ਫਾਜ਼ਿਲਕਾ, 1 ਅਪ੍ਰੈਲ 2022
ਜਿਲ੍ਹਾ ਰੋਜ਼ਗਾਰ ਕਾਰੋਬਾਰ ਬਿਊਰੋ ਫਾਜਿਲਕਾ ਵੱਲੋਂ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 5 ਅਪ੍ਰੈਲ 2022 ਨੂੰ ਰੋਜ਼ਗਾਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਜਿਲ੍ਹਾ ਰੋ਼ਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ੍ਰੀ ਕ੍ਰਿਸ਼ਨ ਲਾਲ ਨੇ ਦਿੱਤੀ।
ਹੋਰ ਪੜ੍ਹੋ :-ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰ ਸੁਮਿਤ ਜੋਸ਼ੀ ਦੀ ਬੇਟੀ ਦੀ ਮੌਤ ‘ਤੇ ਕੀਤਾ ਦੁੱਖ ਸਾਂਝਾ
ਉਨ੍ਹਾਂ ਦੱਸਿਆ ਕਿ ਇਸ ਪਲੇਸਮੈਟ ਕੈਪ ਵਿੱਚ ਵਰਧਮਾਨ ਕੰਪਨੀ ਭਾਗ ਲੈ ਰਹੀ ਹੈ।ਉਨ੍ਹਾਂ ਕਿਹਾ ਕਿ ਕੈਂਪ ਵਿਚ 8ਵੀਂ ਤੋਂ 12ਵੀਂ ਪਾਸ, ਫਰੈਸ਼ਰ/ਤਜਰਬੇਕਾਰ ਲੜਕੀਆਂ ਭਾਗ ਲੈ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਕੈਂਪ ਸਵੇਰੇ 11 ਵਜੇ ਲਗਾਇਆ ਜਾਵੇਗਾ। ਚਾਹਵਾਨ ਲੜਕੀਆਂ ਆਪਣੇ ਅਸਲ ਸਰਟੀਫਿਕੇਟ ਅਤੇ ਰਜਿਊਮ ਨਾਲ ਲੈ ਕੇ ਆਉਣ।
ਇਹ ਕੈਂਪ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਚੌਥੀ ਮੰਜਿ਼ਲ ਬਲਾਕ ਏ ਕਮਰਾ ਨੰਬਰ 502 ਵਿਖੇ ਜਿਲ੍ਹਾ ਰੋ਼ਜਗਾਰ ਉ਼ਤਪੱਤੀ ਸਿਖਲਾਈ ਦਫ਼ਤਰ ਫਾਜਿ਼ਲਕਾ ਵਿਖੇ ਆਯੋਜਿਤ ਹੋਵੇਗਾ। ਵਧੇਰੇ ਜਾਣਕਾਰੀ ਲਈ ਹੈਲਪ ਲਾਈਨ ਨੰਬਰ 89060-22220 ਤੇ ਸੰਪਰਕ ਕੀਤਾ ਜਾ ਸਕਦਾ ਹੈ।