰਦਾਸਪੁਰ, 13 ਅਪਰੈਲ 2022

ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਨੇ ਬਹੁਤ ਬੇਰੋਜ਼ਗਾਰ ਨੋਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਵਾਏ ਹਨ। ਜਿਸ ਦੇ ਸਦਕਾ ਕਿੰਨੇ ਹੀ ਨੋਜਵਾਨ ਆਪਣੇ ਪੈਰਾਂ `ਤੇ ਖੜੇ ਹੋਏ ਹਨ ਅਤੇ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਮਜਬੂਤ ਕਰ ਸਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਅਤੇ ਵੱਖ-ਵੱਖ ਕੰਪਨੀਆਂ ਵਿਚ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਘਰ-ਘਰ ਰੋਜ਼ਗਾਰ ਯੋਜਨਾ ਵੀ ਚਲਾਈ ਗਈ ਹੈ।

ਹੋਰ ਪੜ੍ਹੋ :-ਭਗਵਾਨ ਮਹਾਂਵੀਰ ਜਯੰਤੀ ਮੌਕੇ ਮੀਟ,ਅੰਡੇ ਦੀਆਂ ਦੁਕਾਨਾਂ, ਰੇਹੜੀਆਂ ਅਤੇ ਬੁੱਚੜਖਾਨੇ ਬੰਦ ਕਰਨ ਦੇ ਹੁਕਮ

 ਪੰਜਾਬ ਸਰਕਾਰ ਦੇ ਮਿਸ਼ਨ ਘਰ ਘਰ ਰੋਜਗਾਰ ਤਹਿਤ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ(ਜ) ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਮਿਤੀ 18.04.2022 ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਬੀ,  ਕਮਰਾ ਨੰ: 217 ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਇੱਕ  ਰੋਜਗਾਰ-ਕਮ-ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ ।   ਰੋਜਗਾਰ-ਕਮ-ਪਲੇਸਮੈਂਟ ਕੈਂਪ ਫਰੀਚਾਰਜ ਅਤੇ ਪੁਖਰਾਜ ਹਰਬਲ ਕੰਪਨੀਆਂ ਹਿੱਸਾ ਲੈ ਰਹੀਆਂ ਹਨ।

ਇਸ ਸਬੰਧੀ ਜਾਣਕਾਰੀ  ਦਿੰਦਿਆ  ਜਿਲਾ ਰੋਜਗਾਰ  ਅਫਸਰ  ਸ੍ਰੀ ਪਰਸ਼ੋਤਮ ਸਿੰਘ ਨੇ  ਦਸਿਆ  ਹੈ ਕਿ ਕੰਪਨੀਆਂ ਵਲੋਂ ਮਾਰਕਿੰਟਗ  ਸੇਲਜ਼  ਐਗਜੈਕਵਟਵ ਮੈਨੇਜਰ ,  ਮਸ਼ੀਨ  ਆਪਰੇਟਰ ਅਤੇ ਕੰਪਿਊਟਰ  ਆਪਰੇਟਰ  ਦੀ ਆਸਾਮੀਆ ਲਈ  ਇੰਟਰਵਿਊ ਲਈ ਜਾਵੇਗੀ।  ਇਹਨਾਂ ਆਸਾਮੀਆ ਲਈ ਯੋਗਤਾ 10th ,12th, ਅਤੇ ਗਰੇਜੁਏਸ਼ਨ ਪਾਸ ਯੋਗਤਾ ਵਾਲੇ ਪ੍ਰਾਰਥੀ ਸ਼ਾਮਲ ਹੋ ਸਕਦੇ ਹਨ।  ਇਹਨਾਂ ਕੰਪਨੀਆਂ ਵਲੋਂ  ਰੋਜਗਾਰ ਮੇਲੇ ਵਿੱਚ ਚੁਣੇ ਗਏ ਪ੍ਰਾਰਥੀਆਂ ਨੂੰ 10000 ਤੋਂ ਲੈ ਕੇ 12000 ਰੁਪਏ ਤਨਖਾਹ ਦਿੱਤੀ ਜਾਵੇਗੀ ਅਤੇ ਚੁਣੇ ਗਏ ਪ੍ਰਾਰਥੀਆਂ ਨੂੰ  ਮੌਕੇ ਤੇ ਹੀ ਆਫਰ ਲੈਟਰ ਵੰਡੇ ਜਾਣਗੇ  । ਚਾਹਵਾਨ ਪ੍ਰਾਰਥੀ fwsh 18.04.2022 ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਬੀ,  ਕਮਰਾ ਨੰ: 217 ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਸਵੇਰੇ 09:00 ਵਜੇ ਆਪਣੇ ਯੋਗਤਾ ਦੇ ਅਸਲ ਸਰਟੀਫੀਕੇਟ ਲੈ ਕੇ ਪਹੁੰਚਣ।

Spread the love