ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਲੱਗੇ ਪਲੇਸਮੈਂਟ ਕੈਂਪ ‘ਚ 46 ਨੌਜਵਾਨਾਂ ਦੀ ਹੋਈ ਚੋਣ

ਜ਼ਿਲ੍ਹਾ ਰੋਜ਼ਗਾਰ
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਲੱਗੇ ਪਲੇਸਮੈਂਟ ਕੈਂਪ 'ਚ 46 ਨੌਜਵਾਨਾਂ ਦੀ ਹੋਈ ਚੋਣ

ਪਟਿਆਲਾ, 26 ਨਵੰਬਰ 2021

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਤਹਿਤ ਵੱਡੀ ਗਿਣਤੀ ਨੌਜਵਾਨਾਂ ਨੇ ਨੌਕਰੀਆਂ ਪ੍ਰਾਪਤ ਕੀਤੀਆਂ ਅਤੇ ਸਵੈ-ਰੋਜ਼ਗਾਰ ਸ਼ੁਰੂ ਕੀਤੇ ਹਨ।

ਹੋਰ ਪੜ੍ਹੋ :-ਪਟਿਆਲਾ ਮਿਲਟਰੀ ਸਟੇਸ਼ਨ ਵਿਖੇ ਏਅਰਾਵਤ ਰਿਸੈਪਸ਼ਨ ਸੈਂਟਰ ਦੀ ਸ਼ੁਰੂਆਤ

ਇਸੇ ਲੜੀ ਤਹਿਤ ਮਲਟੀ ਨੈਸ਼ਨਲ ਕੰਪਨੀ ਹਿੰਦੁਸਤਾਨ ਯੂਨੀਲੀਵਰ ਲਿਮਟਿਡ ਰਾਜਪੁਰਾ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵਿੱਚ ਪਲੇਸਮੈਂਟ ਕੈਂਪ ਲਗਾਇਆ ਗਿਆ ਜਿਸ ਵਿੱਚ ਦਸਵੀਂ, ਬਾਰਵੀਂ, ਆਈ.ਟੀ.ਆਈ.ਫੀਟਰ ਅਤੇ ਇਲੈਕਟ੍ਰੀਸ਼ੀਅਨ ਮੁੰਡੇ ਅਤੇ ਕੁੜੀਆਂ ਨੇ ਭਾਗ ਲਿਆ। ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਪਾਸ ਕਰਨ ਉਪਰੰਤ 46 ਪ੍ਰਾਰਥੀਆਂ ਦੀ ਚੋਣ ਟੈਕਨੀਕਲ ਅਤੇ ਨਾਨ-ਟੈਕਨੀਕਲ ਅਹੁਦੇ ਲਈ ਕੀਤੀ ਗਈ।

ਇਸ ਮੌਕੇ ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਅਨੁਰਾਗ ਗੁਪਤਾ ਨੇ ਦੱਸਿਆ ਕਿ ਹਿੰਦੁਸਤਾਨ ਯੂਨੀਲੀਵਰ ਲਿਮਟਿਡ ਰਾਜਪੁਰਾ ਵਿੱਚ ਆਨ-ਰੋਲ ਵਰਕਰਾਂ ਦੀ ਭਰਤੀ 10 ਸਾਲਾਂ ਬਾਅਦ ਕੀਤੀ ਗਈ। ਜਿਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਫ਼ੈਕਟਰੀ ਸ਼ਾਪ ਫਲੋਰ ‘ਤੇ ਕੰਮ ਕਰਨ ਲਈ ਕੁੜੀਆਂ ਦੀ ਚੋਣ ਕੀਤੀ ਗਈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਹਰ ਬੇਰੁਜ਼ਗਾਰ ਨੌਜਵਾਨ ਆਪਣਾ ਨਾਮ ਡੀ.ਬੀ.ਈ.ਈ. ਵਿੱਚ ਜ਼ਰੂਰ ਦਰਜ ਕਰਵਾਉਣ ਤਾਂ ਜੋ ਉਹ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ।

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਪਟਿਆਲਾ ਲਈ ਇਹ ਮਾਣ ਦੀ ਗੱਲ ਹੈ ਕਿ ਕੰਪਨੀ ਵੱਲੋਂ 46 ਕੁੱਲ ਭਰਤੀ ਵਿਚੋਂ 22 ਕੁੜੀਆਂ ਦੀ ਚੋਣ ਡੀ.ਬੀ.ਈ.ਈ. ਪਟਿਆਲਾ ਦੇ ਰਜਿਸਟਰਡ ਪ੍ਰਾਰਥੀਆਂ ਵਿੱਚੋਂ ਹੀ ਕੀਤੀ ਗਈ। ਕੰਪਨੀ ਵਿੱਚ ਸਿਲੈਕਟ ਹੋਣ ਤੋਂ ਬਾਅਦ ਪ੍ਰਾਰਥੀਆਂ ਵੱਲੋਂ ਡੀ.ਬੀ.ਈ.ਈ. ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

Spread the love