ਅੰਮ੍ਰਿਤਸਰ 21 ਅਪ੍ਰੈਲ 2022
ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਅੰਮ੍ਰਿਤਸਰ ਵਿਖੇ ਸਰਕਾਰੀ ਸਰੂਪ ਰਾਣੀ ਕਾਲਜ਼ (ਲੜਕੀਆਂ) ਅੰਮ੍ਰਿਤਸਰ ਦੇ ਐਮ.ਏ-1 ਅਤੇ ਐਮ.ਏ-2 ਦੇ 35 ਵਿਦਿਆਰਥੀਆਂ ਦੀ ਕੈਰੀਅਰ ਕੋਸਲਿੰਗ ਕੀਤੀ।
ਹੋਰ ਪੜ੍ਹੋ :-ਦਿਵਿਆਂਗਜਨਾਂ ਵਿਅਕਤੀ ਤੇ ਸੀਨੀਅਰ ਸਿਟੀਜਨਾਂ ਦਾ ਕੰਮ ਪਹਿਲ ਦੇ ਅਧਾਰ ‘ਤੇ ਕੀਤਾ ਜਾਵੇ: ਡਾ. ਪ੍ਰੀਤੀ ਯਾਦਵ
ਵਿਦਿਆਰਥੀਆਂ ਨੂੰ ਕੈਰੀਅਰ ਕੋਸਲਿੰਗ ਬਾਰੇ ਜਾਣਕਾਰੀ ਦਿਤੀ ਗਈ, ਜਿਸ ਵਿੱਚ ਵਿਦਿਆਰਥੀਆਂ ਨੂੰ ਪੀ.ਐਸ.ਡੀ.ਐਮ ਅਤੇ ਆਰ ਸੇਟੀ ਦੇ ਕੋਰਸਾ,ਸਵੈ ਰੋਜ਼ਗਾਰ,ਵਿਦੇਸ਼ੀ ਸੈਲ,ਫ੍ਰਰੀ ਟੈਸਟਾਂ ਕੋਚਿੰਗ ਕਲਾਸਾਂ, ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਦੀਆਂ ਗਤੀਵਿਧਿਆਂ,ਐਨ.ਡੀ.ਏ ਦੇ ਦਾਖਲੇ ਅਤੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਵਿੱਚ ਹਫਤਾ ਵਾਰੀ ਪਲੇਸਮੈਂਟਾਂ ਬਾਰੇ ਜਾਣਕਾਰੀ ਦਿਤੀ ਗਈ।
ਇਸ ਮੋਕੇ ਡਿਪਟੀ ਡਾਇਰੈਕਟਰ ਸ਼੍ਰੀ ਵਿਕਰਮਜੀਤ, ਸ਼੍ਰੀ ਗੋਰਵ ਕੁਮਾਰ ਕੈਰੀਅਰ ਕੋਸਲਰ, ਸ਼੍ਰੀ ਨਰੇਸ਼ ਕੁਮਾਰ ਰੋਜ਼ਗਾਰ ਅਫਸਰ, ਕੈਰੀਅਰ ਕੌਂਸਲਰ ਸ਼੍ਰੀ ਗੋਰਵ ਕੁਮਾਰ, ਸ਼ੀ੍ਰ ਅੰਮ੍ਰਿਤਪਾਲ ਸਿੰਘ (ਐਲ.ਪੀ.ਯੂ) ਅਤੇ ਵਰੂਣ ਨਇਅਰ (ਐਲ.ਪੀ.ਯੂ) ਨੇ ਬੱਚਿਆਂ ਨੂੰ ਰੋਜ਼ਗਾਰ ਦੇ ਵੱਖ-ਵੱਖ ਖੇਤਰਾਂ ਬਾਰੇ ਦੱਸਿਆ, ਇਸ ਮੋਕੇ ਬੱਚਿਆਂ ਵੱਲੋ ਕੈਰੀਅਰ ਸਬੰਧੀ ਸਵਾਲ ਜਵਾਬ ਵੀ ਕੀਤੇ ਗਏ।
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਅੰਮ੍ਰਿਤਸਰ ਵਿੱਚ ਪ੍ਰਾਰਥੀਆਂ ਨੂੰ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਦੀਆਂ ਗਤੀਵਿਧਿਆਂ ਬਾਰੇ ਵੀ ਜਾਣੂ ਕਰਵਾਈਆ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਅੰਮ੍ਰਿਤਸਰ ਦੇ ਕੈਰੀਅਰ ਕੌਂਸਲਰ ਸ਼੍ਰੀ ਗੋਰਵ ਕੁਮਾਰ ਨਾਲ ਮੋਬਾਇਲ ਨੰਬਰ 99157-89068 ਤੇ ਰਾਬਤਾ ਕਰ ਸਕਦੇ ਹਨ।